ਪੱਟੀ, 25 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ) ਆਮ ਆਦਮੀ ਪਾਰਟੀ ਦੇ ਕੇਂਦਰੀ ਕਨਵੀਨਰ ਅਤੇ ਹਿੰਦੋਸਤਾਨ ਦੇ ਦਿਲ ਵਜੋਂ ਜਾਣੀ ਜਾਂਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵਲੋਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਗਈਆਂ ਬਿਜਲੀ, ਪਾਣੀ ਦੀਆਂ ਸਬਸਿਡੀਆਂ ਤੋਂ ਪੰਜਾਬ ਵਾਸੀ ਬਹੁਤ ਪ੍ਰਭਾਵਿਤ ਹਨ । ਪੰਜਾਬ ‘ਚ ਰਾਜ ਚਲਾ ਰਹੀਆਂ ਰਵਾਇਤੀ ਪਾਰਟੀਆਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੋਵਾਂ ਦੇ ਮਨਸੂਬੇ ਚਿੱਤ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਮਜਬੂਤ ਸੰਗਠਨ ਸਾਹਮਣੇ ਆ ਗਿਆ ਹੈ, ਜੋ 2017 ਦੀਆਂ ਵਿਧਾਨ ਸਭਾ ਚੋਣਾ ‘ਚ ਤੀਸਰੀ ਧਿਰ ਵਜੋਂ ਉਭਰ ਕੇ ਸਾਹਮਣੇ ਆਵੇਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਨੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਦਿੱਲੀ ਅੰਦਰ ਪਾਣੀ ਦੀ ਸਬਸਿਡੀ ਦੇ ਨਾਲ ਨਾਲ ਦਿੱਲੀ ਦੇ ਸਮੁੱਚੇ ਵਾਸੀਆਂ ਨੂੰ ਲੋਡ ਦੀ ਸਮੱਸਿਆ ਨੂੰ ਨਕਾਰਦਿਆਂ ਇਕ ਵੱਢਿਓਂ 400 ਯੂਨਿਟਾਂ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ 200 ਯੂਨਿਟਾਂ ਦੀ ਸਬਸਿਡੀ ਦੇਣ ਤੋਂ ਪੰਜਾਬ ਵਾਸੀ ਇਸ ਕਰਕੇ ਪ੍ਰਭਾਵਿਤ ਹਨ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਲੋਂ ਜਾਤਾਂ ਨੂੰ ਮੁੱਖ ਰੱਖਦਿਆਂ ਵੰਡੀਆਂ ਪਾਈਆਂ ਹੋਈਆਂ ਹਨ ਅਤੇ ਮਜ਼ਬੀ ਸਿੱਖਾਂ, ਸਾਂਸੀਆਂ ਅਤੇ ਮੋਚੀ ਆਦਿ ਬਰਾਦਰੀਆਂ ਨੂੰ 200 ਯੂਨਿਟ ਪ੍ਰਤੀ ਮਹੀਨਾ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਲੋਡ ਦੀ ਸ਼ਰਤ ਇਕ ਕਿਲੋ ਵਾਰਡ ਤੱਕ ਰੱਖੀ ਗਈ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਹਰਭਜਨ ਸਿੰਘ ਪੱਟੀ ਨੇ ਕਿਹਾ ਕਿ ਹਾਕਮ ਧਿਰ ਅੰਦਰ ਜਿਆਦਾਤਰ ਮੁਜਰਮ-ਭ੍ਰਿਸ਼ਟ ਅਤੇ ਚਰਿਤਰਹੀਨ ਵਿਅਕਤੀਆਂ ਕੋਲ ਅਹੁਦੇਦਾਰੀਆਂ ਹਨ, ਜਦਕਿ ਆਮ ਆਦਮੀ ਪਾਰਟੀ ਵਿੱਚ ਅਜਿਹਾ ਨਹੀਂ ਹੈ।ਉਨਾਂ ਕਿਹਾ ਕਿ ਕੇਰਜੀਵਾਲ ਦੀਆਂ ਇਹਨਾਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਲੋਕ ਪੰਜਾਬ ਅੰਦਰ ਬੜੀ ਤੇਜੀ ਨਾਲ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।ਇਸ ਮੌਕੇ ਗਿਆਨੀ ਜਗੀਰ ਸਿੰਘ ਲੋਹਕਾ, ਮੋਹਕਮ ਸਿੰਘ ਸੀਤੋ, ਸੁਖਦੇਵ ਸਿੰਘ ਪੱਟੀ, ਅਸ਼ਵਨੀ ਕੁਮਾਰ ਟੇਲਰ ਮਾਸਟਰ, ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਆਗੂ ਸੰਤੋਸ਼ ਕੁਮਾਰ ਪੱਟੀ, ਕੁਲਦੀਪ ਸਿੰਘ ਚੂਸਲੇਵੜ ਆਦਿ ਵਰਕਰ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media