
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)- ਸ਼੍ਰੀ ਰਾਮ ਕੀਰਤਨ ਮੰਦਿਰ ਵਿੱਚ ਨਵਰਾਤਿਆਂ ਅਤੇ ਰਾਮ ਨੌਵੀਂ ਦੌਰਾਨ ਨਵ ਪਰਾਇਣ ਦੇ ਪਾਠ ਪੜਣ ਵਾਲੀਆਂ ਮਹਿਲਾਵਾਂ, ਕਮੇਟੀ ਮੈਬਰਾਂ ਅਤੇ ਸਮੂਹ ਸੇਵਾਦਾਰਾਂ ਨੂੰ ਸਨਮਾਨਿਤ ਕਰਨ ਲਈ ਅੱਜ ਮੰਦਿਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ ਪ੍ਰਧਾਨ ਕੇਵਲ ਕਾਮਰਾ ਨੇ ਦੱਸਿਆ ਕਿ ਸਮਾਰੋਹ ਦੇ ਦੌਰਾਨ ਸ਼੍ਰੀ ਰਾਮਾਇਣ ਦੇ ਪਾਠ ਪੜਣ ਵਾਲੀਆਂ 351 ਔਰਤਾਂ ਅਤੇ ਸ਼ੋਭਾ ਯਾਤਰਾ ਦੇ ਕਲਸ਼ ਚੁੱਕਣ ਵਾਲੀਆਂ 108 ਔਰਤਾਂ ਨੂੰ ਮੁੱਖ ਮਹਿਮਾਨ ਨੀਲਮ ਗਲਹੋਤਰਾ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉੱਤੇ ਆਸ਼ਾ ਕਾਮਰਾ, ਆਸ਼ਾ ਸੇਠੀ, ਸ਼ਾਲੂ ਅਰੋੜਾ, ਅਰਚਨਾ ਅਰੋੜਾ, ਰਜਨੀ ਮੋਂਗਾ, ਸਤਿਆ ਕਟਾਰਿਆ, ਸੀਮਾ ਸ਼ਰਮਾ, ਪੂਨਮ ਛਾਬੜਾ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ ।
Check Also
ਰੂਰਲ ਹੈਲਥ ਫਾਰਮਾਸਿਸਟਾਂ ਤੇ ਦਰਜ਼ਾ ਚਾਰ ਕਰਮਚਾਰੀਆਂ ਨੇ ਸੇਵਾਵਾਂ ਰੈਗੂਲਰ ਨਾ ਕੀਤੇ ਜਾਣ ਕਾਰਣ ਫੂਕਿਆ ਪੁੱਤਲਾ
ਫਾਜ਼ਿਲਕਾ, 26 ਦਸੰਬਰ (ਵਿਨੀਤ ਅਰੋੜਾ) – ਪੰਜਾਬ ਭਰ ਦੇ ਗ੍ਰਾਮੀਨ ਖੇਤਰ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ …
Punjab Post Daily Online Newspaper & Print Media