Thursday, March 19, 2026

ਵੱਖ-ਵੱਖ ਸਕੀਮਾਂ ਅਧੀਨ 1108 ਵਿਕਾਸ ਕੰਮਾਂ ਲਈ 1349.78 ਲੱਖ ਦੀਆਂ ਗ੍ਰਾਟਾਂ ਜਾਰੀ

Dinesh Babbu

ਪਠਾਨਕੋਟ, 30 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਜ਼ਿਲ੍ਹੇ ਅੰਦਰ ਸਾਲ 2013-14 ਅਤੇ 2014-15 ਦੌਰਾਨ ਵੱਖ ਵੱਖ ਸਕੀਮਾਂ ਅਧੀਨ ਵੱਖ ਵੱਖ 1108 ਵਿਕਾਸ ਕੰਮਾਂ ਲਈ 1349.78 ਲੱਖ ਰੁਪਏ ਦੀਆਂ ਗ੍ਰਾਟਾਂ ਜਾਰੀਆਂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਇੰਨ੍ਹਾਂ ਗ੍ਰਾਟਾਂ ਨਾਲ ਪਠਾਨਕੋਟ, ਸੁਜਾਨਪੁਰ, ਧਾਰਕਲਾਂ, ਨਰੋਟ ਜੈਮਲ ਸਿੰਘ, ਬਮਿਆਲ ਅਤੇ ਘੋਰਟਾ ਬਲਾਕ ਦੇ ਵੱਖ ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 2013-14 ਦੌਰਾਨ 13ਵੇਂ ਵਿੱਤ ਕਮਿਸ਼ਨ ਅਧੀਨ 261 ਵਿਕਾਸ ਕੰਮਾਂ ਲਈ 492.23 ਲੱਖ ਰੁਪਏ ਦੀ ਗ੍ਰਾਟ ਦਿੱਤੀ ਗਈ।
ਡਿਪਟੀ ਸਪੀਕਰ ਨੇ ਦੱਸਿਆ ਕਿ ਇਸੇ ਤਰ੍ਹਾਂ ਸਾਲ 2014-15 ਦੌਰਾਨ 13ਵੇਂ ਵਿੱਤ ਕਮਿਸ਼ਨਰ ਅਧੀਨ 215 ਵਿਕਾਸ ਕੰਮਾਂ ਲਈ 389.86 ਲੱਖ ਰੁਪਏ ਦੀ ਗ੍ਰਾਟ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਾਲ 2013-14 ਅਤੇ 2014-15 ਕੈਟਲ ਫੇਅਰ ਦੇ 113 ਕੰਮਾਂ ਲਈ 253 ਲੱਖ ਰੁਪਏ ਜ਼ਿਲ੍ਹਾ ਪਠਾਨਕੋਟ ਅੰਦਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਵਿਵੇਕੀ ਗ੍ਰਾਟ ਅਧੀਨ 201 ਵਿਕਾਸ ਕੰਮਾਂ ਲਈ 132.30 ਲੱਖ ਰੁਪਏ ਗ੍ਰਾਟਾਂ ਦਿੱਤੀਆਂ ਗਈਆਂ। ਸ਼੍ਰੀ ਬੱਬੂ ਨੇ ਦੱਸਿਆ ਕਿ ਨਾਬਾਰਡ ਦੀ ਸਹਾਇਤਾ ਨਾਲ ਪਖਾਨਿਆਂ ਦੀ ਉਸਾਰੀ ਲਈ 314 ਕੰਮਾਂ ਲਈ 42.39 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤ ਘਰਾਂ ਦੀ ਉਸਾਰੀ ਦੇ 4 ਕੰਮਾਂ ਲਈ 40 ਲੱਖ ਰੁਪਏ ਦੀ ਗ੍ਰਾਟ ਜਾਰੀ ਕੀਤੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿਕਾਸ ਕਾਰਜਾਂ ਵਿੱਚੋਂ ਕੁਝ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਬਾਕੀ ਕਾਰਜ ਪ੍ਰਗਤੀ ਅਧੀਨ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਸਮੁੱਚੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮੱਤਭੇਦਾਂ ਤੋਂ ਉੱਪਰ ਉਠ ਕੇ ਵਿਕਾਸ ਕਾਰਜਾਂ ਲਈ ਮਿਲੀਆਂ ਗ੍ਰਾਟਾਂ ਨੂੰ ਮਿਥੇ ਸਮੇਂ ਵਿੱਚ ਖਰਚ ਕਰਨ ਅਤੇ ਵਿਕਾਸ ਕਾਰਜ ਆਪਣੀ ਨਿਗਰਾਨੀ ਹੇਠ ਕਰਵਾਉਣ ਤਾਂ ਜੋ ਮਿਆਰੀ ਕੰਮਾਂ ਨੂੰ ਯਕੀਨੀ ਬਣਾਇਆ ਜਾ ਸਕੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply