Thursday, March 19, 2026

ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਹੁਸ਼ਿਆਰਪੁਰ ਵਲੋਂ ਸਿਖਲਾਈ ਕੈਂਪ ਸੰਪੰਨ

ਗੁਰਦੁਆਰਾ ਸਿੰਘ ਸਭਾ ਹੁਸ਼ਿਆਰਪੁਰ ਵਿਖੇ ਹੋਇਆ ਸਮਾਪਨ ਸਮਾਰੋਹ

PPN3006201508

ਹੁਸ਼ਿਆਰਪੁਰ, 30 ਜੂਨ (ਸਤਵਿੰਦਰ ਸਿੰਘ) – ਸ਼ਾਨਾਮੱਤੇ ਸਿੱਖੀ ਵਿਰਸੇ ਨਾਲ ਬਚਿਆਂ ਅਤੇ ਨੌਜਵਾਨਾਂ ਨੂੰ ਜੋੜਨ ਦੇ ਮੰਤਵ ਨਾਲ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਰਜਿ. ਹੁਸ਼ਿਆਰਪੁਰ ਵੱਲੋਂ ਗੁਰਦੁਆਰਾ ਸ੍ਰੀ ਗਰੂੁ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਗੁਰਮਤਿ ਗਿਆਨ, ਗੱਤਕਾ ਅਤੇ ਦਸਤਾਰ ਸਿਖਲਾਈ ਦਾ ਛੇਵਾਂ ਸਿਖਲਾਈ ਕੈਂਪ ਸਫਲਤਾ ਸਹਿਤ ਸੰਪੰਨ ਹੋ ਗਿਆ।ਇਸ ਮੌਕੇ ਸਮਾਪਨ ਸਮਾਰੋਹ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਸ਼ਾਮ ਦੀ ਨਿੱਤਨੇਮ ਦੀ ਬਾਣੀ ਨਾਲ ਆਰੰਭ ਹੋਇਆ।ਜਿਸ ਉਪਰੰਤ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਵਿਦਿਅਕ ਸੰਸਥਾ ਅਕਾਲ ਅਕੈਡਮੀ ਮੱਖਣਗੜ੍ਹ ਦੇ ਬੱਚਿਆਂ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ਅਤੇ ਸੰਗੀਤ ਦੇ ਉਸਤਾਦ ਸ. ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਗੁਰਮਤਿ ਸੰਗੀਤ,ਕੀਰਤਨ,ਕਵੀਸ਼ਰੀ ਅਤੇ ਗੁਰਮਤਿ ਆਧਾਰਿਤ ਲੈਕਚਰਾਂ ਦੀ ਪੇਸ਼ਕਾਰੀ ਕਰਕੇ ਸੰਗਤਾਂ ਦਾ ਮਨ ਮੋਹ ਲਿਆ।ਇਸ ਤੋਂ ਇਲਾਵਾ ਸਿੱਖ ਮਿਸ਼ਨਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਚਾਰਕ ਗਿਆਨੀ ਨਛੱਤਰ ਸਿੰਘ ਨੇ ਗੌਰਵਸ਼ਾਲੀ ਸਿੱਖ ਇਤਿਹਾਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ।ਸਿਖਲਾਈ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਮਨਦੀਪ ਸਿੰਘ ਅਤੇ ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਇਸ ਕਂੈਪ ਵਿੱਚ ਬੱਚਿਆਂ ਨੂੰ ਜਪੁਜੀ ਸਾਹਿਬ ਦਾ ਸ਼ੁਧ ਉਚਾਰਨ, ਵਿਆਖਿਆ ਤੇ ਰਹਿਤ ਮਰਯਾਦਾ ਤੋਂ ਇਲਾਵਾ ਗੱਤਕੇਬਾਜ਼ੀ ਅਤੇ ਦਸਤਾਰ ‘ਤੇ ਦੁਮਾਲਾ ਸਜਾਉਣ ਬਾਰੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਗਈ।ਕੈਂਪ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਇਸ ਸਮਾਗਮ ਵਿੱਚ ਉਚੇਚੇ ਤੌਰ ‘ਤੇ ਹਜ਼ਿਰ ਹੋਏ ਗਿਆਨੀ ਤਰਲੋਚਨ ਸਿੰਘ ਗੁਰਦੁਆਰਾ ਅੰਗੀਠਾ ਸਾਹਿਬ, ਪ੍ਰਿੰਸੀਪਲ ਸੁਖਵਿੰਦਰ ਕੌਰ,ਸੰਗੀਤ ਦੇ ਉਸਤਾਦ ਸ. ਕੁਲਵੰਤ ਸਿੰਘ, ਮੀਰੀਪੀਰੀ ਸੇਵਾ ਸਿਮਰਨ ਕਲੱਬ ਦੇ ਚੇਅਰਮੈਨ ਸਰਬਜੀਤ ਸਿੰਘ ਬਡਵਾਲ,ਪ੍ਰਧਾਨ ਬਰਿੰਦਰ ਸਿੰਘ ਪਰਮਾਰ, ਫਤਿਹ ਯੂਥ ਕਲੱਬ ਪ੍ਰਧਾਨ ਦੇ ਜਗਵਿੰਦਰ ਸਿੰਘ ਰਾਮਗੜ੍ਹ,ਅਵਤਾਰ ਸਿੰਘ ਲਾਇਲ, ਮਾਸਟਰ ਉਜਾਗਰ ਸਿੰਘ ਲਾਵੀਆ,ਸ਼ੁਭ ਕਰਮਨ ਸੁਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ ਬੂਰੇਜੱਟਾਂ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਉਸਤਾਦ ਨਿਰੰਜਨ ਸਿੰਘ, ਜਥੇਦਾਰ ਮਨਦੀਪ ਸਿੰਘ, ਪ੍ਰਭਸ਼ਰਨ ਸਿੰਘ, ਗਗਨਦੀਪ ਸਿੰਘ, ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਮਨਿੰਦਰ ਸਿੰਘ, ਜਗਜੀਤ ਸਿੰਘ, ਰਤਰਾਜ ਸਿੰਘ,ਅੰਮ੍ਰਿਤਪਾਲ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਤਨਵੀਰ ਸਿੰਘ, ਸਿਮਰਨਜੀਤ ਸਿੰਘ, ਪਰਮਵੀਰ ਸਿੰਘ, ਤਲਵਿੰਦਰ ਸਿੰਘ, ਜਗਜੀਤ ਸਿੰਘ, ਮਨਜੋਤ ਸਿੰਘ, ਭਰਤਰਾਜ ਸਿੰਘ, ਖੁਸ਼ਹਾਲ ਸਿੰਘ, ਸੰਦੀਪ ਸਿੰਘ ਬਾਗਪੁਰ, ਹਰਵਿੰਦਰ ਸਿੰਘ ਆਦਿ ਪ੍ਰਬੰਧਕ ਨੋਜਵਾਨ ਹਾਜਰ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply