Saturday, August 29, 2026

 ਲਗਾਤਾਰ ਵਿੱਕ ਰਹੀ ਨਜ਼ਾਇਜ਼ ਸ਼ਰਾਬ ਤੋਂ ਖੁੱਦ ਪ੍ਰੇਸ਼ਾਨ ਨੇ ਠੇਕੇਦਾਰ

ਠੇਕੇ ਦੇ ਅੱਧੇ ਰੇਟ ‘ਤੇ ਮੁੱਹਲਿਆਂ ਵਿੱਚ ਵਿਕ ਰਹੀ ਹੈ ਅੰਗਰੇਜ਼ੀ ਸ਼ਰਾਬ

Wine
ਜੰਡਿਆਲਾ ਗੁਰੂ, 27 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਪੰਜਾਬ ਸਰਕਾਰ ਦੀ ਆਮਦਨ ਦਾ ਮੁੱਖ ਸਾਧਨ ਐਕਸਾਈਜ਼ ਵਿਭਾਗ ਦੇ ਅਧੀਨ ਆਉਂਦੇ ਸ਼ਰਾਬ ਦੇ ਠੇਕੇ ਵਾਲੇ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਦਿਖਾਈ ਦੇ ਰਹੇ ਹਨ। ਜੰਡਿਆਲਾ ਗੁਰੂ ਵਿਚ ਸਥਿਤ ਸ਼ਰਾਬ ਦੇ ਠੇਕਿਆਂ ਉੱਪਰ ਰੋਣਕਾਂ ਘੱਟ ਹੀ ਦੇਖਣ ਨੂੰ ਮਿਲਦੀਆ ਹਨ, ਭਾਵੇਂ ਕਿ ਗਰਮੀਆਂ ਦੇ ਪੂਰੇ ਜੋਬਨ ਤੇ ਹੋਣ ਕਰਕੇ ਆਮ ਤੋਰ ਤੇ ਨੋਜਵਾਨਾਂ ਦੀ ਭੀੜ ਠੰਡੀਆਂ ਬੀਅਰਾਂ ਲੈਣ ਲਈ ਠੇਕਿਆਂ ਉੱਪਰ ਦੇਖੀਆਂ ਜਾਦੀਆ ਸਨ, ਪਰ ਕੁੱਝ ਗੈਰ ਕਾਨੂੰਨੀ ਅਤੇ ਨਜ਼ਾਇਜ਼ ਘਟੀਆ ਅੰਗਰੇਜ਼ੀ ਸ਼ਰਾਬ ਵੇਚਣ ਵਾਲਿਆਂ ਨੇ ਸ਼ਰਾਬ ਦੇ ਪ੍ਰਮੁੱਖ ਠੇਕੇਦਾਰਾਂ ਦੀ ਕਮਾਈ ਵਿਚ ਖਾਸਾ ਘਾਟਾ ਪਾ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਜੋ ਅੰਗਰੇਜ਼ੀ ਸ਼ਰਾਬ ਦੀ ਬੋਤਲ ਠੇਕੇ ਤੋਂ 470 ਅਤੇ 560 ਰੁਪਏ ਵਿੱਚ ਦੋ ਪ੍ਰਮੁੱਖ ਬਰਾਂਡ ਮਿਲਦੀ ਹੈ, ਉਹੀ ਬ੍ਰਾਂਡ ਦੀ ਬੋਤਲ ਗਲੀਆਂ, ਮੁਹੱਲਿਆਂ ਵਿਚ ਨਜ਼ਾਇਜ਼ ਸ਼ਰਾਬ ਵੇਚ ਰਹੇ ਸੋਦਾਗਰਾਂ ਕੋਲੋ 280 ਅਤੇ 330 ਰੁਪਏ ਦੀ ਮਿਲ ਜਾਂਦੀ ਹੈ।ਕਹਿਣ ਤੋਂ ਭਾਵ ਕਿ ਇੱਕ ਸ਼ਰਾਬ ਦੀ ਬੋਤਲ ਪਿੱਛੇ ਕਰੀਬ 200 ਰੁਪਏ ਦਾ ਫਰਕ ਹੈ।ਕੁੱਝ ਇੱਕ ਸ਼ਰਾਬੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਠੇਕੇ ਤੋਂ 200 ਰੁਪਏ ਸਸਤੀ ਸ਼ਰਾਬ ਦੀ ਬੋਤਲ ਲੈਣ ਨਾਲ ਸਾਡਾ ਉਹੀ ਪੈਸਿਆਂ ਨਾਲ ਖਾਣ-ਪੀਣ ਦਾ ਪ੍ਰਬੰਧ ਹੋ ਜਾਂਦਾ ਹੈ।ਨਜ਼ਾਇਜ਼ ਅਤੇ ਸਸਤੀ ਅੰਗਰੇਜੀ ਸ਼ਰਾਬ ਜੋ ਕਿ ਇਹ ਸੋਦਾਗਰ ਨੇੜੇ ਦੇ ਹੀ ਦਿਹਾਤੀ ਪੱਛੜੇ ਠੇਕਿਆਂ ਤੋਂ ਲੈ ਕੇ ਆਉਂਦੇ ਹਨ, ਜਿਥੋਂ ਕਿ ਇਹ ਸਸਤੀ ਸ਼ਰਾਬ ਮਿਲਣ ਦਾ ਦਾਅਵਾ ਕਰਦੇ ਹਨ।
ਪਰ ਐਕਸਾਈਜ਼ ਵਿਭਾਗ ਦੇ ਜੰਡਿਆਲਾ ਗੁਰੂ ਵਿਚ ਸਥਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਰਾਬ ਸੱਸਤੀ ਨਹੀਂ ਮਿਲਦੀ ਬਲਕਿ ਇਸ ਵਿਚੋਂ ਅੱਧੀ ਬੋਤਲ ਕੱਢ ਕੇ ਫਿਰ ਮਿਲਾਵਟ ਕਰਕੇ ਸੱਸਤੀ ਵੇਚੀ ਜਾਦੀ ਹੈ ਜੋ ਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।ਉਹਨਾ ਦੱਸਿਆ ਕਿ ਅਜਿਹੇ ਹੀ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਨਕਲੀ ਸ਼ਰਾਬ ਜਬਤ ਕਰਕੇ ਉਹਨਾ ਕੋਲੋ ਲੱਖਾਂ ਰੁਪਏ ਵਸੂਲੇ ਗਏ ਹਨ।ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹਨਾ ਅਨਸਰਾ ਨੁੰ ਠੱਲ ਪਾਉਣ ਅਤੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਰੋਕਣ ਲਈ ਵੱਡੇ ਪੱਧਰ ਉੱਪਰ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਮੁਹਿੰਮ ਛੇੜੀ ਹੋਈ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply