ਅਲਗੋਂ ਕੋਠੀ, 3 ਜੁਲਾਈ (ਹਰਦਿਆਲ ਸਿੰਘ ਭੈਣੀ) – ਸ਼੍ਰੋਮਣੀ ਸੇਵਕ ਸਭਾ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਤੇ ਸਮੂੰਹ ਸਿੱਖ ਸੰਗਤਾਂ ਸਮੇਤ ਧਾਰਮਿਕ ਯਾਤਰਾ ਕਰਦਿਆਂ ਬੀੜ ਸਾਹਿਬ ਪਹੁੰਚੇ ਤੇ ਮੈਨੇਜਰ ਸਾਹਿਬ ਨੂੰ ਮਿਲੇ ਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਵਿਸ਼ੇਸ਼ ਯੋਗਨਦਾਨ ਪਾਉਣ ਬਦਲੇ ਉਨਾਂ ਸਨਮਾਨਿਤ ਕੀਤਾ।ਇਸ ਅਵਸਰ ‘ਤੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਈ.ਸੀ, ਸੁਰਿੰਦਰ ਸਿੰਘ ਸਟੋਰ ਕੀਪਰ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਤੇ ਡਾ. ਮਨਜਿੰਦਰ ਸਿੰਘ ਕੰਗ ਡਿਪਟੀ ਮੈਡੀਕਲ ਸੁਪਰੀਟੈਂਡੈਂਟ ਤੇ ਡਾ. ਗੁਰਪ੍ਰੀਤ ਸਿੰਘ ਭੁੱਲਰ, ਨਛੱਤਰ ਸਿੰਘ ਭੈਣੀ ਮੱਸਾ ਸਿੰਘ, ਗੁਰਮੀਤ ਸਿੰਘ ਮੁਨੀਮ, ਅਵਤਾਰ ਸਿੰਘ ਅਲਗੋਂ, ਗੁਰਸੇਵਕ ਸਿੰਘ ਵਾੜਾ ਸ਼ੇਰ ਸਿੰਘ, ਮੋਹਨ ਸਿੰਘ, ਗੱਜਣ ਸਿੰਘ, ਜਗਤਾਰ ਸਿੰਘ ਵਾੜਾ ਆਦਿ ਵੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …