Wednesday, March 25, 2026

ਪੁਲਸ ਨੇ ਮਨਾਇਆ ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮਿਲਿਆ ਭਾਰੀ ਹੁੰਗਾਰਾ -ਰਣੀਕੇ

PPN2606201512

ਛੇਹਰਟਾ, 26 ਜੂਨ (ਪ.ਪ) – ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੀ 27ਵੀਂ ਵਰੇਗੰਢ ਮੋਕੇ ਅੰਮ੍ਰਿਤਸਰ ਜਿਲਾ ਦਿਹਾਤੀ ਦੀ ਪੁਲਿਸ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਇੰਡੀਆ ਗੇਟ ਸਥਿਤ ਇੱਕ ਰਿਜੌਰਟ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਲੋਕ ਭਲਾਈ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੌਗਰਾਮ ਦੀ ਸ਼ੁਰੂਆਤ ਸੀਨੀਅਰ ਥਇਏਟਰ ਕਲਾਕਾਰ ਤੇ ਬਹੁਤ ਸਾਰੀਆਂ ਪੰਜਾਬੀ ਹਿੰਦੀ ਫਿਲਮਾਂ ਕਰ ਚੁੱਕੇ ਹਰਦੀਪ ਗਿੱਲ ਤੇ ਅਨੀਤਾ ਦੇਵਗਨ ਦੇ ਸੱਭਿਆਚਾਰਕ ਗਰੁੱਪ ਵੱਲੋਂ ਇਕ ਧਾਰਮਿਕ ਗੀਤ ਗਾ ਕੇ ਕੀਤੀ ਗਈ।
ਉਨਾਂ ਵਲੋਂ ਨਸ਼ਿਆਂ ਤੇ ਅਧਾਰਿਤ ਸਕਿੱਟ ਪੇਸ਼ ਕੀਤੀ ਗਈ।ਪੰਜਾਬ ਪੁਲਸ ਦੇ ਨਾਲ-ਨਾਲ ਅਮਨਦੀਪ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਇਸ ਵਿਸ਼ੇਸ਼ ਪ੍ਰੌਗਰਾਮ ਵਿਚ ਆਪਣਾ ਯੋਗਦਾਨ ਪਾਉਦਿਆਂ ਜਿੱਥੇ ਨਸ਼ਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਨੋਜ਼ਵਾਨਾਂ ਦੇ ਅੰਦਰੂਨੀ ਸਰੀਰ ਦੇ ਵੱਖ-ਵੱਖ ਅੰਗਾਂ ਉਪਰ ਮਾੜੇ ਪ੍ਰਭਾਵਾਂ ਨੂੰ ਭਲੀਭਾਤੀ ਸਕਰੀਨ ਉਪਰ ਦਰਸ਼ਾਇਆ ਗਿਆ, ਉੱਥੇ ਪੰਜਾਬ ਦੀ ਨੋਜ਼ਵਾਨ ਪੀੜੀ ਨੂੰ ਨਸ਼ਿਆਂ ਤੋ ਵਰਜ਼ਿਆਂ ਗਿਆ।
ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਉਹ ਆਪਣੇ ਸਰਕਾਰ ਵਲੋਂ ਛੇੜੀ ਗਈ ਨਸ਼ਾ ਵਿਰੌਧੀ ਮੁਹਿੰਮ ਨੂੰ ਅਜਾਈਂ ਨਹੀ ਜਾਣ ਦੇਣਗੇ ਤੇ ਪਿੰਡਾਂ ਵਿਚ ਇਸ ਨਸ਼ਿਆਂ ਦੀ ਰੌਕਥਾਮ ਲਈ ਕੈਂਪਾਂ ਤੇ ਸੈਮੀਨਾਰਾਂ ਦਾ ਆਯੋਜਨ ਕਰਨਗੇ ਤਾਂਕਿ ਕੌਈ ਵੀ ਨੌਜਵਾਨ ਇਸ ਨਸ਼ੇ ਦੀ ਦਲਦਲ ਵਿਚ ਨਾ ਫਸੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ, ਜਿਸ ਦੌਰਾਨ ਸੂਬਾ ਸਰਕਾਰ ਦੇ ਇਸ ਉਪਰਾਲੇ ਤੇ ਚਲਦਿਆਂ ਕਈ ਨੋਜ਼ਵਾਨਾਂ ਵੱਲੋਂ ਇਸ ਘਿਨਾਉਣੇ ਅਪਰਾਧ ਤੌ ਤੋਬਾ ਕਰ ਲਈ ਗਈ ਹੈ। ਉਨ੍ਹਾਂ ਨੋਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਜੀਵਨ ਨੂੰ ਸਹੀ ਦਿਸ਼ਾਂ ਵੱਲ ਮੋੜਣ।
ਇਸ ਮੋਕੇ ਜ਼ਿਲਾ ਦਿਹਾਤੀ ਪੁਲਿਸ ਮੁੱਖੀ ਜਸਦੀਪ ਸਿੰਘ ਸੈਣੀ ਨੇ ਸੂਬਾ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਤੇ ਚੱਲਦਿਆਂ ਪਿਛਲੇ ਕਰੀਬ ਡੇਢ ਸਾਲ ਵਿਚ ਦਿਹਾਤੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਨਸ਼ਾ ਤੱਸਕਰੀ ਕਰਨ ਵਾਲੇ ਸਮੱਗਲਰਾਂ ਨੂੰ ਨਕੇਲ ਪਾਉਣ ਬਾਰੇ ਦੱਸਿਆ ਅਤੇ ਇਕ ਹਜ਼ਾਰ ਛੋਟੇ-ਮੋਟੇ ਗਲੀ ਨੁਕੜ ਵਿਚ ਨਸ਼ੇ ਵੇਚਣ ਵਾਲੇ ਧੰਦੇਬਾਜ਼ਾਂ ਖਿਲਾਫ ਪਰਚੇ ਦਰਜ਼ ਕੀਤੇ ਜਾਣ ਬਾਰੇ ਵੀ ਸਪੱਸ਼ਟ ਕੀਤਾ।
ਇਸ ਮੋਕੇ ਚੇਅਰਮੈਨ ਹਰਦੇਵ ਸਿੰਘ ਲਾਲੀ ਅਟਾਰੀ, ਦਰਸ਼ਨ ਸਿੰਘ ਲਹੋਰੀਮੱਲ, ਬਾਬਾ ਇੰਦਰਬੀਰ ਸਿੰਘ ਵਡਾਲਾ, ਸਰਪੰਚ ਨਿਵੈਲ ਸਿੰਘ ਖੁਰਮਣੀਆਂ, ਸਰਪੰਚ ਜਥੇ: ਪ੍ਰੇਮ ਸਿੰਘ ਸ਼ਾਹ ਤਾਜ਼ੇਚੱਕ, ਡਾ. ਬੀਐਸ ਭੰਗੂ, ਸਰਪੰਚ ਗੁਰਸ਼ਰਨ ਸਿੰਘ ਰਾਮਪੁਰਾ, ਸਰਪੰਚ ਝਿਰਮਲ ਸਿੰਘ, ਮੈਂਬਰ ਸ਼ਮਸ਼ੇਰ ਸਿੰਘ, ਬਲਜੀਤ ਸਿੰਘ ਚੱਕਮੁਕੰਦ, ਸਰਪੰਚ ਜਥੇ: ਕੁਲਦੀਪ ਸਿੰਘ ਧੱਤਲ, ਜਥੇ: ਅਮਰੀਕ ਸਿੰਘ ਬਾਸਰਕੇ, ਦਲਬੀਰ ਸਿੰਘ ਬਾਸਰਕੇ, ਦੇਸਾ ਸਿੰਘ ਸਰਪੰਚ, ਗੁਲਜ਼ਾਰ ਸਿੰਘ ਬਾਸਰਕੇ, ਪੂਰਨ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ ਕਾਊਂਕੇ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply