
ਅਹਿਮਦਗੜ/ਸੰਦੌੜ, 26 ਜੂਨ (ਹਰਮਿੰਦਰ ਸਿੰਘ ਭੱਟ) – ਪੁਲਿਸ ਥਾਣਾ ਸੰਦੌੜ ਦੇ ਮੁਖੀ ਸ੍ਰੀ ਰਾਜੇਸ ਸਨੇਹੀ ਨੇ ਕੌਮਾਂਤਰੀ ਨਸਾ ਵਿਰੋਧੀ ਦਿਵਸ ਨੂੰ ਸਮਰਪਿਤ ਪੁਲਿਸ ਥਾਣਾ ਸੰਦੌੜ ਵੱਲੋਂ ਸੰਤ ਬਾਬਾ ਅਤਰ ਸਿੰਘ ਖਾਲਸਾ ਟਰੱਕ ਉਪਰੇਟਰ ਯੂਨੀਅਨ ਸੰਦੌੜ ਵਿਖੇ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ਵਿਚ ਟਰੱਕ ਉਪਰੇਟਰਾਂ ਨੇ ਸਿਰਕਤ ਕੀਤੀ।ਸ੍ਰੀ ਰਾਜੇਸ ਸਨੇਹੀ ਨੇ ਕਿਹਾ ਕਿ ਅੱਜ ਦੇ ਜਮਾਨੇ ਵਿਚ ਸਾਡੀ ਨੌਜਵਾਨ ਪੀੜੀ ਨਸਿਆਂ ਦੇ ਵਿਚ ਗਲਤਾਨ ਹੋਕੇ ਕੁਰਾਹੇ ਪੈ ਗਈ ਅਤੇ ਜੇਕਰ ਅਸੀਂ ਜਲਦ ਆਪਣੇ ਬੱਚਿਆਂ ਨੂੰ ਨਸਿਆਂ ਤੋਂ ਨਾ ਬਚਾਇਆ ਤਾਂ ਭਵਿੱਖ ਵਿਚ ਇਸਦੇ ਗੰਭੀਰ ਨਤੀਜੇ ਸਾਡੀਆਂ ਨਸਲਾਂ ਨੂੰ ਭੁਗਤਣੇ ਪੈਣਗੇ।ਉਨ੍ਹਾਂ ਕਿਹਾ ਕਿ ਭਾਵੇਂ ਕਿ ਪੰਜਾਬ ਪੁਲਿਸ ਨਸਿਆਂ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਪਰ ਨਸਿਆਂ ਨੂੰ ਜੜੋਂ ਖਤਮ ਕਰਨ ਲਈ ਪੁਲਿਸ ਨੂੰ ਆਮ ਲੋਕਾਂ ਦੀ ਮਦਦ ਦੀ ਬਹੁਤ ਲੋੜ ਹੈ।
ਇਸ ਮੌਕੇ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਬਾਰਾ ਸਿੰਘ ਖੁਰਦ, ਉਪ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭੁਰਾਲ, ਹਸਪਿੰਦਰ ਸਿੰਘ ਰਾਣੂ, ਪੰਚ ਦਰਸਨ ਸਿੰਘ ਉਪਲ ਝਨੇਰ, ਗੁਰਨਾਮ ਸਿੰਘ ਸਾਹੀ, ਚਰਨਜੀਤ ਸਿੰਘ ਕਹਿਲ, ਹਰਜਿੰਦਰ ਸਿੰਘ ਕਹਿਲ, ਆੜਤੀਆ ਜਗਤਾਰ ਸਿੰਘ ਕਸਬਾ ਭੁਰਾਲ, ਡਾ. ਹਰਪਾਲ ਸਿੰਘ ਸੰਦੌੜ, ਗੁਰਮੇਲ ਸਿੰਘ ਸੰਦੌੜ, ਡਾ. ਪ੍ਰਦੀਪ ਸਿੰਘ, ਤੇਜਵੰਤ ਸਿੰਘ ਕੁਠਾਲਾ, ਆਦਿ ਹਾਜਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media