ਦੁਨੀਆਂ ਦੇ ਕਈ ਮਾਡਲ ਦੇ ਨਾਲ ਮੁਕਾਬਲੇ ਲਈ ਚੁਣਿਆ ਗਿਆ
ਅੰਮ੍ਰਿਤਸਰ 26 ਜੂਨ (ਜਗਦੀਪ ਸਿੰਘ ਸੱਗੂ) – ਜੇਕਰ ਤੁਸੀਂ ਇਕ ਘੰਟੇ ਵਿਚ, ਇਕ ਵੱਡੇ ਸਟੋਰ ਜਾਂ ਸ਼ਾਪਿੰਗ ਮਾੱਲ ‘ਚ ਘਰ ਦੀਆਂ 100-ਚੀਜ਼ਾਂ ਖਰੀਦਣ ਤੋ ਇਲਾਵਾ ਬਿੱਲ ਦਾ ਭੁਗਤਾਨ ਵੀ ਕਰ ਸਕੋ ਤਾਂ ਕਿਹੋ ਜਿਹਾ ਲੱਗੇਗਾ?
ਅਜਿਹਾ ਹੀ ਦਿੱਲੀ ਪਬਲਿਕ ਸਕੂਲ ਦੇ 2-ਵਿਦਿਆਰਥੀਆਂ ਦੀ ਟੀਮ ਨੇ ਇਕ ‘ਸਮਾਰਟ ਸ਼ਾਪਿੰਗ ਕਾਰਟ’ ਦਾ ਡਿਜ਼ਾਇਨ ਤਿਆਰ ਕੀਤਾ।ਇਸ ਅਨੋਖੇ ਡਿਜ਼ਾਇਨ ਨੂੰ ਇਕ ਆਨਲਾਇਨ ਮੁਕਾਬਲੇ ਵਿਚ ਅਮਰੀਕਨ ਸੰਸਥਾ ‘ਜੂਨੀਅਰ ਐਚੀਂਵਮੈਂਟ ਵੱਲਰਡ-ਵਾਇਡ’ ਦੇ ਭਾਰਤੀਯ ਯੂਨਿਟ ਵੱਲੋ, ਹਾਲ ਹੀ ਵਿਚ ਭਾਰਤ ਵਿਚ ਸਭ ਤੋ ਵਧਿਆ ਡਿਜ਼ਾਇਨ ਦਾ ਖਿਤਾਬ ਦਿਤਾ।ਇਹ ਡਿਜ਼ਾਇਨ ‘ਸਮਾਜਿਕ ਅਭਿਨਵ’ ਵਰਗ ਵਿਚ ਇਸ ਬਿਨਾ-ਲਾਭ ਤੇ ਅਧਾਰਿਤ, ਅਮਰੀਕਨ ਸੰਗਠਨ ਰਾਹੀ. ਡੀ.ਪੀ.ਐਸ ਦੇ 11ਵੀਂ ਕਲਾਸ ਦੇ ਦੋ 16 ਸਾਲਾਂ ਦੇ ਵਿਦਿਆਰਥੀਆਂ – ਰਾਜਾਸਾਹਿਬ ਸਿੰਘ ਅਤੇ ਯੂਭਵ ਸਿੰਘ ਲਈ ਘੋਸ਼ਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸਿੰਘ ਨੇ ਵਿਦਿਆਰਥੀਆਂ ਨੂੰ ਦਿਲੋਂ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਅਜਿਹੇ ਮੁਕਾਬਲਿਆਂ ਬਦੌਲਤ ਸਮਾਜਿਕ ਮੁਸ਼ਕਲਾਂ ਲਈ ਖੋਜ਼ ਅਤੇ ਨਵੀਆਂ ਚੀਜ਼ਾਂ ਬਨਾਉਣ ਦੀ ਇੱਛਾ ਜਾਗਰੁਕ ਹੁੰਦੀ ਹੈ। ਇਸ ‘ਸਮਾਰਟ ਸ਼ਾਪਿੰਗ ਕਾਰਟ’ ਦੇ ਬਾਰੇ ਵਿਚ ਦੱਸਦੇ ਹੋਏ ਜੇਤੂ ਵਿਦਿਆਰਥੀਆਂ ਨੇ ਕਿਹਾ ਕਿ ਇਸ ਡਿਜਾਇਨ ਨਾਲ ਖਰੀਦਾਰ ਨਾ ਸਿਰਫ ਸਮਾਂ ਬਚਾ ਸਕਦਾ ਹੈ ਸਗੋਂ ਤਨਾਅ ਤੋ ਵੀ ਮੁਕਤ ਹੋ ਸਕਦਾ ਹੈ। ਮਾਲ ਅਤੇ ਵੱਡੇ ਸਟੋਰਾਂ ਵਿਚ ਇਸਤੇਮਾਲ ਹੁੰਦੀ ਸ਼ਾਪਿੰਗ ਕਾਰਟ ਨਾਲ ਉਨ੍ਹਾਂ ਇਹ ਡਿਜ਼ਾਇਨ ਤਿਆਰ ਕੀਤਾ ਜਿਥੇ ਇਕ ਟੱਚ ਸਕਰੀਨ ਟੇਬਲੇਟ, ਇਕ ਬੈਟਰੀ, ਬਿਜਲੀ ਨਾਲ ਚਲਣ ਵਾਲੀ ਮੋਟਰ ਅਤੇ ‘ਕਾਇਨੈਟ ਸੈਂਸਰ’ ਲਗਾਇਆ ਗਿਆ।
‘ਸਮਾਰਟ ਸ਼ਾਪਿੰਗ ਕਾਰਟ’ ਦਾ ਟੇਬਲੇਟ ਸਟੋਰ ਜਾਂ ਮਾਲ ਦੇ ਇਕ ਮੇਨ ਸੁਪਰ ਕੰਪਿਊਟਰ ਨਾਲ ਜੁੜਿਆ ਹੈ। ਖਰੀਦਾਰ, ਬੱਸ ਸ਼ਾਪਿੰਗ ਮਾਲ ਨੂੰ ਇਕ ਈਮੇਲ ਜਾਂ ਮੈਸੇਜ਼ ਰਾਹੀਂ ਖਰੀਦਾਰੀ ਦੀ ਸੂਚੀ ਭੇਜ ਸਕਦਾ ਹੈ।ਸਟੋਰ ਵਿਚ ਪਹੁੰਚਦੇ ਹੀ, ਉਹ ਸ਼ਾਪਿੰਗ ਕਾਰਟ ਤੇ ਲੱਗੀ ਟੇਬਲੇਟ ਨਾਲ ਲਾਗ ਇੰਨ ਕਰਕੇ ਆਪਣਾ ਸੂਚੀ ਕਾਰਡ ਬਣਾ ਕੇ ਟੇਬਲੇਟ ਦੇ ਕੈਮਰੇ ਤੋ ਸਕੇਨ ਕਰਕੇ ਵਸਤਾਂ ਲੱਭਣ ਦਾ ਕੰਮ ਸ਼ਾਪਿੰਗ ਕਾਰਟ ਨੂੰ ਦੇ ਸਕਦਾ ਹੈ।
ਕਿਉੱਕਿ ਟੇਬਲੇਟ ਮੈਨ ਕੰਪਿਊਟਰ ਨਾਲ ਜੁੜੀ ਹੈ ਉਸ ਵਿਚ ਪਹਿਲੇ ਤੋ ਹੀ ਸਟੋਰ ਦੀ ਲੇਆਉਟ ਮੌਜੂਦ ਹੈ ਜੋਕਿ ਚੀਜ਼ਾਂ ਦੀ ਸੂਚੀ ਦੇ ਮੁਤਾਬਿਕ ਰਸਤੇ ਦਾ ਨੱਕਸ਼ਾ ਤਿਆਰ ਕਰਦੀ ਹੈ। ਜੋ ਚੀਜਾਂ ਖਤਮ ਹੋ ਚੁਕੀਆਂ ਹਨ ਨੂੰ ਟੇਬਲੇਟ ਪਹਿਲਾਂ ਹੀ ਫਲੈਸ਼ ਕਰਕੇ ਮਿਲਦੀਆਂ-ਜੁਲਦੀਆਂ ਚੀਜ਼ਾਂ ਦਾ ਸੁਝਾਅ ਦੇਵੇਗਾ।’ਕਾਇਨੈਟ ਸੈਂਸਰ’ ਦੇ ਹੋਣ ਕਰਕੇ ‘ਸਮਾਰਟ ਸ਼ਾਪਿੰਗ ਕਾਰਟ’ ਆਪਣੇ ਆਪ ਚਲਦੀ ਹੈ ਅਤੇ ਖਰੀਦਾਰ ਨੂੰ ਨਾ ਕੋਈ ਖਿਚਣ ਅਤੇ ਧੱਕਣ ਨਾਲ ਦੀ ਜਰੂਰਤ ਪੈਦੀ ਹੈ ਤੇ ਇਹ ਖੁਦ ਹੀ ਉਹ ਚੀਜ਼ ਦੇ ਨੇੜੇ ਖੜੀ ਹੋ ਜਾਵੇਗੀ, ਜਿਹੜੀ ਕਿ ਸ਼ਾਪਿੰਗ ਸੂਚੀ ਵਿਚ ਮੌਜੂਦ ਹੈ।ਇਸ ਡਿਜਾਇਨ ਰਾਹੀ ਖਰੀਦਾਰ ਨੂੰ ਸ਼ਾਪਿੰਗ ਕਰਦੇ ਕਰਦੇ ਨਵੀਆਂ ਚੀਜ਼ਾਂ ਬਾਰੇ ਪੱਤਾ ਲੱਗ ਸਕਦਾ ਹੈ ਅਤੇ ਇਸ ਦੇ ਨਾਲ ਜਿਹੜੀਆਂ ਚੀਜ਼ਾਂ ‘ਸਮਾਰਟ ਸ਼ਾਪਿੰਗ ਕਾਰਟ’ ਵਿਚ ਪਾਈਆਂ ਜਾਣਗੀਆਂ, ਉਸ ਦਾ ਬਿੱਲ ਨਾਲ ਨਾਲ ਤਿਆਰ ਹੁੰਦਾ ਜਾਵੇਗਾ।ਆਖਿਰ ਵਿਚ ਖਰੀਦਾਰ ਟੇਬਲੇਟ ਤੇ ਹੀ ਆਪਣਾ ਕਰੇਡਿਟ ਜਾਂ ਡੇਬਿਟ ਕਾਰਟ ਨਾਲ ਬਿੱਲ ਭੁਗਤਾਨ ਕਰ ਸਕਦਾ ਹੈ। ਸਟੋਰ ਨਾ ਸਿਰਫ ਖਰੀਦਾਰਾਂ ਨੂੰ ਖਾਸ ਆਫਰ ਦੇ ਸਕਦਾ ਹੈ ਸਗੋਂ ਕੰਪਨੀ ਦੀ ਮਸ਼ਹੂਰੀ ਕਰਨ ‘ਤੇ ਉਸ ਤੋ ਪੈਸੇ ਵੀ ਵਸੂਲ ਕਰ ਸਕਦਾ ਹੈ।ਇਹ ‘ਸਮਾਰਟ ਸ਼ਾਪਿੰਗ ਕਾਰਟ’ ਤਕਰੀਬਨ 9800 ਰੁਪੈ ਦੀ ਲਾਗਤ ਨਾਲ ਤਿਆਰ ਕੀਤੀ ਜਾ ਸਕਦੀ ਹੈ, ਜਿਹੜੀ ਕਿ ਅਮਰੀਕਨ ਡਾਲਰ ਵਿਚ 155 ਦੀ ਲਾਗਤ ਹੈ।
Punjab Post Daily Online Newspaper & Print Media
