ਕੈਬਨਿਟ ਵਜ਼ੀਰ ਰੱਖੜਾ ਨੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਦੀ ਕੀਤੀ ਅਪੀਲ
ਅੰਮ੍ਰਿਤਸਰ, 26 ਜੂਨ (ਗੁਰਚਰਨ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋ ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਖੇ ‘ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦਾ ਆਰੰਭਤਾ ਸਮਾਗਮ ਕਰਵਾਇਆਗਿਆ । ਇਸ ਸਮਾਗਮ ਦਾ ਮਨੋਰਥ ਲੋਕਾਂ ਨੂੰ ਭਾਰਤ ਮਿਸ਼ਨ (ਗ੍ਰਾਮੀਣ) ਦੀ ਸੰਪੂਰਨ ਜਾਣਕਾਰੀ ਪ੍ਰਦਾਨ ਕਰਨਾ ਅਤੇ ਪੰਜਾਬ ਦੇ ਸਾਰੇ ਪਿੰਡਾਂਨੂੰ ਖੁੱਲੇ ਵਿਚ ਸ਼ੌਚ ਮੁਕਤ ਕਰਨਾ ਹੈ । ਇਸ ਸਮਾਗਮ ਦਾ ਸੁੱਭ ਆਰੰਭ ਮਾਨਯੋਗ ਸ. ਸੁਰਜੀਤ ਸਿੰਘ ਰੱਖੜਾ, ਕੈਬਨਿਟ ਮੰਤਰੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ, ਪੰਜਾਬ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ । ਸਮਾਗਮ ਵਿਚ ਸ. ਗੁਲਜ਼ਾਰ ਸਿੰਘ ਰਣੀਕੇ, ਕੈਬਨਿਟ ਮੰਤਰੀ ਪੰਜਾਬ ਅਤੇ ਸ. ਵੀਰ ਸਿੰਘ ਲੋਪੋਕੇ ਚੇਅਰਮੈਨ ਜ਼ਿਲਵਾ ਯੋਜਨਾ ਕਮੇਟੀ ਅੰਮ੍ਰਿਤਸਰ ਨੇ ਉਚੇਚੇ ਤੌਰ ਤੇ ਸ਼ਿਰਕਤਕੀਤੀ ।
ਸ. ਸੁਰਜੀਤ ਸਿੰਘ ਰੱਖੜਾ ਨੇ ਵੱਡੀ ਗਿਣਤੀ ਵਿਚ ਪੁਹੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੂੰ ਸਫਲ ਬਣਾਉਣ ਲਈ ਆਪਣਾ ਪੂਰਨ ਯੋਗਦਾਨ ਪਾਉਣ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ 5 ਸਾਲਾਂ ਵਿਚ ਖਤਮ ਕਰਨ ਦਾ ਟੀਚਾ ਮਿੱਥਿਆ ਹੈ, ਪ੍ਰੰਤੂ ਪੰਜਾਬ ਸਰਕਾਰ ਵੱਲੋ ਇਸ ਪ੍ਰੋਗਰਾਮ ਨੂੰ 2 ਸਾਲਾਂ ਵਿਚ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਪ੍ਰੋਗਰਾਮ ਅਧੀਨ ਪੰਜਾਬ ਦੇ ਪੇੇਂਡੂ ਹਲਕੇ ਦੇ ਪਿੰਡਾਂ ਵਿਚ ਗਰੀਬ ਅਤੇ ਪੱਛੜੇ ਲੋਕਾਂ ਦੇ ਘਰਾਂ ਵਿਚ ਫਲੱਸ਼ਾਂ ਬਣਾਉਣ ਦਾਕੰਮਕੀਤਾਜਾਣਾ ਹੈ ਤਾਂਜੋ ਪੰਜਾਬ ਦੇ ਸਾਰੇ ਪਿੰਡਾਂ ਨੂੰ ਦੋ ਸਾਲਾਂ ਦੇ ਅੰਦਰ ਅੰਦਰ ਖੁੱਲੇ ਵਿਚ ਸ਼ੌਚ ਮੁਕਤ ਕੀਤਾ ਜਾ ਸਕੇ।
ਸ. ਸੁਰਜੀਤ ਸਿੰਘ ਰੱਖੜਾ ਕੈਬਨਿਟ ਮੰਤਰੀ ਵੱਲੋ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸਫਾਈ ਸੁੱਥਰਾ ਰੱਖਣ ਅਤੇ ਖੁੱਲ੍ਹੇ ਵਿਚ ਸ਼ੌਚ ਨਾ ਜਾਣ ਸਬੰਧੀ ਸਹੁੰ ਚੁਕਾਈਗਈ । ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਣੀਕੇ ਵੱਲੋਂ ਆਏ ਹੋਏ ਲੋਕਾਂਨੂੰ ਪੰਜਾਬ ਸਰਕਾਰ ਦੇ ਇਸ ਟੀਚੇ ਨੂੰ ਸਮੇ ਸਿਰ ਪੂਰਾ ਕਰਨ ਵਾਸਤੇ ਆਪਣਾ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਵੱਲੋਂ ਇਸ ਪ੍ਰੋਗਰਾਮ ਦੇ ਮਿੱਥੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ ।
ਇਸ ਮੌਕੇ ਨੁੱਕੜ ਨਾਟਕ ਰਾਂਹੀ ਲੋਕਾਂ ਨੂੰ ਖੁੱਲ੍ਹ ਵਿਚ ਸੌਚ ਨਾ ਜਾਣ ਸਬੰਧੀ ਅਪੀਲ ਕੀਤੀ ਗਈ । ਸਮਾਗਮ ਵਿਚ ਸ੍ਰੀ ਮੁਹੰਮਦ ਇਸ਼ਫਾਕ, ਡਾਇਰੈਕਟਰ ਸ਼ੈਨੀਟੇਸ਼ਨ ਪੰਜਾਬ ਵੱਲੋਂ ਪ੍ਰੈਜੰਟੇਸ਼ਨ ਰਾਂਹੀ ਲੋਕਾਂ ਨੂੰ ਇਸ ਪ੍ਰੋਗਰਾਮ ਦੀ ਸਾਰੀ ਜਾਣਕਾਰੀ ਪੇਸ਼ ਕੀਤੀ ।
ਇਸ ਮੌਕੇ ਹੌਰਨਾਂ ਤੋਂ ਇਲਾਵਾ ਸ. ਦਲਜੀਤ ਸਿੰਘ ਚੀਮਾ, ਮੁੱਖ ਇੰਜੀਨੀਅਰ (ਉੱਤਰ) ਪੰਜਾਬ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਸ੍ਰੀ ਆਰ.ਸੀ.ਦੀਵਾਨ, ਨਿਗਰਾਨ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅੰਮ੍ਰਿਤਸਰ, ਸ੍ਰੀ ਨਰਿੰਦਰ ਸਿੰਘ, ਜਿਲ੍ਹਾ ਸੈਨੀਟੇਸ਼ਨ ਅਫਸਰ ਅੰਮ੍ਰਿਤਸਰ, ਸ੍ਰੀ ਐਸ.ਕੇ. ਸ਼ਰਮਾਂ, ਕਾਰਜਕਾਰੀ ਇੰਜੀਨੀਅਰ, ਸ੍ਰੀ ਨਰਿੰਦਰਪਾਲ ਸਿੰਘਕਾਹਲੋਂ, ਕਾਰਜਕਾਰੀ ਇੰਜੀਨੀਅਰ ਅਤੇ ਸ੍ਰੀ ਆਰ.ਕੇ. ਭੰਡਾਰੀ, ਜਿਲ੍ਹਾ ਸੈਨੀਟੇਸ਼ਨਅਫਸਰ ਤਰਨਤਾਰਨ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਸ਼ਾਮਿਲ ਹੋਏ ।
Punjab Post Daily Online Newspaper & Print Media
