ਅੰਮ੍ਰਿਤਸਰ, 1 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਏ./ਬੀ.ਐਸ.ਸੀ. ਅਤੇ ਹੋਰ ਸਾਰੀਆਂ ਪ੍ਰੌਫੈਸ਼ਨਲ ਕਲਾਸਾਂ ਦੇ ਪੰਜਵੇ ਸਮੈਸਟਰ ਸੈਸ਼ਨ ਦਸੰਬਰ 2014 ਦੇ ਜਿਹੜੇ ਵਿਦਿਆਰਥੀਆਂ ਨੂੰ ਪਹਿਲਾ ਸਮੈਸਟਰ ਪਾਸ ਨਾਂ ਹੋਣ ਕਾਰਨ ਛੇਵੇਂ ਸਮੈਸਟਰ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ ਸੀ ਅਤੇ ਉਨਾਂ ਦੇ ਪੰਜਵੇ ਸਮੈਸਟਰ ਦੇ ਨਤੀਜੇ ਰੋਕੇ ਗਏ ਸਨ, ਉਨਾਂ ਦੇ ਪੰਜਵੇ ਸਮੈਸਟਰ ਦੇ ਨਤੀਜੇ ਹੁਣ ਦਫਤਰ ਵਲੋਂ ਘੋਸ਼ਿਤ ਕਰ ਦਿੱਤੇ ਗਏ ਹਨ।
ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਪ੍ਰੋ. ਰੇਣੂ ਭਾਰਦਵਾਜ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਪੰਜਵੇ ਸਮੈਸਟਰ ਦੀ ਮੁੜ-ਮੁਲਾਂਕਣ ਕਰਵਾਉਣਾ ਚਾਹੁੰਦੇ ਹਨ, ਉਹ ਨਿਯਮਾਂ ਅਨੁਸਾਰ ਬਣਦੀਆਂ ਤਰੀਖਾਂ ਵਿਚ ਕਰਵਾ ਸਕਦੇ ਹਨ। ਜਿਨਾਂ ਵਿਦਿਆਰਥੀਆਂ ਦੀ ਪੰਜਵੇ ਸਮੈਸਟਰ ਵਿਚ ਰੀ-ਅਪੀਅਰ ਬਣਦੀ ਹੈ , ਉਹ ਵਿਦਿਆਰਥੀ ਵੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਉਪਲਬਧ ਔਡ (odd) ਸਮੈਸਟਰ ਦੇ ਸ਼ਡਿਊਲ ਅਨੁਸਾਰ ਰੀ-ਅਪੀਅਰ ਦੇ ਦਾਖਲਾ ਫਾਰਮ ਭਰ ਸਕਦੇ ਹਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media