Friday, September 25, 2026

ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਕਲਿਆਣ ਵਿਖੇ ਸਮੂਹ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ

PPN0207201501

ਅਹਿਮਦਗੜ੍ਹ/ਸੰਦੌੜ, 2 ਜੁਲਾਈ (ਹਰਮਿੰਦਰ ਸਿੰਘ) – ਨਜ਼ਦੀਕੀ ਪਿੰਡ ਕਲਿਆਣ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਕਲਿਆਣੀ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਗੁਰੂ ਘਰ ਦੇ ਹੋ ਰਹੇ ਵਿਕਾਸਾਂ ਸੰਬੰਧੀ ਵਿਚਾਰ ਚਰਚਾ ਲਈ ਮੀਟਿੰਗ ਆਯੋਜਿਤ ਕੀਤੀ ਇਸ ਮੀਟਿੰਗ ਵਿਚ ਸਮੂਹ ਮੈਂਬਰਾਂ ਨੇ ਹੋਰ ਅਗਾਂਹ ਵਿਚ ਹੋਣ ਵਾਲੇ ਵਿਕਾਸਾਂ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਮੇਟੀ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਚਨ ਕੀਤਾ। ਉਪਰੰਤ ਇਸ ਮੌਕੇ ਸਰਬ ਸੰਮਤੀ ਨਾਲ ਬਾਬਾ ਅਵਤਾਰ ਸਿੰਘ ਭੰਮੀਪੁਰੇ ਵਾਲਿਆਂ ਹੈੱਡ ਗ੍ਰੰਥੀ ਵਜੋਂ ਅਤੇ ਗੁਰੂ ਘਰ ਦੀ ਸੇਵਾ ਕਰਨ ਲਈ
ਅਹਿਮ ਅਹੁਦਾ ਨਿਵਾਜਿਆ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਉਹ ਸੰਪੂਰਨ ਸਿੱਖ ਮਰਿਆਦਾ ਅਨੁਸਾਰ ਗੁਰੂ ਘਰ ਦੀਆਂ ਸੇਵਾਵਾਂ ਨੂੰ ਨਿਭਾਉਣਗੇ। ਇਸ ਮੌਕੇ ਜਸਵੰਂਤ ਸਿੰਘ, ਚਰਨ ਸਿੰਘ, ਰਾਜ ਸਿੰਘ, ਭੀਮਾਂ ਸਿੰਘ, ਕਮਲਜੀਤ ਸਿੰਘ, ਹੈਪੀ ਅਤੇ ਪ੍ਰੀਤਮ ਸਿੰਘ, ਬਹਾਦਰ ਸਿੰਘ ਤੋ ਇਲਾਵਾ ਭਾਈ ਚਮਕੌਰ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply