Thursday, March 12, 2026

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

PPN110418
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)-  ਪੰਜਾਬ ਸਟੇਟ ਕਰਮਚਾਰੀ ਦਲ  ਫ਼ਾਜ਼ਿਲਕਾ ਦੀ ਇਕੱਤਰਤਾ ਪ੍ਰਤਾਪ ਬਾਗ ਵਿਖੇ ਹੋਈ। ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਜਥੇਬੰਦਕ ਸਕੱਤਰ ਅਤੇ ਜਿਲਾ ਜਨਰਲ ਸਕੱਤਰ ਸਤੀਸ਼ ਵਰਮਾ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ,ਪੰਜਾਬ ਦੇ ਮੁਲਾਜ਼ਮਾਂ ਦੀਆਂ  ਸਾਂਝੀਆਂ ਮੰਗਾਂ ਦੀ ਪੂਰਤੀ ਲੋਕ ਸਭਾ ਦੀਆਂ ਚੋਣਾਂ ਕਾਰਣ ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਨਹੀਂ ਕਰ ਰਹੀ । ਜਦਕਿ ਇਸ ਦੇ ਉਲਟ ਪਹਿਲਾਂ ਵੀ 1992 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ 1999, 2004 ਅਤੇ 2009 ਦੀਆਂ ਲੋਕਸਭਾ ਦੀਆਂ ਚੋਣਾਂ ਮੋਕੇ ਚੋਣ-ਜ਼ਾਬਤਾ ਹੁੰਦਿਆਂ ਸਰਕਾਰ ਵਲੋਂ ਸਮੇਂ-ਸਮੇਂ ਸਿਰ ਮੁਲਾਜ਼ਮ ਮੰਗਾਂ ਸੰਬੰਧੀ ਕਈ ਫੈਸਲੇ ਲਾਗੂ ਕੀਤੇ ਹਨ। ਪਰੰਤੂ ਹੁਣ ਸਰਕਾਰ ਮੁਲਾਜ਼ਮ ਮੰਗਾਂ ਤੋਂ ਪਾਸਾ ਵੱਟ ਰਹੀ ਹੈ । ਸ਼੍ਰੀ ਵਰਮਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਿਹੜੇ 7654 ਅਧਿਆਪਕ ਰੈਗੂਲਰ ਕਰਨੇ ਬਣਦੇ ਸਨ,ਉਹਨਾਂ ਦੀਆਂ ਸੇਵਾਵਾਂ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ ਨਾ ਕਿ ਰੋਕ ਲਗਾ ਕੇ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰਿਆਂ ਜਾਵੇ । ਉਹਨਾਂ ਸਰਕਾਰ ਨੂੰ ਜੋਰ ਦੇ ਕਿ ਆਖਿਆ ਕਿ ਮੁਲਾਜ਼ਮਾਂ ਨੂੰ ਜੁਲਾਈ 2013 ਦੀ ਡੀ.ਏ .ਦੀ ਕਿਸ਼ਤ ਦਾ ਬਣਦਾ ਏਰੀਅਰ ਅਤੇ ਜਨਵਰੀ ੨੦੧੪ ਤੋਂ ਬਣਦੀ ਡੀ.ਏ. ਦੀ ਕਿਸ਼ਤ ਤੁਰੰਤ ਰਿਲੀਜ਼ ਕੀਤੀ ਜਾਵੇ । ਕੇਂਦਰ ਪੈਟਰਨ’ਤੇ ਪੇ-ਕਮਿਸ਼ਨ ਦੀ ਨਿਯੁਕਤੀ ਕੀਤੀ ਜਾਵੇ। ਖ਼ਜ਼ਾਨਿਆਂ ਤੇ ਲਗਾਈ ਗਈ ਅਨ-ਐਲਾਨੀ ਪਾਬੰਦੀ ਨੂੰ ਖਤਮ ਕਰਕੇ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਦੇ ਪੈਂਡਿੰਗ ਬਿਲਾਂ ਦਾ ਭੁਗਤਾਨ ਕਰਵਾਇਆ ਜਾਵੇ। ਵਖੋ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਦਿਹਾੜੀਦਾਰ, ਠੇਕੇ ਤੇ ਆਧਾਰਿਤ ਵਰਕਚਾਰਜ, ਪਾਰਟ ਟਾਈਮ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਇਆ ਜਾਵੇ । ਸ਼੍ਰੀ ਵਰਮਾ ਨੇ ਦਸਿਆ ਕਿ ਇਸ ਵਾਰ ਵੋਟਾਂ ਦੇ ਸਮੇ ਵਿੱਚ ਜੋ ਵਾਧਾ ਕੀਤਾ ਗਿਆ ਹੈ, ਉਸ ਨਾਲ ਇਸਤਰੀ ਮੁਲਾਜ਼ਮਾਂ ਨੂੰ ਕਾਫੀ ਪਰੇਸ਼ਾਨੀਆਂ ਆਉਣਗੀਆਂ । ਸਰਕਾਰ ਨੂੰ ਚਾਹੀਦਾ ਹੈ ਕਿ ਇਸਤ੍ਰੀ ਮੁਲਾਜ਼ਮਾਂ ਦੇ ਆਉਣ-ਜਾਣ ਅਤੇ ਰਿਹਾਇਸ਼ ਲਈ ਢੂਕਵਾਂ ਪ੍ਰਬੰਧ ਕੀਤਾ ਜਾਵੇ । ਉਹਨਾਂ ਮੰਗ ਕੀਤੀ ਕਿ ਇੱਸ ਤਰਾਂ ਦੀਆਂ ਦੀਆਂ ਡਿਊਟੀਆਂ ਪੜੇ-ਲਿਖੇ ਬੇ-ਰੋਜ਼ਗਾਰ ਨੋਜਵਾਨਾਂ ਨੂੰ ਦਿਤੀ ਜਾਵੇ ਤਾਂ ਜੋ ਉਹਨਾਂ ਨੂੰ ਕੁਝ ਰੋਜ਼ਗਾਰ ਪ੍ਰਾਪਤ ਹੋ ਸਕੇ ਅਤੇ ਮੁਲਾਜ਼ਮਤ ਦੇ ਕੰਮਾਂ ਵਿੱਚ ਵੀ ਕੋਈ ਰੁਕਾਵਟ ਨਾ ਪਵੇ ।ਇਸ ਮੋਕੇ ਹੋਰਨਾਂ ਤੋਂ ਇਲਾਵਾ ਮਹਿਲ ਸਿੰਘ, ਓਮ ਪ੍ਰਕਾਸ਼ ਜਲਂਧਰਾ ,ਚਿਮਨ ਲਾਲ ਸਚੂ, ਖੇਮ ਰਾਜ ,ਭੀਮ ਸੇਨ ਸ਼ਰਮਾ ,ਰਮੇਸ਼ ਸਕਸੈਨਾ ,ਰਾਜ ਕੁਮਾਰ ਵਰਮਾ ,ਕਾਸ਼ੀ ਰਾਮ ,ਰਘਬੀਰ ਚੰਦ ,ਪ੍ਰੀਤਮ ਸਿੰਘ,ਰਾਮ ਚਰਣ ,ਰਾਜਿੰਦਰ ਕੁਮਾਰ ਆਦਿ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪ੍ਰਵਾਨ ਕੀਤਾ ਜਾਵੇ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply