ਗ੍ਰਾਹਕ ਅਪਨਾਂ ਹੱਕ ਪਚਾਣਨ ਅਤੇ ਆਪਣੇ ਆਪ ਵਿਚ ਜਾਗਰਕਤਾ ਪੈਦਾ ਕਰਨ- ਦਿਨੇਸ਼ ਕੁਮਾਰ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਨਾਪ ਤੋਲ ਵਿਭਾਗ ਦੇ ਅਸਿਸਟੇਂਟ ਕੰਟਰੋਲਰ ਲੀਗਲ ਮੇਟਰੋਲੋਜੀ ਦਿਨੇਸ਼ ਕੁਮਾਰ ਨੇ ਗ੍ਰਾਹਕਾਂ ਨੂੰ ਜਾਗਰੁਕ ਕਰਦੇ ਹੋਏ ਕਿਹਾ ਹੈ ਕਿ ਉਹ ਆਪਣਾ ਹੱਕ ਪਛਾਨਣ ਤਾਂ ਕਿ ਕੋਈ ਵੀ ਦੁਕਾਨਦਾਰ ਉਨ੍ਹਾਂ ਕੋਲੋਂ ਕਿਸੇ ਵੀ ਚੀਜ਼ ਦਾ ਜਿਹੜੀ ਉਹ ਬਜਾਰੋਂ ਖ੍ਰੀਦ ਰਹੇ ਹਨ ਉਸਦੀ ਮਿਥੀ ਹੋਈ ਕੀਮਤ ਤੋਂ ਜਿਆਦਾ ਪੇਸੇ ਨਾਂ ਲੈ ਸਕਣ ਅਤੇ ਉਨ੍ਹਾਂ ਉਨ੍ਹਾਂ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਦਕਾਨਾਂਦਾਰਾਂ ਨੇ ਅਪਨੀਆਂ ਦੁਕਾਨਾਂ ਤੇ ਲਗਾਏ ਹੋਏ ਭਾਰ ਤੋਲਣ ਵਾਲੇ ਕੰਡਿਆਂ ਨੂੰ ਬਿਨਾਂ ਪਾਸ ਕਰਵਾਏ ਹੋਏ ਵੱਰਤ ਰਹੇ ਹਨ।ਉਹ ਜਲਦੀ ਤੋਂ ਜਲਦੀ ਉਨ੍ਹਾਂ ਕੰਡੇ ਵਟਿਆਂ ਨੂੰ ਪਾਸ ਕਰਵਾਉਣ ਤਾਂ ਕਿ ਉਹ ਵਿਭਾਗੀ ਕਾਰਵਾਈ ਤੋਂ ਬਚ ਸਕਣ।
ਅੱਜ 100 ਫੁਟੀ ਸੱੜਕ ਤੇ ਸਥਿਤ ਨਾਪ ਤੋਲ ਵਿਭਾਗ ਦੇ ਦਫਤਰ ਵਿਚ ਜਲੰਧਰ ਤੋਂ ਵਿਭਾਗ ਦੇ ਉਚ ਅਫਸਰਾਂ ਵਲੋਂ ਦੋਰਾ ਕੀਤਾ ਗਿਆ, ਉਨ੍ਹਾਂ ਮੋਕੇ ਤੇ ਹੀ ਜਿੰਨਾਂ ਦੁਕਾਨਦਾਰਾਂ ਨੂੰ ਵਿਭਾਗ ਵਲੋਂ ਜੁਰਮਾਨੇ ਕੀਤੇ ਹੋਏ ਸਨ ਦਾ ਨਿਪਟਾਰਾ ਕੀਤਾ।ਇਸ ਮੋਕੇ ਉਨ੍ਹਾਂ ਗੱਲ ਕਰਦੇ ਹੋਏ ਅਸਿਸਟੇਂਟ ਕੰਟਰੋਲਰ ਲੀਗਲ ਮੇਟਰੋਲੋਜੀ ਦਿਨੇਸ਼ ਕੁਮਾਰ ਜੀ ਨੇ ਦਸਿਆ ਕਿ ਇਸ ਸਬੰਧੀ ਅਸੀ ਲੋਕਾਂ ਨੂੰ ਜਾਗਰੁਕ ਕਰਨਾਂ ਚਾਹੰਦੇ ਹਾਂ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਗਿਆਨ ਹੋਵੇ ਤਾਂ ਕਿ ਦੁਕਾਨਦਾਰਾਂ ਵਲੋਂ ਗ੍ਰਾਹਕਾਂ ਨਾਲ ਕੀਤੇ ਜਾ ਰਹੇ ਧੌਖੇ ਤੋਂ ਬਚਿਆ ਜਾ ਸਕੇ।ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਰਣਜੀਤ ਅੇਵਨਿਉ ਦੀਆਂ ਕੁੱਝ ਬਾਰਾਂ (ਜਿਥੇ ਮਿਣ ਕੇ ਸ਼ਰਾਬ ਦੇ ਪੈਗ ਦਿੱਤੇ ਜਾਂਦੇ ਹਨ) ਦੇ ਪੈਗ ਮਿਨਣ ਵਾਲੇ ਮਈਅਰਾਂ ਨੂੰ ਪਾਸ ਨਾਂ ਕਰਵਾਏ ਜਾਣ, ਮਿਨਰਲ ਪਾਣੀ ਦੀਆਂ ਬੋਤਲਾਂ ਤੇ ਲਿਖੇ ਹੋਏ ਰੇਟਾਂ ਤੋਂ ਵੱਧ ਪੈਸੇ ਲੈਣਾ ਅਤੇ ਸੌਦਾ ਤੋਲ ਕੇ ਦੇਣ ਵਾਲੇ ਦੁਕਾਨਦਾਰਾਂ ਵਲੋਂ ਕੰਡੇ ਅਤੇ ਵੱਟੇ ਜਾਂ ਇਲੇਕਟਰੋਨਿਕ ਕੰਡੇ ਪਾਸ ਨਾ ਕਰਵਾਏ ਜਾਣ ਕਰਕੇ ਚਲਾਨ ਕੀਤੇ ਗਏ ਹਨ।ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਕ ਹੋਈਆਂ ਚੀਜਾਂ ‘ਤੇ ਪੁਰੀ ਤਰਾਂ ਡੈਕਲਾਰੇਸ਼ਨ ਨਾ ਦੇਣ ਕਾਰਨ ਜਿਵੇਂ ਐਮ.ਆਰ.ਪੀ, ਮੈਨੂਫੈਕਚਰਿੰਗ ਤਰੀਕ, ਪਰਾ ਵਜਨ, ਕਸਟਮਰ ਕੇਅਰ, ਪਰੋਡਕਟ ਬਣਾਏ ਜਾਣ ਵਾਲੇ ਦਾ ਪੂਰਾ ਪਤਾ ਨਾ ਲਿਖੇ ਤੇ ਵੀ ਵਿਭਾਗ ਵਲੋਂ ਚਲਾਨ ਕੀਤਾ ਜਾ ਸਕਦਾ ਹੈ ਅਤੇ ਕਈਆਂ ਦੇ ਕੀਤੇ ਵੀ ਗਏ ਹਨ।
ਇਸ ਮੋਕੇ ਉਥੇ ਮੋਜੂਦ ਪ੍ਰਕਾਸ਼ ਸਿੰਘ ਲੀਗਲ ਮੇਟਰੋਲੋਜੀ ਅਫਸਰ ਨੇ ਕਿਹਾ ਕਿ ਅਗਰ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਕਿਸਮ ਦੀ ਇਨ੍ਹਾਂ ਕੰਮਾਂ ਪ੍ਰਤੀ ਕੋਈ ਜਾਣਕਾਰੀ ਜਾਂ ਸ਼ਿਕਾਇਤ ਹੋਵੇ ਤਾਂ ਉਨ੍ਹਾਂ ਨੂੰ ਇੰਪੇਕਟਰ ਮੋਤੀ ਲਾਲ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲਕੇ ਦਿਤੀ ਜਾ ਸਕਦੀ ਹੈ ਤੇ ਉਸ ਸ਼ਿਕਾਇਤ ਦਾ ਨਿਪਟਾਰਾ ਵੀ ਕੀਤਾ ਜਾਵੇਗਾ।ਇਸ ਮੋਕੇ ੳਨ੍ਹਾਂ ਦੇ ਨਾਲ ਜਤਿੰਦਰ ਸਿੰਘ ਇੰਪੇਕਟਰ ਵੀ ਮੋਜਦ ਸਨ।
Punjab Post Daily Online Newspaper & Print Media