
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)- ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਟਾਹਲੀਵਾਲਾ ਬੋਦਲਾ ਵਿੱਚ ਕਲੱਸਟਰ ਪੱਧਰ ਮੁਕਾਬਲੇ ਕਰਵਾਏ ਗਏ । ਸੋਸ਼ਲ ਸਾਇੰਸ ਵਿਸ਼ੇ ਦੇ ਅਨੁਸਾਰ ਕਰਵਾਏ ਗਏ ਇਨਾਂ ਮੁਕਾਬਲੀਆਂ ਦੇ ਸੰਯੋਜਕ ਇੰਦਰ ਮੋਹਨ ਸ਼ਰਮਾ ਅਧਿਆਪਕਾ ਸ੍ਰੀਮਤੀ ਰੇਣੂ ਬਾਲਾ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਵਿਸ਼ਵ ਸਿਹਤ ਦਿਵਸ ਦੇ ਅਨੁਸਾਰ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਟਾਹਲੀਵਾਲਾ ਬੋਦਲਾ ਕਲਸਟਰ ਦੇ 10 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪਾਣੀ ਹਿਫਾਜ਼ਤ, ਖ਼ੂਨਦਾਨ, ਹਰਿਆਲੀ ਅਤੇ ਸੰਤੁਲਿਤ ਖਾਣਾ ਮਜ਼ਮੂਨਾਂ ਉੱਤੇ ਪੋਸਟਰ ਬਣਾਏ ।ਵਿਕਾਸ ਡਾਗਾ, ਸਾਹਿਬ ਰਾਮ ਅਤੇ ਸੁਭਸ਼ ਚੰਦਰ ਆਧਾਰਿਕ ਨਿਰਣਾਇਕ ਮੰਡਲ ਨੇ ਸਰਕਾਰੀ ਮਿਡਲ ਸਕੂਲ ਬਾਘੇਵਾਲਾ ਦੀ ਪਰਮਜੀਤ ਕੌਰ, ਸਰਕਾਰੀ ਮਿਡਲ ਸਕੂਲ ਅਲਿਆਣਾ ਦੀ ਅਨੀਤਾ ਰਾਣੀ ਅਤੇ ਸਰਕਾਰੀ ਮਿਡਲ ਸਕੂਲ ਟਾਹਲੀਵਾਲਾ ਜੱਟਾਂ ਦੀ ਆਕਾਸ਼ਦੀਪ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਵਿਕਾਸ ਡਾਗਾ ਨੇ ਪ੍ਰਤੀਯੋਗੀਆਂ ਦਾ ਉਤਸ਼ਾਹ ਵਧਾਉਦਿਆਂ ਕਿਹਾ ਕਿ ਅਜਿਹੇ ਮੁਕਾਬਲੀਆਂ ਨਾਲ ਵਿਦਿਆਰਥੀਆਂ ਵਿੱਚ ਲੁਕੀ ਪ੍ਰਤੀਭਾ ਨੂੰ ਉਭਾਰਣ ਦਾ ਮੌਕਾ ਮਿਲਦਾ ਹੈ ਅਤੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਪ੍ਰਿੰਸੀਪਲ ਹਰੀਸ਼ ਭਠੇਜਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨਾਂ ਨੂੰ ਇਸ ਮੁਕਾਬਲੇ ਦੇ ਥੀਮ ਨੂੰ ਅਪਣਾ ਕੇ ਸਮਾਜ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।ਅੰਤ ਵਿੱਚ ਭਠੇਜਾ ਜੀ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਪ੍ਰਤੀਯੋਗੀਆਂ ਅਤੇ ਉਨਾਂ ਦੇ ਨਾਲ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media