Wednesday, July 1, 2026

ਸਾਈਬਰ ਸੇਫਟੀ, ਸਾਈਬਰ ਸਕਿਉਰਟੀ ਅਤੇ ਸਾਈਬਰ ਐਥਿਕਸ ਬਾਰੇ ਆਨਲਾਈਨ ਮੁਕਾਬਲੇ ਕਰਵਾਏ

ਪਠਾਨਕੋਟ, 3 ਜੁਲਾਈ (ਪ.ਪ) – ਪਠਾਨਕੋਟ ਜ਼ਿਲ੍ਹੇ ਦੇ 150 ਤੋਂ ਵਧੇਰੇ ਸਰਕਾਰੀ ਮਿੱਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਪਠਾਨਕੋਟ ਸ਼੍ਰੀ ਪਵਨ ਕੁਮਾਰ ਤੇ ਸਮੂਹ ਸਕੂਲ ਮੁੱਖੀਆਂ ਅਤੇ ਕੰਪਿਊਟਰ ਅਧਿਆਪਕਾਂ ਦੇ ਸਹਿਯੋਗ ਨਾਲ 7 ਜੁਲਾਈ, 2015 ਤੱਕ ਮਨਾਏ ਜਾ ਰਹੇ ਡਿਜੀਟਲ ਇੰਡੀਆ ਸਪਤਾਹ ਦੀ ਲੜੀ ਵਿੱਚ ਅੱਜ ਵਿਦਿਆਰਥੀਆਂ ਦੇ ਸਾਈਬਰ ਸੇਫਟੀ, ਸਾਈਬਰ ਸਕਿਉਰਟੀ ਅਤੇ ਸਾਈਬਰ ਐਥਿਕਸ ਵਿਸ਼ਿਆ ਉੱਤੇ ਆਨਲਾਈਨ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਦੋ ਗਰੁੱਪ ਬਣਾ ਕੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਭਰ ਦੇ ਸਮੂਹ ਮਿੱਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅੱਜ ਤੋਂ 8 ਜੁਲਾਈ ਤੱਕ ਮਨਾਏ ਜਾਣ ਵਾਲੇ ਸਫ਼ਾਈ ਹਫ਼ਤੇ ਦੇ ਪਹਿਲੇ ਦਿਨ ਸਵੱਛ ਭਾਰਤ ਮਿਸ਼ਨ ਅਧੀਨ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੇ ਸਵੇਰ ਦੀ ਪ੍ਰਾਥਨਾ ਵਿੱਚ ਸਫ਼ਾਈ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਅਤੇ ਸਕੂਲਾਂ ਦੇ ਕਲਾਸ ਰੂਮ, ਲੈਬਾਂ, ਲਾਇਬ੍ਰੇਰੀਆਂ, ਕਮਰਿਆਂ ਦੀਆਂ ਛੱਤਾਂ, ਫੁੱਲਾਂ ਦੀਆਂ ਕਿਆਰੀਆਂ ਦੀ ਸਫ਼ਾਈ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸ਼੍ਰੀ ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਪਠਾਨਕੋਟ ਨੇ ਉਕਤ ਜਾਣਕਾਰੀ ਦਿੰਦਿਆ ਸਕੂਲ ਮੁੱਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਵੱਛ ਅਭਿਆਨ ਦੀ ਲਹਿਰ ਨੂੰ ਲੋਕ ਲਹਿਰ ਬਣਾਉਣ ਦੀ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ ਇਸ ਸਵੱਛ ਹਫਤੇ ਦੇ ਚੱਲਦੇ ਸਕੂਲਾਂ ਅੰਦਰ ਸਕੂਲਾਂ ਪਖਾਨਿਆਂ, ਮਿਡ-ਡੇ-ਮੀਲ ਦੀ ਰਸੋਈ, ਸਕੂਲਾਂ ਵਿੱਚ ਖੇਡਾਂ ਦੇ ਮੈਦਾਨ ਆਦਿ ਦੀ ਸਫ਼ਾਈ ਵੀ ਕਰਵਾਈ ਜਾਵੇਗੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply