Thursday, March 19, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥਣਾਂ ਦਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ

PPN3006201506
ਅਮ੍ਰਿਤਸਰ, 30 ਜੂਨ (ਚਰਨਜੀਤ ਸਿੰਘ ਛੀਨਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਵਿਦਿਆਰਥਣਾਂ ਦਾ ਯੂਥ ਲੀਡਰਸ਼ਿਪ ਟੇ੍ਰਨਿੰਗ ਕੈਂਪ ਯੂਨੀਵਰਸਿਟੀ ਸਟੂਡੈਂਟਸ ਹੋਲੀਡੇ-ਹੋਮ ਡਲਹੋਜ਼ੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਯੂਨੀਵਰਸਿਟੀ ਨਾਲ ਸਬਧਿੰਤ 14 ਵੱਖ-ਵੱਖ ਕਾਲਜਾਂ ਦੀਆਂ 110 ਵਿਦਿਆਰਥਣਾਂ ਨੇ ਹਿੱਸਾ ਲਿਆ।
ਕੈਂਪ ਦੀ ਅਗਵਾਈ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮਨੋਰਥ ਵਿਦਿਆਰਥਣਾਂ ਵਿਚ ਰਾਸ਼ਟਰੀ-ਏਕਤਾ, ਸੰਗਠਤਾ, ਭਰਾਤਰੀ-ਭਾਵਨਾ ਪੈਦਾ ਕਰਨਾ ਅਤੇ ਰਲ-ਮਿਲ ਕੇ ਰਹਿੰਦੇ ਹੋਏ ਮੁਸ਼ਕਿਲਾਂ ਦਾ ਸਾਹਮਣਾ ਕਰਨਾ, ਅਨੁਸਾਸ਼ਨ ਵਿਚ ਰਹਿਣਾ ਆਦਿ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਤੰਦਰੁਸਤ ਸਿਹਤ ਦਾ ਧਿਆਨ ਰੱਖਦੇ ਹੋਏ ਹਰ ਰੋਜ਼ ਸਵੇਰੇ ਯੋਗਾ ਕਲਾਸ ਲਗਾਈ ਗਈ। ਕੈਂਪ ਦੌਰਾਨ ਵਿਦਿਆਰਥਣਾਂ ਨੂੰ ਡਲਹੋਜ਼ੀ ਦੀਆਂ ਖੂਬਸੂਰਤ ਅਤੇ ਮਨਮੋਹਕ ਥਾਵਾਂ ਜਿਵੇਂ ਕਾਲਾਟੋਪ, ਪੰਚਪੁਲਾ, ਖਜਿਆਰ, ਡੈਨ-ਕੁੰਡ, ਬਾਰਾ-ਪੱਥਰ, ਡਲਹੋਜ਼ੀ ਆਦਿ ਦੀ ਟਰੈਕਿੰਗ ਕਰਵਾਈ ਗਈ। ਵਿਦਿਆਰਥਣਾਂ ਅੰਦਰਲੀ ਛੁਪੀ ਕਲਾ ਨੂੰ ਉਜਾਗਰ ਕਰਨ ਲਈ ਹਰ ਰੋਜ਼ ਸ਼ਾਮ ਨੁੰ ਵੱਖ-ਵੱਖ ਮੁਕਾਬਲੇ ਜਿਵੇਂ ਕਵਿਤਾ-ਉਚਾਰਨ, ਵਾਦ-ਵਿਵਾਦ, ਗੀਤਫ਼ਗਜ਼ਲ, ਡਾਂਸ ਆਦਿ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਵੱਧ-ਚੜ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਕੈਂਪਰਾਂ ਨੁੰ ਜੀਵਨ ਵਿਚ ਸਹੀ ਰਾਹ ਦਿਖਾਉਣ ਦਾ ਮਕਸਦ ਪੂਰਾ ਕਰਨ ਲਈ ਰਿਸੋਰਸ ਪਰਸਨਜ਼ ਡਾ. ਕੰਵਲਜੀਤ ਸਿੰਘ ਅਤੇ ਸ. ਹਰਦਿਆਲ ਸਿੰਘ ਅਮਨ ਨੇ ਆਪਣੀ ਜ਼ਿੰਦਗੀ ਦੇ ਤਜੁਰਬੇ ਆਦਿ ਸਾਂਝੇ ਕੀਤੇ।
ਕੈਂਪ ਦੇ ਇਨਾਮ-ਵੰਡ ਸਮਾਰੋਹ ਮੌਕੇ ਡਲਹੋਜ਼ੀ ਦੇ ਮਸ਼ਹੂਰ ਗੈਸ ਡਿਸਟਰੀਬਿਊਟਰ ਸ. ਪਰਮਜੀਤ ਸਿੰਘ ਨੇ ਮੁੱਖ-ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਡਾ. ਕੰਵਲਜੀਤ ਸਿੰਘ, ਡੀਨ ਵਿਦਿਅਕ ਮਾਮਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵ੍ਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ ਸਾਹਿਬ ਨੇ ਕੀਤੀ। ਸਮਾਰੋਹ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਸ. ਹਰਦਿਆਲ ਸਿੰਘ ਅਮਨ, ਚੇਅਰਮੈਨ ਸਾਈਂ ਮੀਆਂ ਮੀਰ ਫਾਊਂਡੇਸ਼ਨ, ਪੰਜਾਬ ਨੇ ਸ਼ਿਰਕਤ ਕੀਤੀ। ਸਮਾਰੋਹ ਮੌਕੇ ਗੈਸਟਸ ਆਫ ਆਨਰ ਵੱਜੋਂ ਮਿਸਜ਼. ਹਰਮੀਤ ਕੌਰ, ਮਿਸਜ਼. ਗੁਰਪ੍ਰੀਤ ਕੌਰ ਅਤੇ ਮਿਸਜ਼. ਹਰਿੰਦਰ ਕੌਰ ਹਾਜ਼ਰ ਹੋਏ। ਸਮਾਰੋਹ ਮੌਕੇ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਡਾ. ਜਗਜੀਤ ਕੌਰ, ਸ. ਪਰਮਜੀਤ ਸਿੰਘ, ਡਾ. ਕੰਵਲਜੀਤ ਸਿੰਘ ਅਤੇ ਸ. ਹਰਦਿਆਲ ਸਿੰਘ ਅਮਨ ਨੇ ਕੈਂਪ ਦੀਆਂ ਜੇਤੂ ਵਿਦਿਆਰਥਣਾਂ ਨੁੰ ਇਨਾਮ-ਵੰਡੇ ਅਤੇ ਉਹਨਾਂ ਦੀ ਹੌਸਲਾਂ ਅਫਜ਼ਾਈ ਕੀਤੀ।
ਕੈਂਪ ਦੀ ਬੈਸਟ ਕੈਂਪਰ ਦਾ ਇਨਾਮ ਐਚ.ਐਮ.ਵੀ. ਕਾਲਜ ਜਲੰਧਰ ਦੀ ਵਿਦਿਆਰਥਣ ਅੰਮ੍ਰਿਤ ਕੌਰ, ਸੈਕੰਡ ਬੈਸਟ ਕੈਂਪਰ ਦਾ ਇਨਾਮ ਐਸ. ਆਰ. ਸਰਕਾਰੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਵਿਦਿਆਰਥਣ ਪ੍ਰਿਆ ਸਿੰਘ ਅਤੇ ਥ੍ਰਡ ਬੈਸਟ ਕੈਂਪਰ ਦਾ ਇਨਾਮ ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੀ ਵਿਦਿਆਰਥਣ ਹੀਨਾ ਸ਼ਰਮਾ ਨੂੰ ਮਿਲਿਆ। ਬੈਸਟ ਡਿਸਪਿਲਨਡ ਟੀਮ ਦਾ ਇਨਾਮ ਬੇਬੇ ਨਾਨਕੀ ਖਾਲਸਾ ਕਾਲਜ ਫਾਰ ਵੂਮੈਨ, ਧਾਰੀਵਾਲ, ਸੈਕੰਡ ਬੈਸਟ ਡਿਸਪਿਲਨਡ ਟੀਮ ਦਾ ਇਨਾਮ ਐਸ. ਪੀ. ਐਸ. ਕੇ. ਖਾਲਸਾ ਕਾਲਜ, ਬੇਗੋਵਾਲ ਅਤੇ ਥ੍ਰਡ ਬੈਸਟ ਡਿਸਪਿਲਨਡ ਟੀਮ ਦਾ ਇਨਾਮ ਖਾਲਸਾ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੂੰ ਮਿਲਿਆ। ਡਾ. ਜਗਜੀਤ ਨੇ ਆਏ ਹੋਏ ਮੁੱਖ-ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਬਾਕੀ ਹੋਰ ਮਹਿਮਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਅਤੇ ਕੈਂਪ ਦੀ ਕਾਮਯਾਬੀ ਲਈ ਸਭ ਦਾ ਧੰਨਵਾਦ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply