Sunday, June 28, 2026

ਕਰਨਾਟਕਾ ਜੇਲ ਵਿੱਚ ਬੰਦ ਭਾਈ ਗੁਰਦੀਪ ਸਿੰਘ ਹੋਏ ਅੰਮ੍ਰਿਤਸਰ ਦੀ ਜੇਲ ‘ਚ ਤਬਦੀਲ

PPN2606201514

ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਜੇਲ ਵਿੱਚ 12 ਜੂਨ ਨੂੰ ਹੋਈ ਤਬਦੀਲ਼ੀ ਤੋਂ ਬਾਅਦ ਅੱਜ ਕਰਨਾਟਕਾ ਦੀ ਗੁਲਬਰਗਾ ਜੇਲ ਵਿੱਚ ਉਮਰ ਕੈਦ ਭੁਗਤ ਰਹੇ ਸ੍ਰ. ਗੁਰਦੀਪ ਸਿੰਘ ਖੈੜਾ ਦਾ ਵੀ ਅੰਮ੍ਰਿਤਸਰ ਤਬਾਦਲਾ ਕਰ ਦਿੱਤਾ ਗਿਆ।ਜਿਉਂ ਹੀ ਕਰਨਾਟਕਾ ਪੁਲਿਸ ਦੀ ਭਾਰੀ ਸੁਰੱਖਿਆ ਤਹਿਤ ਸਥਾਨਕ ਰੇਲਵੇ ਸਟੇਸ਼ਨ ‘ਤੇ ਤੜਕਸਾਰ 2 ਵਜੇ ਦੇ ਕਰੀਬ ਕਾਲੇ ਰੰਗ ਦੀ ਛੋਟੀ ਦਸਤਾਰ ਅਤੇ ਕੇਸਰੀ ਰੰਗ ਦੀ ਸ਼ਰਟ ਪਾਈ ਭਾਈ ਗੁਰਦੀਪ ਸਿੰਘ ਨੂੰ ਲੈ ਕੇ ਸਚਖੰਡ ਐਕਸਪ੍ਰੈਸ ਗੱਡੀ ਪਲੇਟਫਾਰਮ ‘ਤੇ ਆ ਕੇ ਰੁੱਕੀ ਤਾਂ ਉਥੇ ਮੌਜੂਦ, ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ, ਅਕਾਲੀ ਦਲ ਅੰਮ੍ਰਿਤਸਰ ਦੇ ਸ੍ਰ. ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਅਤੇ ਹੋਰ ਸੈਂਕੜੇ ਵਰਕਰਾਂ ਨੇ ਬੋਲੇ ਸੋ ਨਿਹਾਲ, ਰਾਜ ਕਰੇਗਾ ਖਾਲਸਾ, ਸੰਤ ਜਰਂਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਦੇ ਨਾਅਰੇ ਬੁਲੰਦ ਕਰਕੇ ਭਾਈ ਖੈੜਾ ਦਾ ਸਵਾਗਤ ਕੀਤਾ।ਇਸ ਸਮੇਂ ਭਾਈ ਮੋਹਕਮ ਸਿੰਘ ਅਤੇ ਸ੍ਰ. ਸਖੀਰਾ ਵਲੋਂ ਭਾਈ ਖੈੜਾ ਨੂੰ ਪਾਏ ਜਾਣ ਵਾਲੇ ਕੀਤੇ ਜਾਣ ਵਾਲੇ ਸਿਰੋਪਾਉ ਵੀ ਉਨਾਂ ਹੱਥਾਂ ਵਿੱਚ ਹੀ ਰਹਿ ਗਏ, ਜਦ ਪ੍ਰਸ਼ਾਸ਼ਨ ਨੇ ਕਿਸੇ ਨੂੰ ਭਾਈ ਖੈੜਾ ਦੇ ਨੇੜੇ ਨਾ ਜਾਣ ਦਿੱਤਾ।ਜਿਲ੍ਹਾ ਪੁਲਿਸ ਵਲੋਂ ਏ.ਸੀ.ਪੀ ਹਰਜੀਤ ਸਿੰਘ, ਐਸ.ਐਚ.ਓ ਸਿਵਲ ਲਾਈਨ ਸੁਖਵਿੰਦਰ ਸਿੰਘ ਰੰਧਾਵਾ, ਜੀ..ਆਰ.ਪੀ.ਦੇ ਐਸ.ਐਚ.ਓ ਧਰਮਿੰਦਰ ਕਲਿਆਣ ਸਮੇਤ ਭਾਰੀ ਪੁਲਿਸ ਫੋਰਸ ਅੱਥਰੂ ਗੈਸ ਟੀਮ ਸਮੇਤ ਹਾਜਰ ਸਨ ।
ਜਿਕਰਯੋਗ ਹੈ ਕਿ ਸ੍ਰ. ਗੁਰਦੀਪ ਸਿੰਘ ਖੈੜਾ ਦਿੱਲੀ ਅਤੇ ਕਰਨਾਟਕਾ ਵਿੱਚ ਹੋਏ ਬੰਬ ਧਮਾਕਿਆਂ ਦੇ ਦੋਸ਼ ਹੇਠ ਪਹਿਲਾਂ ਦਿੱਲੀ ਅਤੇ ਫਿਰ ਕਰਨਾਟਕਾ ਦੀ ਗੁਲਬਰਗਾ ਜੇਲ ਵਿੱਚ ਬੰਦ ਸਨ।ਸ੍ਰ. ਗੁਰਦੀਪ ਸਿੰਘ ਇਸ ਤੋਂ ਪਹਿਲਾਂ ਆਪਣੀ ਭਾਣਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੈਰੋਲ ‘ਤੇ ਵੀ ਆ ਚੁੱਕੇ ਹਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply