Sunday, February 22, 2026

ਆਈ ਆਈ ਐਮ ਦੇ ਵਿਦਿਆਰਥੀਆਂ ਲਈ ਸ੍ਰੀ ਗੁਰੂ ਅਮਰਦਾਸ ਨਿਵਾਸ ‘ਚ ਅਸਥਾਈ ਤੌਰ ‘ਤੇ ਹੋਸਟਲ ਦੀ ਤਜਵੀਜ ਮਨਜੂਰ

PPN0207201502
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ) – ਅੱਜ ਚੀਫ ਖਾਲਸਾ ਦੀਵਾਨ ਦੀ ਅੰਮ੍ਰਿਤਸਰ ਵਿਖੇ ਸ਼ੁ੍ਰਰੂ ਹੋਣ ਜਾ ਰਹੇ ਇੰਡੀਅਨ ਇੰਸਟੀਟਿਉਟ ਆਫ ਮੈਨੇਜਮੈਂਟ ਦੇ ਉਵਿੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿਚ ਚੀਫ ਖਾਲਸਾ ਦੀਵਾਨ ਵਲੌ ਆਈ ਆਈ ਐਮ ਦੇ ਵਿਦਿਆਰਥੀਆਂ ਲਈ ਸ੍ਰੀ ਗੁਰੁ ਅਮਰਦਾਸ ਨਿਵਾਸ ਵਿਚ ਅਸਥਾਈ ਤੌਰ ਤੇ ਹੋਸਟਲ ਸੁਵਿਧਾ ਪ੍ਰਦਾਨ ਕਰਨ ਦੀ ਤਜਵੀਜ ਨੂੰ ਅੰਮ੍ਰਿਤਸਰ ਅਤੇ ਆਈ ਆਈ ਐਮ ਪ੍ਰਸ਼ਾਸਨ ਦੁਆਰਾ ਪੱਕੇ ਤੌਰ ਤੇ ਮਨਜੂਰ ਕਰ ਲਿਆ ਗਿਆ।ਇਸ ਮੋਕੇ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਲਈ ਇਹ ਬੜੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦਾ ਪਹਿਲਾ ਆਈ ਆਈ ਐਮ ਅੰਮ੍ਰਿਤਸਰ ਵਿਚ ਖੁੱਲ ਰਿਹਾ ਹੈ, ਜੋ ਸਿਖਿਆ ਪੱਧਰ ਨੂੰ ਹੋਰ ਵੀ ਉਪਰ ਚ’ੁਕਣ ਵਿਚ ਸਹਾਈ ਸਿ’ਧ ਹੋਵੇਗਾ ਅਤੇ ਇਸ ਨਾਲ ਗੁਰੂ ਨਗਰੀ ਦੀ ਤਸਵੀਰ ਹੈਰੀਟੇਜ ਸਿਟੀ ਦੇ ਨਾਲ ਨਾਲ ਇਕ ਅੇਜੁਕੇਸ਼ਨ ਹ’ਬ ਦੇ ਰੂਪ ਵਿਚ ਵੀ ਉਭਰ ਕੇ ਸਾਹਮਣੇ ਆਵੇਗੀ।
ਉਹਨਾਂ ਮਾਣਯੋਗ ਮੁ’ਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਟਿਉਟ ਆਫ ਮੈਨੇਜਮੈਂਟ ਸਥਾਪਿਤ ਕਰਨ ਲਈ ਲਗਾਤਾਰ ਕੀਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਦਸਿਆ ਕਿ ਮੁਖ ਮੰਤਰੀ, ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੁਆਰਾ ਹੀ ਉਦਘਾਟਨ ਕੀਤੀ ਗਏ ਸ੍ਰੀ ਗੁਰੂ ਅਮਰਦਾਸ ਨਿਵਾਸ ਦੀ ਸ਼੍ਹਾਨਦਾਰ ਇਮਾਰਤ ਵਿਚ ਕੁਲ 54 ਖੁੱਲੇ ਅਤੇ ਹਵਾਦਾਰ ਕਮਰੇ ਹਨ ਜਿਹਨਾਂ ਵਿਚੋਂ ਅਤਿ ਆਧੁਨਿਕ 36 ਕਮਰੇ ਚੀਫ ਖਾਲਸਾ ਦੀਵਾਨ ਵਲੋਂ ਨਵੇਂ ਫਰਨੀਚਰ ਨਾਲ ਸੁਸਜਿਤ ਕਰਨ ਉਪਰੰਤ ਵਿਦਿਆਰਥੀਆਂ ਦੀ ਰਿਹਾਇਸ਼ ਲਈ 20 ਜੁਲਾਈ ਨੂੰ ਖੋਲ ਦਿੱਤੇ ਜਾਣਗੇ।ਇਹਨਾਂ ਕਮਰਿਆ ਵਿਚ ਅਟੈਚਡ ਬਾਥਰੂਮ ਅਤੇ ਵਿਦਿਆਰਥੀਆਂ ਲਈ 2-3 ਬੈਡਿੰਗ ਦੀ ਵੀ ਸੁਵਿਧਾ ਹੈ।ਵਿਦਿਆਰਥੀਆਂ ਦੀ ਸਹੂਲਤ ਲਈ ਇਮਾਰਤ ਵਿਚ ਐਲੀਵੇਟਰ, ਬੇਸਮੈਂਟ ਵਿਚ ਸਾਫ ਸੁਥਰੀ ਕਿਚਨ, ਡਾਈਨਿੰਗ ਹਾਲ, ਹਰਾ ਭਰਾ ਬਾਗ, ਰਿਸੈਪਸ਼ਨ ਕਮ ਆਫਿਸ ਵੀ ਹਨ।ਸ਼ਹਿਰ ਦੇ ਕੇਂਦਰ ਪੁਤਲੀਘਰ ਵਿਚ ਸਥਿਤ ਇਸ ਹੋਸਟਲ ਦੇ ਅੰਦਰ ਵਿਦਿਆਰਥੀਆਂ ਦੀ ਸੁਰਖਿਆ ਦਾ ਪੂਰਾ ਪ੍ਰਬੰਧ ਰਖਿਆਂ ਜਾਵੇਗਾ।
ਇਸ ਦੇ ਨਾਲ ਹੀ ਸ: ਚਰਨਜੀਤ ਸਿੰਘ ਚੱਢਾ ਨੇ ਮ’ੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਮਿ: ਪ੍ਰਦੀਪ ਸੱਭਰਵਾਲ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰ ਪਰਸਨ ਮਿ: ਸੰਦੀਪ ਰਿਸ਼ੀ ਦਾ ਚੀਫ ਖਾਲਸਾ ਦੀਵਾਨ ਨੂੰ ਇਹ ਸੇਵਾ ਸੌਪਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਅੱਗੋਂ ਵੀ ਉਹਨਾਂ ਜਿਲਾ ਪ੍ਰਸ਼ਾਸਨ ਨੂੰ ਚੀਫ ਖਾਲਸਾ ਦੀਵਾਨ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੇਸਾ ਦਿਵਾਇਆ।ਇਸ ਮੌਕੇ ਚੀਫ ਖਾਲਸਾ ਦੀਵਾਨ ਵਲੋਂ ਇੰਡੀਅਨ ਇੰਸਟੀਟਿਉਟ ਆਫ ਮੈਨੇਜਮੈਂਟ ਦੇ ਉਚ ਅਧਿਕਾਰੀਆਂ ਮਿ: ਪਵਨ ਕੁਮਾਰ ਸਿੰਘ (ਸੀਨੀਅਰ ਐਡਮਿਨਿਸਟਰੇਟਿਵ) ਪੋ੍ਰਫੈਸਰ ਏ ਕੇ ਸਵਾਈਨ, ਐਸਸਿਟੈਂਟ ਇੰਜੀਨੀਅਰ ਆਰ ਕੇ ਰਾਮਪਾਲ ਅਤੇ ਨਾਲ ਆਏ ਹੋਰਨਾਂ ਸਟਾਫ ਮੈਂਬਰਾਂ ਨੂੰ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply