ਅਮ੍ਰਿਤਸਰ, 30 ਜੂਨ (ਚਰਨਜੀਤ ਸਿੰਘ ਛੀਨਾ) – ਬੀ.ਏ./ਬੀ.ਐਸ.ਸੀ. ਅਤੇ ਹੋਰ ਸਾਰੀਆਂ ਪ੍ਰੌਫੈਸ਼ਨਲ ਕਲਾਸਾਂ ਦੇ ਪੰਜਵੇ ਸਮੈਸਟਰ ਸੈਸ਼ਨ ਦਸੰਬਰ 2014 ਦੇ ਜਿਹੜੇ ਵਿਦਿਆਰਥੀਆਂ ਨੂੰ ਪਹਿਲਾ ਸਮੈਸਟਰ ਪਾਸ ਨਾ ਹੋਣ ਕਾਰਨ ਛੇਵੇਂ ਸਮੈਸਟਰ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ ਸੀ ਅਤੇ ਉਨਾਂ ਦੇ ਪੰਜਵੇ ਸਮੈਸਟਰ ਦੇ ਨਤੀਜੇ ਰੋਕੇ ਗਏ ਸਨ, ਉਨਾਂ ਦੇ ਪੰਜਵੇ ਸਮੈਸਟਰ ਦੇ ਨਤੀਜੇ ਹੁਣ ਦਫਤਰ ਵਲੋਂ ਘੋਸ਼ਿਤ ਕਰਵਾਏ ਜਾ ਰਹੇ ਹਨ, ਜੋ ਵਿਦਿਆਰਥੀ ਪੰਜਵੇ ਸਮੈਸਟਰ ਦੀ ਮੁੜ-ਮੁਲਾਂਕਣ ਕਰਵਾਉਣਾ ਚਾਹੁੰਦੇ ਹਨ, ਉਹ ਨਿਯਮਾਂ ਅਨੁਸਾਰ ਬਣਦੀਆਂ ਤਰੀਕਾਂ ਵਿਚ ਕਰਵਾ ਸਕਦੇ ਹਨ। ਜਿਨਾਂ ਵਿਦਿਆਰਥੀਆਂ ਦੀ ਪੰਜਵੇ ਸਮੈਸਟਰ ਵਿਚ ਰੀ-ਅਪੀਅਰ ਬਣਦੀ ਹੈ, ਉਹ ਵਿਦਿਆਰਥੀ ਵੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਉਪਲਬਧ ਓ.ਡੀ.ਡੀ. ਸਮੈਸਟਰ ਦੇ ਸ਼ਡਿਊਲ ਅਨੁਸਾਰ ਰੀ-ਅਪੀਅਰ ਦੇ ਦਾਖਲਾ ਫਾਰਮ ਭਰ ਸਕਦੇ ਹਨ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਪ੍ਰੋ. ਰੇਣੂ ਭਾਰਦਵਾਜ ਵੱਲੋਂ ਦਿੱਤੀ ਗਈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media