
ਖਾਲੜਾ, 29 ਜੂਨ (ਰਣਬੀਰ ਸਿੰਘ, ਲਖਵਿੰਦਰ ਸਿੰਘ ਗੋਲਣ)- ਆਲ-ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੀ ਵਿਸ਼ੇਸ਼ ਮੀਟਿੰਗ ਗੁਰਪ੍ਰੀਤ ਸਿੰਘ ਗੋਲਾ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਆਲ-ਇੰਡੀਆ ਐਂਟੀ ਕੁਰਪਸ਼ਨ ਮੋਰਚਾ ਦੇ ਚੇਅਰਮੈਨ ਅਜੇ ਕੁਮਾਰ ਚੀਨੂੰ, ਲੀਗਲ ਐਡਵਾਈਜ਼ਰ ਪੰਜਾਬ ਪਰਮਿੰਦਰ ਸਿੰਘ ਹੀਰਾ ਨੇ ਕਿਹਾ ਕਿ ਜਿਥੇ ਅੱਜ ਪੂਰਾ ਪੰਜਾਬ ਨਸ਼ੇ, ਦਾਜ ਆਦਿ ਦੀ ਅੱਗ ਵਿੱਚ ਝੁਲਸ ਰਿਹਾ ਹੈ, ਉਥੇ ਨੋਜਵਾਨ ਆਪਣੀ ਜਿੰਦਗੀ ਤੇ ਸਿਹਤ ਪ੍ਰਤੀ ਸੁਚੇਤ ਹੋਣ ਲਈ ਆਲ-ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਕਾਹਲੇ ਹਨ।ਉਹਨਾਂ ਕਿਹਾ ਕਿ ਮਹੰਤ ਰਮੇਸ਼ਾ ਨੰਦ ਸਰਸਵਤੀ ਰਾਸ਼ਟਰੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਆਉਣ ਵਾਲੇ ਸਮੇਂ ਵਿੱਚ ਹਰੇਕ ਪਿੰਡ ਵਿੱਚ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜਿਸ ਵਿੱਚ ਸੂਝਵਾਨ ਨੋਜਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਇਸ ਮੌਕੇ ਰਵਿੰਦਰ ਸਿੰਘ ਮਾਨ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਨਾਲ ਹੀ ਰਾਜਵਿੰਦਰ ਸਿੰਘ, ਰਾਮ ਲਾਲ ਪੁਰੀ, ਜਤਿੰਦਰ ਕੁਮਾਰ ਆਦਿ ਨੂੰ ਮੈਂਬਰ ਬਣਾਇਆ ਗਿਆ।ਇਸ ਸਮੇਂ ਵਿਕਟਰ ਮਸੀਹ ਯੂਥ ਪ੍ਰਧਾਨ, ਕਵਲਦੀਪ ਸਾਬੀ, ਬਾਬਾ ਸਤਨਾਮ ਸਿੰਘ, ਰਸਪਾਲ ਬੇਦੀ, ਸਤਿੰਦਰ ਸਿੰਘ ਛਿੰਦਾ, ਮਨਜੀਤ ਪੱਟੂ, ਸੈਨਿਕ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media