Monday, April 13, 2026

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 554.90 ਲੱਖ ਦਾ ਪ੍ਰਜਾਕੈਟ ਅੱਧਵਾਟੇ ਲਮਕਿਆ

ਟੈਂਡਰ ਦੀ ਮਿਆਦ ਦੂਸਰੀ ਵਾਰ 30 ਜੂਨ ਹੋਈ ਖਤਮ – ਸੀਪੀਆਈ ਨੇ ਚੁੱਕਿਆ ਮੁੱਦਾ

PPN3006201516
ਛੇਹਰਟਾ, 30 ਜੂਨ (ਪ.ਪ) – ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਛੇਹਰਟਾ ਇਲਾਕੇ ‘ਚ ਜਨਾਜ਼ਾ ਹੀ ਨਿਕਲ ਗਿਆ ਹੈ ਕਿਉਂਕਿ 554.90 ਲੱਖ ਰੁਪਏ ਦਾ ਪ੍ਰੌਜੇਕਟ ਇਸ ਵੇਲੇ ਕਰਿੰਦਿਆਂ ਦੀ ਬਦਨੀਤੀ ਕਰਕੇ ਠੱਪ ਹੋ ਕੇ ਰਹਿ ਗਿਆ ਹੈ।
ਇਸ ਸਾਰੇ ਪ੍ਰੌਜੇਕਟ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀ.ਪੀ.ਆਈ ਦੇ ਚੋਟੀ ਦੇ ਆਗੂ ਕਾਮਰੇਡ ਗਿਆਨੀ ਗੁਰਦੀਪ ਸਿੰਘ ਛੇਹਰਟਾ ਨੇ ਦੱਸਿਆ ਹੈ ਕਿ ਸਰਕਾਰ ਨੇ ਛੇਹਰਟਾ ਤੋਂ ਝਬਾਲ ਰੌਡ ਤੱਕ 11 ਕਿਲੋ ਮੀਟਰ ਦੇ ਸੜਕੀ ਟੋਟੇ ਨੂੰ ਬਣਾਉਣ ਲਈ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਘੇਰੇ ਹੇਠ ਲਿਆਂਦਾ ਸੀ ਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਰਕਾਰ ਨੇ 554.90 ਲੱਖ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਹੈ, ਪਰ ਪੀਡਬਲਯੂਡੀ ਵਿਭਾਗ ਦੇ ਅਮਲੇ ਦੇ ਜ਼ਿੰਮੇਂ ਲਗਾਈ ਗਈ ਇਹ ਜ਼ਿੰਮੇਵਾਰੀ ਹੁਣ ਸਰਮਾਏਦਾਰ ਅਤੇ ਸਿਆਸੀ ਘਰਾਣਿਆਂ ਨੂੰ ਲਾਭ ਪੁਹੰਚਾਉਣ ਅਤੇ ਖੁਸ਼ ਕਰਨ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਉਨਾਂ ਨੇ ਦੱਸਿਆ ਕਿ ਜਿਸ ਦਿਨ ਛੇਹਰਟਾ ‘ਚ ਗੁਰੂ ਸਾਹਿਬਾਨਾਂ ਦੇ ਸਸਤਰਾਂ ਦੇ ਲਈ ਬੱਸ ਯਾਤਰਾ ਪ੍ਰਤਾਪ ਬਾਜਾਰ ਚੋਂ ਲੰਘਣੀ ਸੀ ਤਾਂ ਵਿਭਾਗ ਨੇ ਰਾਜਸੀ ਅਕਾਵਾਂ ਨੁੰ ਖੁਸ਼ ਕਰਨ ਲਈ ਰਾਤੋ-ਰਾਤ ਸੜਕ ‘ਤਾਂ ਬਣਾ ‘ਦਿੱਤੀ ਸੀ, ਪਰ 4 ਦਿਨਾਂ ਬਾਅਦ ਹੀ ਵਿਭਾਗ ਦੇ ਅਮਲੇ ਦੀ ਅਣਗਹਿਲੀ ਉਸ ਵੇਲੇ ਜੱਗ ਜਾਹਿਰ ਹੋ ਗਈ ਜਦੋਂ ਸੜਕ ਦੀਆਂ ਪਰਤਾਂ ਕੇਲੇ ਦੀਆਂ ਛਿਲੜਾਂ ਵਾਂਗ ਲੱਥਣੀਆਂ ਸ਼ੁਰੂ ਹੋ ਗਈਆਂ। ਮਾੜਾ ਅਤੇ ਘਟੀਆ ਮਟੀਰੀਅਲ ਵਰਤ ਕੇ ਵਿਭਾਗ ‘ਚ ਕੰਮ ਕਰ ਰਹੇ ਹਾਕਮਾਂ ਦੇ ਚਹੇਤੇ ਅਧਿਕਾਰੀ ਸ਼ਰੇਆਮ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾ ਰਹੇ ਹਨ।
ਉਨਾਂ ਦੇ ਦੱਸਣ ਅਨੁਸਾਰ ਨਰੂਲਾ ਕੰਪਨੀ ਨੂੰ ਸਰਕਾਰ ਨੇ ਇਸ ਪ੍ਰੌਜੇਕਟ ਦਾ ਠੇਕਾ ਦਿੱਤਾ ਸੀ ਤੇ ਹੋਏ ਟੈਂਡਰ ਅਨੁਸਾਰ ਕੰਮ ਨੂੰ ਨੇਪਰੇ ਚਾੜਨ ਲਈ 21 ਮਈ 2014 ਤੋਂ 20 ਨਵੰਬਰ 2014 ਤੱਕ ਦਾ ਸਮਾਂ ਦਿੱਤਾ ਸੀ, ਪਰ ਠੇਕੇ ਦੀ ਮਿਆਦ ਪੁੱਗਣ ਦੇ ਬਾਵਜੂਦ ਵੀ ਠੇਕਾ ਕੰਪਨੀ ਨੇ ਕੰਮ ਸਿਰੇ ਨਹੀ ਚਾੜਿਆਂ ਹੋਰ ਤਾਂ ਹੋਰ ਸਰਕਾਰ ਦੀ ਗੋਦ ‘ਚ ਬੈਠੇ ਠੇਕੇਦਾਰ ਦੇ ਚਹੇਤਿਆਂ ਨੇ ਨਰੂਲਾ ਕੰਪਨੀ ਦੇ ਠੇਕੇ ‘ਚ ਅੱਜ 30 ਜੂਨ ਤੱਕ ਦਾ ਵਾਧਾ ਕਰਕੇ ਠੇਕੇਦਾਰ ਨੁੰ ਵੱਧ ਤੋਂ ਵੱਧ ਲਾਭ ਪੁਹੰਚਾਉਂਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੂਸਰੀ ਵਾਰ ਵੀ ਕੰਮ ਨਾ ਹੋਣ ਕਰਕੇ ਠੇਕਾ ਧਰਿਆ ਧਰਾਇਆ ਰਹਿ ਗਿਆ ਹੈ।
ਛੇਹਰਟਾ ਚੋਂਕ ਤੋਂ ਝਬਾਲ, ਖਾਪੜਖੇੜੀ, ਕੋਟਲੀ, ਕੋਟਲੀ ਨਸੀਰ ਖਾਂ, ਗੁਮਾਨਪੁਰਾ, ਰਾਮੂਵਾਲ, ਸੰਨ ਸਾਹਿਬ, ਢੰਡ, ਕਸੇਲ, ਧੱਤਲ, ਰਾਜੇਤਾਲ ਅਤੇ ਬਾਬਾ ਬੁੱਢਾ ਸਾਹਿਬ ਆਦਿ 11 ਕਿਲੋਮੀਟਰ ਦੇ 15 ਪਿੰਡਾਂ ਨਾਲ ਸਬੰਧਿਤ ਇਸ ਸੜਕੀ ਟੋਟੇ ਬਾਰੇ ਸਾਬਕਾ ਵਧੀਕ ਕਮਿਸ਼ਨਰ ਨਗਰ ਨਿਗਮ ਡੀ.ਪੀ ਗੁਪਤਾ ਨੇ ਕਿਹਾ ਕਿ ਰਾਤੋ ਰਾਤ ਸੜਕ ਤਾਂ ਬਣਾਈ ਨਹੀ ਜਾ ਸਕਦੀ ਹੈ ਕਿਊਂਕਿ ਸੜਕ ਬਣਾਉਣ ਤੋਂ ਪਹਿਲਾ ਮਿੱਟੀ ਪਾਈ ਜਾਂਦੀ ਹੈ, ਫਿਰ ਮੋਟਾ ਪੱਥਰ ਪਾ ਕੇ ਫਾਉਡੇਸ਼ਨ ਮਜਬੂਤ ਕੀਤੀ ਜਾਂਦੀ ਹੈ, ਤਾਂ ਕਿ ਪਰਤ ਚੰਗੀ ਤਰ੍ਹਾਂ ਬੈਠ ਸਕੇ।ਬਾਅਦ ‘ਚ ਉਸ ਤੇ ਪਾਣੀ ਪਾ ਕੇ ਪੱਕਾ ਕੀਤਾ ਜਾਂਦਾ ਹੈ ਅਤੇ ਫਿਰ ਬਜਰੀ ਪਾ ਕੇ ਪ੍ਰੀਮਿਕਸ ਪਾਇਆ ਜਾਂਦਾ ਹੈ।
ਨਰੂਲਾ ਕੰਪਨੀ ਦੇ ਠੇਕੇਦਾਰ ਲੱਕੀ ਨਰੂਲਾ ਨੇ ਪੁੱਛਣ ਤੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਅਤੇ
ਪੀ. ਡਬਲਿਯੂ. ਡੀ ਦੇ ਐਕਸੀਅਨ ਨੇ ਆਪਣਾ ਪੱਖ ਪ੍ਰੈਸ ਕੋਲ ਨਹੀ ਰੱਖਿਆ ਤੇ ਫੋਨ ਬੰਦ ਕਰ ਦਿੱਤਾ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply