ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਸੁਪਰਡੰਟ ਤੇ ਕਲੈਰੀਕਲ ਅਮਲੇ ਦੀਆਂ ਬਦਲੀਆਂ ਵਿੱਚ ਸ੍ਰੀ ਰਸ਼ਪਾਲ ਸਿੰਘ ਦੀ ਬਦਲੀ ਜਿਲ੍ਹਾ ਸਿੱਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ ਕੀਤੀ ਗਈ। ਜਿਲ੍ਹਾ ਸਿੱਖਿਆ ਅਫਸਰ (ਸਸ) ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੁੱਚੇ ਸਟਾਫ ਦੀ ਹਾਜ਼ਰੀ ਵਿੱਚ ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਸੁਪਰਡੰਟ ਜਿਲ੍ਹਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਵਿਖੇ ਹਾਜ਼ਰ ਹੋ ਗਏ ਹਨ। ਅਹੁਦਾ ਸੰਭਾਲਣ ਮੌਕੇ ਸ੍ਰੀ ਅਮਰਦੀਪ ਸਿੰਘ ਸੈਣੀ ਤੋਂ ਇਲਾਵਾ ਡਿਪਟੀ ਡੀ ਈ ੳ ਸ੍ਰੀ ਭਾਂਰਤ ਭੂਸ਼ਨ , ਰਵਿੰਦਰ ਪਾਲ ਸਿੰਘ ਚਾਹਲ ਡੀ ਐਸ ਐਸ, ਸੁਪਰਡੰਟ ਹਰਦੇਵ ਸਿੰਘ, ਸੋਮ ਕੁਮਾਰ, ਰਮੇਸ਼ ਸਾਹਨੀ, ਪਰਦੀਪ ਕੁਮਾਰ, ਤਰਸੇਮ ਸਿੰਘ, ਨਰਵਿਜੈ ਅਮਨਦੀਪ ਤੋ ਇਲਾਵਾ ਸਮੂਹ ਸਟਾਫ ਮੈਬਰ ਜਿਲ੍ਹਾਂ ਸਿਖਿਆ ਅਫਸਰ ਦਫਤਰ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media