
ਨਵੀਂ ਦਿੱਲੀ, 26 ਜੂਨ (ਅੰਮ੍ਰਿਤ ਲਾਲ ਮੰਨਣ) – ਸਿੱਖ ਕੋਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਸਾਲ ਪਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਕੀਤੀ ਗਈ। ਬਾਬਾ ਜੀ ਦੇ ਸ਼ਹੀਦੀ ਅਸਥਾਨ ਮਹਿਰੋਲੀ ਵਿਖੇ ਸ਼ਹੀਦੀ ਜੋੜ ਮੇਲਾ ਸਜਾਉਣ ਉਪਰੰਤ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਸ਼ਤਾਬਦੀ ਦੇ ਪਰੋਗਰਾਮਾਂ ਦੀ ਸ਼ੁਰੂਆਤ ਦੇ ਪਰਤੀਕ ਵਜੋਂ ਕਰਵਾਏ ਗਏ। ਤਖ਼ਤ ਸਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸਰੀ ਦਰਬਾਰ ਸਾਹਿਬ ਦੇ ਹੈਡ ਗਰੰਥੀ ਗਿਆਨੀ ਜਗਤਾਰ ਸਿੰਘ, ਸਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਸ਼ਰੋਮਣੀ ਪੰਥ ਅਕਾਲੀ ਬੁੱਢਾ ਨਿਹੰਗ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਨਾਨਕਸਰ ਸੰਪਰਦਾ ਦੇ ਮੁੱਖੀ ਬਾਬਾ ਲੱਖਾ ਸਿੰਘ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਮਲੇਰਕੋਟਲੇ ਵਾਲੇ ਜਨਾਬ ਗੁਲਾਮ ਹੈਦਰ ਕਾਦਰੀ ਅਤੇ ਹੋਰ ਸੰਤਾਂ ਮਹਾਪੁਰਖਾਂ ਦੀ ਮੌਜ਼ੂਦਗੀ ਵਿੱਚ ਕਮੇਟੀ ਵੱਲੋਂ ਸ਼ਹੀਦੀ ਸ਼ਤਾਬਦੀ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਮਨਾਉਣ ਦਾ ਐਲਾਨ ਵੀ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੂਰਬੀਰ ਯੋਧਾ ਦੱਸਦੇ ਹੋਏ ਪਰਉਪਕਾਰੀ ਅਤੇ ਸਿਦਕੀ ਸਿੱਖ ਵੀ ਦੱਸਿਆ।ਕਵੀਆਂ ਦੀਆਂ ਇਤਿਹਾਸਕ ਰਚਨਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਿੱਖ ਜਰਨੈਲ ਦੇ ਤੌਰ ‘ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਕੀਤੀ ਗਈ ਚੋਣ ਦੇ ਕਾਰਨਾਂ ਦੀ ਵੀ ਜਾਣਕਾਰੀ ਦਿੱਤੀ। ਸਾਹਿਬਜ਼ਾਂਦਿਆਂ ਦੀ ਸ਼ਹੀਦੀ ਦੇ ਦੋਸ਼ੀਆਂ ਨੂੰ ਸੋਧਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਖੁਦਮੁਖਤਿਆਰੀ ਰਾਜ ਕਾਇਮ ਕਰਕੇ ਕਾਸਤਕਾਰਾਂ ਨੂੰ ਜ਼ਮੀਨ ਵਾਹੁਣ ਦਾ ਹੱਕ, ਗੁਰੂ ਸਾਹਿਬ ਦੇ ਨਾਮ ‘ਤੇ ਸਿੱਕਾ ਚਲਾਉਣਾ ਆਦਿਕ ਕਾਰਨਾਂ ਕਰਕੇ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਇਤਿਹਾਸ ਵਿੱਚ ਰੁਤਬਾ ਦਿਵਾਉਣ ਲਈ ਸਮੂਹ ਸਿੱਖਾਂ ਨੂੰ ਆਪਣਾ ਫਰਜ਼ ਨਿਭਾਉਣ ਦੀ ਵੀ ਅਪੀਲ ਕੀਤੀ। ਰਵਿੰਦਰ ਨਾਥ ਟੈਗੋਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ 740 ਸਿੰਘਾਂ ਦੀ ਸ਼ਹੀਦੀ ਬਾਰੇ ਬੰਗਾਲੀ ਭਾਸ਼ਾ ਵਿੱਚ ਲਿਖੀ ਕਵਿਤਾ ਦਾ ਹਿੰਦੀ ਤਰਜੁਮਾਂ ਵੀ ਸੰਗਤਾਂ ਨਾਲ ਉਨ੍ਹਾਂ ਨੇ ਸਾਂਝਾ ਕੀਤਾ। ਬਾਬਾ ਜੀ ‘ਤੇ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਹੋਣ ਦੀ ਗੱਲ ਕਰਦੇ ਹੋਏ ਬਾਬਾ ਜੀ ਦੇ ਨਾਲ ਦੇ ਸਮੂਹ ਸਿੰਘਾਂ ਵੱਲੋਂ ਬਿਨ੍ਹਾਂ ਕਿਸੇ ਝਿਜਕ ਤੇ ਪਿੱਛੇ ਹੱਟਣ ਤੋਂ ਪਾਸਾ ਵੱਟਦੇ ਹੋਏ ਸੂਰਬੀਰਤਾ ਨਾਲ ਪਾਈ ਗਈ ਸ਼ਹੀਦੀ ਨੂੰ ਵੀ ਡਾਕਟਰ ਜਸਪਾਲ ਸਿੰਘ ਨੇ ਇਤਿਹਾਸ ਦਾ ਨਿਵੇਕਲਾ ਅੰਗ ਦੱਸਿਆ।
ਕਮੇਟੀ ਪਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਗੈਰ ਜਥੇਬੰਦਕ ਫੋਜ਼ ਹੋਣ ਦੇ ਬਾਵਜ਼ੂਦ ਲਗਾਤਾਰ ਜੰਗਾਂ ਜਿੱਤਕੇ ਜ਼ਾਲਮ ਰਾਜ ਦੀਆਂ ਨੀਹਾਂ ਉਖਾੜਨ ਦਾ ਹਵਾਲਾ ਦਿੰਦੇ ਹੋਏ ਸਮੂਹ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਕੌਮ ਦੇ ਇਸ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਦਾ ਵੀ ਤਰਲਾ ਮਾਰਿਆ। ਸਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਕੌਮ ਨੂੰ ਸਰੀ ਅਕਾਲ ਤਖ਼ਤ ਸਾਹਿਬ, ਸਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਖਾਲਸਾ ਪੰਥ ਦੀ ਸਿਰਜਣਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਦੀ ਹੋਈ ਬਖਸ਼ਿਸ਼ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਬਾਣੀ ਅਤੇ ਤਖ਼ਤ ਸਾਹਿਬ ਦੇ ਖਿਲਾਫ ਕਿੰਤੂ ਕਰਨ ਵਾਲੇ ਲੋਕਾਂ ਨੂੰ ਪੰਥਦੋਖੀ ਵੀ ਕਰਾਰ ਦਿੱਤਾ। ਪਾਕਿਸਤਾਨ ਸਰਕਾਰ ਵੱਲੋਂ ਸਿੱਖ ਕੌਮ ਦੇ ਖਿਲਾਫ ਸਾਜਿਸ਼ ਘੜਨ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਸਰੀ ਨਨਕਾਣਾ ਸਾਹਿਬ ਵਿਖੇ ਓਕਾਫ ਬੋਰਡ ਦੇ ਚੇਅਰਮੈਨ ਵੱਲੋਂ ਸਰਬੱਤ ਖਾਲਸਾ ਬਲਾਉਣ ਦੀ ਕੀਤੀ ਗਈ ਮੰਗ ਨੂੰ ਵੀ ਹਾਸੋਹੀਣਾ ਕਰਾਰ ਦਿੱਤਾ। ਜੀ.ਕੇ. ਨੇ ਸਿਰਫ ਸਰੀ ਅਕਾਲ ਤਖ਼ਤ ਸਾਹਿਬ ਦੇ ਇਲਾਵਾ ਕਿਸੇ ਵੀ ਸੰਸਥਾ ਜਾਂ ਕਮੇਟੀ ਕੋਲ ਸਰਬੱਤ ਖਾਲਸਾ ਬਲਾਉਣ ਦਾ ਹੱਕ ਨਾ ਹੋਣ ਦਾ ਵੀ ਦਾਵਾ ਕੀਤਾ। ਗੁਰਪੁਰਬਾਂ ਦੀਆਂ ਤਰੀਕਾਂ ਨੂੰ ਫਿਕਸ ਕਰਨ ਬਾਰੇ ਪਾਕਿਸਤਾਨ ਵਿੱਚ ਪੈ ਰਹੇ ਰੋਲੇ ਦੇ ਜਵਾਬ ਵਿੱਚ ਜੀ.ਕੇ. ਨੇ ਈਦ ਅਤੇ ਗੁੱਡ ਫਰਾਈਡੇ ਦੀਆਂ ਤਰੀਕਾਂ ਫਿਕਸ ਨਾ ਹੋਣ ‘ਤੇ ਵੀ ਸੁਆਲ ਖੜੇ ਕੀਤੇ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੀ ਯਾਦਗਾਰ ਕੁਤਬ ਮਿਨਾਰ ਦੇ ਨੇੜੇ ਸਥਾਪਿਤ ਕਰਨ ਦਾ ਵੀ ਜੀ.ਕੇ. ਨੇ ਐਲਾਨ ਕੀਤਾ। ਇਸ ਮੌਕੇ ਜੀ.ਕੇ. ਵੱਲੋਂ ਪੇਸ਼ ਕੀਤੇ ਗਏ ਤਿੰਨ ਕੌਮੀ ਮਤਿਆਂ ‘ਤੇ ਸੰਗਤਾਂ ਵੱਲੋਂ ਹੱਥ ਖੜੇ ਕਰਕੇ ਪਰਵਾਨਗੀ ਵੀ ਦਿੱਤੀ ਗਈ।
ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾ ਦੀਆਂ ਸ਼ਹੀਦੀ ਦੇ ਮੁਕਾਬਲੇ ਸਾਰੀਆ ਸ਼ਹੀਦੀਆਂ ਛੋਟੀ ਹੋਣ ਦਾ ਵੀ ਦਾਅਵਾ ਕੀਤਾ। ਦਿੱਲੀ ਦੀ ਧਰਤੀ ‘ਤੇ ਸਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਬੰਦਾ ਸਿੰਘ ਬਹਾਦਰ ਅਤੇ 1984 ਵਿੱਚ ਸਿੱਖਾਂ ‘ਤੇ ਹੋਏ ਕਤਲੇਆਮ ਨੂੰ ਵੀ ਯਾਦ ਕਰਦੇ ਹੋਏ ਸਿਰਸਾ ਨੇ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕੌਮ ਨੂੰ ਇੱਕਜੁੱਟ ਹੋਣ ਦੀ ਵੀ ਅਪੀਲ ਕੀਤੀ। ਦੇਸ਼ ਦੀ ਆਜ਼ਾਦੀ ਵਿੱਚ ਮਹਾਤਮਾ ਗਾਂਧੀ ਦੇ ਯੋਗਦਾਨ ਦੇ ਮੁਕਾਬਲੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਣ ਦਾ ਵੀ ਸਿਰਸਾ ਨੇ ਦੁੱਖ ਜਤਾਇਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੈਂਬਰ ਜਤਿੰਦਰਪਾਲ ਸਿੰਘ ਗੋਲਡੀ, ਰਵੇਲ ਸਿੰਘ, ਪਰਮਜੀਤ ਸਿੰਘ ਚੰਢੋਕ ਅਤੇ ਹੋਰ ਮੈਂਬਰ ਵੀ ਮੌਜ਼ੂਦ ਸਨ।
Punjab Post Daily Online Newspaper & Print Media