Saturday, August 15, 2026

ਡਿਜ਼ੀਟਲ ਲਾਕਰ ਵਿੱਚ ਲੋਕ ਆਪਣੇ ਦਸਤਾਵੇਜ਼ ਆਨਲਾਈਨ ਸੁਰੱਖਿਅਤ ਰੱਖ ਸਕਦੇ ਹਨ-ਡੀ.ਸੀ

3 ਤੋਂ 7 ਜੁਲਾਈ ਤੱਕ ਡਿਜੀਟਲ ਸਪਤਾਹ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ

ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਿਪਟੀ ਕਮਿਸ਼ਨਰ ਬਠਿੰਡਾ ਵਰਿੰਦਰ ਕੁਮਾਰ ਸ਼ਰਮਾ ਨੇ 3 ਜੁਲਾਈ ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ ਕੌਮੀ ਡਿਜੀਟਲ ਸਪਤਾਹ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਡਿਜੀਟਲ ਲਾਕਰ ਭਾਰਤ ਸਰਕਾਰ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਸਹੂਲਤ ਹੈ, ਜਿਸ ਤਹਿਤ ਲੋਕਾਂ ਨੂੰ ਡਿਜੀਟਲ ਲਾਕਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਇਕ ਸੁਰੱਖਿਅਤ ਪ੍ਰਣਾਲੀ ਦਿੱਤਾ ਜਾ ਰਹੀ ਹੈ। ਡਿਜੀਟਲ ਲਾਕਰ ਇਕ ਆਨਲਾਈਨ ਸੁਵਿਧਾ ਹੈ, ਜਿਸ ਵਿੱਚ ਕੋਈ ਵੀ ਭਾਰਤੀ ਆਪਣਾ ਆਧਾਰ ਕਾਰਡ ਨੰਬਰ ਅਤੇ ਰਜ਼ਿਸਟਰਡ ਮੋਬਾਇਲ ਨੰਬਰ ਦਰਜ ਕਰਕੇ ਡਿਜੀਟਲ ਲਾਕਰ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੁਵਿਧਾ ਲੈਣ ਲਈ ਕੋਈ ਵੀ ਬਿਨੈਡਿਜੀਟਲ ਲਾਕਰ ਦਾ ਅਕਾਊਂਟ http://digilocker.gov.inhttp://digitallocker.gov.in and http://elocker.gov.in  ‘ਤੇ ਖੋਲ੍ਹਿਆ ਜਾ ਸਕਦਾ ਹੈ। ਇਸ ਲਾਕਰ ਵਿੱਚ ਹਰ ਪ੍ਰਕਾਰ ਦੇ ਸਰਟੀਫਿਕੇਟ ਸਕੇਨ ਕਰਕੇ ਸਾਂਭੇ ਜਾ ਸਕਦੇ ਹਨ ਅਤੇ ਲੋੜ ਪੈਣ ‘ਤੇ ਸਰਟੀਫਿਕੇਟ ਦੀ ਫਾਇਲ ਨਾਲ ਲੈ ਕੇ ਜਾਣ ਦੀ ਬਜਾਏ ਕਿਤੋਂ ਵੀ ਡਿਜੀਟਲ ਲਾਕਰ ਖੋਲ੍ਹ ਕੇ ਸਰਟੀਫਿਕੇਟ ਡਾਊਨ ਲੋਡ ਕੀਤੇ ਜਾ ਸਕਦੇ ਹਨ। ਸਹਾਇਕ ਕਮਿਸ਼ਨਰ (ਸਿਕਾਇਤਾਂ)-ਕਮ-ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਲਤੀਫ਼ ਅਹਿਮਦ ਨੇ ਦੱਸਿਆ ਕਿ ਬਠਿੰਡਾ ਵਿਖੇ ਡਿਜੀਟਲ ਸਪਤਾਹ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੁਵਿਧਾ ਸੈਂਟਰ ਬਠਿੰਡਾ ਵਿਖੇ ਲੋਕਾਂ ਨੂੰ ਡਿਜੀਟਲ ਲਾਕਰ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਗਿਆਨੀ ਜ਼ੈਲ ਸਿੰਘ ਇੰਜੀਨੀਅਰ ਕਾਲਜ ਦੇ ਅਧਿਕਾਰੀ ਡਿਜੀਟਲ ਲਾਕਰ, ਈ ਬੈਂਕਿੰਗ, ਡਿਜੀਟਲ ਲਾਇਰਬਰੇਰੀ ਅਤੇ ਟਰਾਂਸਪੋਰਟ ਵਿਭਾਗ ਦੇ ਆਨਲਾਈਨ ਸਹੂਲਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਗੇ। ਇਸੇ ਤਰ੍ਹਾਂ ਬਾਬਾ ਫ਼ਰੀਦ ਕਾਲਜ ਅਤੇ ਐਸ.ਐਸ.ਡੀ.ਗਰਲਜ ਕਾਲਜ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਵਜੀਫ਼ਾ ਸਕੀਮ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਡਿਜੀਟਲ ਲਾਕਰ ਸਬੰਧੀ ਕੁਇਜ਼, ਲੇਖ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਵੱਖ-ਵੱਖ ਸਕੂਲਾਂ ਵਿੱਚ ਕਰਵਾਉਣਗੇ। ਇਸ ਮੌਕੇ ‘ਤੇ ਜ਼ਿਲ੍ਹਾ ਇੰਚਾਰਜ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਸੰਜੀਵ ਕੁਮਾਰ ਨੇ ਡਿਜੀਟਲ ਲਾਕਰ ਸਬੰਧੀ ਸੂਚਨਾ ਦਿੱਤੀ। ਇਸੇ ਤਰ੍ਹਾਂ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੁਆਰਾ ਵੀ ਆਪਣੀਆਂ ਸੇਵਾਵਾਂ ਬਾਰੇ ਮੌਜੂਦ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ‘ਤੇ ਐਸ.ਡੀ.ਐਮ. ਬਠਿੰਡਾ ਦਮਨਜੀਤ ਸਿੰਘ ਮਾਨ, ਡੀ.ਡੀ.ਪੀ.ਓ. ਬਠਿੰਡਾ ਅਰੁਣ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply