Tuesday, April 7, 2026

ਸਟਰੀਟ ਲਾਈਟ ਸਬੰਧੀ ਕੇਂਦਰੀ ਦੇ ਕੌਂਸਲਰਾਂ ਦਾ ਇਕ ਡੈਪੂਟੇਸ਼ਨ ਮੇਅਰ ਨੂੰ ਮਿਲਿਆ

PPN3006201515

ਅੰਮ੍ਰਿਤਸਰ, 30 ਜੂਨ (ਗੁਰਚਰਨ ਸਿੰਘ ) – ਵਿਧਾਨ ਸਭਾ ਹਲਕਾ ਕੇਂਦਰੀ ਦੇ ਕੌਂਸਲਰਾਂ ਦਾ ਇਕ ਡੈਪੂਟੇਸ਼ਨ ਮੇਅਰ ਸ਼੍ਰੀ ਰਾਮ ਅਰੋੜਾ ਨੂੰ ਮਿਲਿਆ ਅਤੇ ਉਹਨਾਂ ਵੱਲੋਂ ਹਲਕਾ ਕੇਂਦਰੀ ਦੇ ਇਲਾਕਿਆਂ ਵਿਚ ਸਟਰੀਟ ਲਾਈਟ ਸਬੰਧੀ ਮੁਸ਼ਕਲਾਂ ਦੱਸੀਆਂ ਅਤੇ ਸਟਰੀਟ ਲਾਈਟ ਦੇ ਠੇਕੇ ਖਤਮ ਹੋਣ ਕਰਕੇ ਨਵੇਂ ਠੇਕੇ ਦੇਣ ਬਾਰੇ ਕਿਹਾ। ਜਿਸ ‘ਤੇ ਮੇਅਰ ਸ੍ਰੀ ਅਰੋੜਾ ਨੇ ਸਟਰੀਟ ਲਾਈਟ ਦੇ ਨਿਪਟਾਰੇ ਲਈ ਸਟਰੀਟ ਲਾਈਟ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਮੌਕੇ ਤੇ ਦਿਸ਼ਾ-ਨਿਰਦੇਸ਼ ਦਿੱਤੇ ਕਿ ਨਵੀਂ ਸਟਰੀਟ ਲਾਈਟ ਮੁਹੱਈਆਂ ਕਰਵਾ ਕੇ ਸਟਰੀਟ ਲਾਈਟ ਦਾ ਮੁਕੰਮਲ ਤੌਰ ‘ਤੇ ਰੱਖ-ਰਖਾਅ ਕੀਤਾ ਜਾਵੇ।ਉਹਨਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਕੇਂਦਰੀ ਹਲਕੇ ਦੇ ਇਲਾਕਿਆਂ ਵਿਚ ਸਾਰੇ ਕਰਮਚਾਰੀ ਸਬੰਧਤ ਕੌਸਲਰ ਸਾਹਿਬਾਨ ਨੂੰ ਰੋਜ਼ਾਨਾ ਹਾਜ਼ਰੀ ਦੇਣਗੇ ਅਤੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਅਤੇ ਸਟਰੀਟ ਲਾਈਟ ਪੁਆਇੰਟਾਂ ਨੂੰ ਰੋਜਾਨਾ ਜਗਾਉਣਾ ਯਕੀਨੀ ਬਨਾਉਣਗੇ। ਉਹਨਾਂ ਇਹ ਵੀ ਆਦੇਸ਼ ਦਿੱਤੇ ਕਿ ਨਿਯਮਾਂ ਤਹਿਤ ਸਾਮਾਨ ਦੀ ਖਰੀਦ ਕੀਤੀ ਜਾਵੇ ਅਤੇ ਸਬੰਧਤ ਅਧਿਕਾਰੀ ਹਰ ਇਕ ਵਾਰਡ ਵਿਚ ਸਟਰੀਟ ਲਾਈਟ ਸਬੰਧੀ ਸਮਾਨ ਕੌਸਲਰਾਂ ਦੀ ਨਿਗਰਾਨੀ ਹੇਠ ਅਤੇ ਉਹਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਮੌਕੇ ‘ਤੇ ਲਗਾਉਣ ਅਤੇ ਸਮੇਂ-ਸਮੇਂ ‘ਤੇ ਕੌਸਲਰਾਂ ਪਾਸੋਂ ਸਟਰੀਟ ਲਾਈਟ ਦੀਆਂ ਸ਼ਿਕਾਇਤਾਂ ਦੀ ਪੁੱਛ ਪੜਤਾਲ ਕਰਨ।
ਇਸ ਅਵਸਰ ‘ਤੇ ਰਾਕੇਸ਼ ਵੈਦ ਕੌਸਲਰ, ਜਰਨੈਲ ਸਿੰਘ ਢੋਟ ਕੌਸਲਰ, ਡਾ: ਰਾਮ ਚਾਵਲਾ ਕੌਸਲਰ, ਲਵਿੰਦਰ ਬੰਟੀ ਅਤੇ ਸਟਰੀਟ ਲਾਈਟ ਵਿਭਾਗ, ਨਗਰ ਨਿਗਮ ਦੇ ਸਮੂਹ ਅਧਿਕਾਰੀ ਸ਼ਾਮਿਲ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply