
ਅਹਿਮਦਗੜ੍ਹ, 28 ਜੂਨ (ਹਰਮਿੰਦਰ ਸਿੰਘ ਭੱਟ) – ਸਮਾਜ ਦੇ ਸੇਵਾ ਵਿਚ ਸਮਰਪਿਤ ਸਾਹਿਬ ਸੇਵਾ ਸੁਸਾਇਟੀ ਸੰਦੌੜ ਦੇ ਉਪਰਾਲੇ ਸਦਕਾ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਦੇ ਮੁਕਾਬਲੇ ਐਸ਼ ਐਸ ਸੀ ਇੰਸਟਿਚਿਊਟ ਨੇੜੇ ਈ ਐਸ ਆਈ ਆਫਿਸ ਵਿਖੇ ਕਰਵਾਏ ਗਏ।ਵਧੇਰੇ ਜਾਣਕਾਰੀ ਦਿੰਦੇ ਹੋਏ ਸੰਸ਼ਥਾਂ ਦੇ ਚੇਅਰਮੈਨ ਹਰਮਿੰਦਰ ਸਿੰਘ ਅਤੇ ਇੰਦਰਅਮਰ ਸਿੰਘ ਨੇ ਸਾਂਝੇ ਤੌਰ ਤੇ ਸੰਦੌੜ ਦਫਤਰ ਵਿਖੇ ਕਿਹਾ ਕਿ ਸਾਡੀ ਸੰਸਥਾ ਵਲੋਂ ਇਹ ਉਪਰਾਲੇ ਪਿਛਲੇ ਕਈ ਸਾਲਾਂ ਤੋਂ ਆਰਥਿਕ ਪਖੋ ਕਮਜੋਰ ਵਿਦਿਆਰਥੀਆਂ ਨੂੰ ਅਜੋਕੇ ਤਕਨੀਕੀ ਅਤੇ ਮਹਿੰਗਾਈ ਦੇ ਯੁਗ ਵਿਚ ਅਤੇ ਵਿਸ਼ੇਸ ਕਰ ਕੇ ਆਪਣੇ ਪੈਰਾਂ ਤੇ ਖੜੇ ਹੋਣ ਲਈ ਕਿੱਤਾ ਮੁੱਖੀ ਕੋਰਸ਼ਾ ਦੀ ਸਹੂਲਤਾਂ ਬਹੁਤ ਘੱਟ ਫੀਸ਼ਾ ਵਿਚ ਵਜੀਫਿਆਂ ਰਾਂਹੀ ਕਰਵਾਈ ਜਾਂਦੀ ਹੈ ਉਹਨਾਂ ਅੱਗੇ ਕਿਹਾ ਕਿ ਇਸ ਮੁਕਾਬਲੇ ਵਿਚ ਕਰੀਬ 150 ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ ਇਹਨਾਂ ਮੁਕਾਬਿਲਿਆਂ ਦਾ ਨਤੀਜਾ ਮਿਤੀ 1 ਜੁਲਾਈ ਨੂੰ ਐਸ ਐਸ ਸੀ ਇੰਸਟੀਟਿਉਟ ਵਿਖੇ ਐਲਾਨਿਆ ਜਾਵੇਗਾ ਜਿਸ ਵਿਚ ਪਹਿਲੀਆਂ 13 ਪੁਜੀਸਿਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਆਕਰਸਕ ਟਰੋਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨਾਲ ਮਾਸਟਰ ਬਲਵੀਰ ਖਿਵਾ ਮਾਲੇਰਕੋਟਲਾ, ਕੁਲਤਾਰ ਸਿੰਘ, ਕਮਲਪ੍ਰੀਤ ਕੌਰ, ਹਰਦੀਪ ਕੌਰ, ਮੈਡਮ ਰੁਖਸਾਨਾ ਖਾਂ, ਸਾਹਿਬਜੋਤ ਸਿੰਘ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media