Saturday, March 21, 2026

ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ ਹੁਸ਼ਿਆਰਪੁਰ ਨੇ ਕੀਤੀ ਮੁਕੇਰੀਆਂ ਸਬ-ਡਵੀਜ਼ਨ ‘ਚ ਵਿਸ਼ੇਸ਼ ਚੈਕਿੰਗ

PPN0307201512
ਹੁਸ਼ਿਆਰਪੁਰ, 3 ਜੁਲਾਈ (ਸਤਵਿੰਦਰ ਸਿੰਘ) – ਸ਼੍ਰੀਮਤੀ ਵਿੰਨੀ ਮਹਾਜਨ ਮਾਨਯੋਗ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਅਤੇ ਸ਼੍ਰੀ ਹੁਸਨ ਲਾਲ, ਕਮਿਸ਼ਨਰ ਖੁਰਾਕ ਅਤੇ ਡਰੱਗ ਪ੍ਰਸ਼ਾਸਨ, ਪੰਜਾਬ ਜੀ ਦੇ ਹੁਕਮਾਂ ਅਨੁਸਾਰ ਖੁੱਲੀ ਸਿਗਰਟ/ ਤੰਬਾਕੂ ਦੀ ਵਿਕਰੀ ਅਤੇ ਸੈਂਟਡ/ ਫਲੇਵਰਡ/ ਫਿਲਟਰਡ/ ਪ੍ਰੋਸੈਸਡ ਚਬਾਉਣ ਵਾਲੇ ਤੰਬਾਕੂ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਦੇ ਸਬੰਧ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਲਈ ਡਾ. ਰਜਨੀਸ਼ ਸੈਣੀ ਸਹਾਇਕ ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਤੰਬਾਕੂ ਕੰਟਰੋਲ ਟਾਸਕ ਫੋਰਸ ਟੀਮ ਦੇ ਮੈਂਬਰ ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ ਹੁਸ਼ਿਆਰਪੁਰ, ਸ਼੍ਰੀ ਰਮਨ ਵਿਰਧੀ ਫੂਡ ਸੇਫਟੀ ਅਫ਼ਸਰ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਦੇ ਮੈਂਬਰ ਸ਼੍ਰੀ ਯੋਗਰਾਜ, ਸਹਾਇਕ ਯੂਨਿਟ ਅਫ਼ਸਰ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਸੰਜੀਵ ਠਾਕੁਰ, ਸ਼੍ਰੀ ਤਰਸੇਮ ਲਾਲ, ਬਹੁ-ਮਕਸਦ ਸਿਹਤ ਸੁਪਰਵਾਈਜ਼ਰ ਨੂੰ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ (ਇਸ਼ਤਿਹਾਰ ਦੀ ਮਨਾਹੀ ਅਤੇ ਵਪਾਰ ਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦੀ ਰੈਗੂਲੇਸ਼ਨ), 2003 ਅਤੇ ਭਾਰਤੀ ਫੂਡ ਸਟੈਂਡਰ ਤੇ ਸੇਫਟੀ ਐਕਟ,2006 ਅਧੀਨ ਤਹਿਸੀਲ ਮੁਕੇਰੀਆਂ ਵਿਖੇ ਵਿਸ਼ੇਸ਼ ਰੇਡ ਕਰਨ ਦੇ ਨਿਰਦੇਸ਼ ਦਿੱਤੇ ਗਏ। ਡਾ. ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਇਸ ਟੀਮ ਵਲੋਂ ਕੋਟਪਾ2003 ਕਾਨੂਨ ਦੀ ਉਲੰਘਣਾ ਕਰਨ ਵਾਲੇ ਤੰਬਾਕੂ ਦੇ ਵਿਕਰੇਤਾ ਦੇ ਸੈਕਸ਼ਨ 5 (ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜੀ/ ਮਸ਼ਹੂਰੀ ਦੀ ਮਨਾਹੀ) ਅਧੀਨ 1 ਕੋਰਟ ਚਲਾਨ, ਸੈਕਸ਼ਨ 6 ਬੀ (ਵਿਦਿਅਕ ਸੰਸਥਾ ਦੇ 100 ਗੱਜ ਦੇ ਘੇਰੇ ਅੰਦਰ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਵੇਚਣ/ ਸੇਵਨ ਦੀ ਮਨਾਹੀ) ਅਧੀਨ 1 ਕੋਰਟ ਚਲਾਨ ਅਤੇ ਸੈਕਸ਼ਨ 7 (ਖੁੱਲੀ ਸਿਗਰਟ/ ਤੰਬਾਕੂ ਦੀ ਵਿਕਰੀ ਦੀ ਮਨਾਹੀ) ਅਧੀਨ 7 ਕੋਰਟ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਕੋਟਪਾ 2003 ਕਾਨੂਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਸੈਕਸ਼ਨ 4 (ਜਨਤਕ ਸਥਾਨ ਤੇ ਤੰਬਾਕੂਨੋਸ਼ੀ ਦੀ ਮਨਾਹੀ) ਅਧੀਨ 6 ਚਲਾਨ ਅਤੇ ਸੈਕਸ਼ਨ 6 ਏ (ਅਠਾਰਾਂ ਸਾਲ ਤੋਂ ਘੱਟ ਉਮਰ ਦੇ ਨਾਬਾਲਗ ਨੂੰ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਵੇਚਣ ਅਤੇ ਉਸ ਤੋਂ ਇਹ ਉਤਪਾਦ ਵਿਕਵਾਉਣ ਦੀ ਮਨਾਹੀ) ਅਧੀਨ 5 ਚਲਾਨ ਕੱਟਕੇ ਮੌਕੇ ਤੇ ਹੀ 1900/- ਰੁਪਏ ਵਸੂਲੇ ਗਏ। ਡਾ. ਮੁਨੀਸ਼ ਕੁਮਾਰ ਨੇ ਦਸਿਆ ਕਿ ਕੋਟਪਾ 2003 ਦੇ ਸੈਕਸ਼ਨ 5 ਅਤੇ 7ਅਧੀਨ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਕੱਟੇ ਗਏ ਚਲਾਨ ਮਾਨਯੋਗ ਐਸ.ਡੀ.ਐਮ. ਮੁਕੇਰੀਆਂ ਜੀ ਦੇ ਕੋਰਟ ਵਿੱਚ ਜੁਆਵਦੇਹੀ ਲਈ ਪੇਸ਼ ਕੀਤੇ ਜਾਣਗੇ ਅਤੇ ਕੋਰਟ ਇਸਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ 1000/- ਰੁਪਏ ਤੱਕ ਜੁਰਮਾਨਾ ਅਤੇ/ ਜਾਂ 2 ਸਾਲ ਤੱਕ ਕੈਦ ਦੀ ਸਜਾ ਸੁਣਾ ਸਕਦਾ ਹੈ। ਡਾ. ਮੁਨੀਸ਼ ਕੁਮਾਰ ਨੇ ਦਸਿਆ ਕਿ ਜ਼ਿਲ੍ਹੇ ਭਰ ਵਿੱਚ ਵੱਖ-2 ਸਥਾਨਾਂ ਤੇ ਤੰਬਾਕੂ ਵਿਰੋਧੀ ਕਾਨੂਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਭਵਿੱਖ ਵਿੱਚ ਅਜੇਹੀਆਂ ਰੇਡ ਜਾਰੀ ਰਹਿਣਗੀਆਂ। ਸ਼੍ਰੀ ਰਾਹੂਲ ਚਾਬਾ ਮਾਨਯੋਗ ਐਸ.ਡੀ.ਐਮ. ਮੁਕੇਰੀਆਂ ਦੇ ਦਿਸ਼ਾ ਨਿਰਦੇਸ਼ਾ ਤੇ ਸਥਾਨਕ ਨਗਰ ਕੌਂਸਲ ਮੁਕੇਰੀਆਂ ਤੋਂ ਸ਼੍ਰੀ ਅਮਰੀਕ ਸਿੰਘ ਸੈਨਟਰੀ ਇੰਸਪੈਕਟਰ ਅਤੇ ਪੁਲਿਸ ਖਾਣਾ ਤਹਿਸੀਲ ਮੁਕੇਰੀਆਂ ਤੋਂ ਸ਼੍ਰੀ ਅਵਤਾਰ ਸਿੰਘ ਏ.ਐਸ.ਆਈ. ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਇਸ ਤੰਬਾਕੂ ਵਿਰੋਧੀ ਰੇਡ ਵਿੱਚ ਯੋਗਦਾਨ ਦਿੱਤਾ। ਸ਼੍ਰੀ ਰਮਨ ਸ਼ਰਮਾ, ਐਨ.ਜੀ.ਓ., ਜੇਨਰੇਸ਼ਨ ਸੇਵੀਅਰ ਅਸੋਸੀਐਸ਼ਨ, ਐਸ.ਏ.ਐਸ. ਨਗਰ, ਪੰਜਾਬ ਵਲੋਂ ਵੀ ਇਸ ਰੇਡ ਵਿੱਚ ਹਿੱਸਾ ਲਿਆ ਗਿਆ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply