
ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ) – ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਚੀਫ਼ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਸਿਹਤ ਦਾ ਹਾਲਚਾਲ ਪੁੱਛਣ ਉਹਨਾਂ ਦੇ ਨਿਵਾਸ ਸਥਾਨ ਵਿਖੇ ਪੁੱਜੇ, ਜੋ ਪਿਛਲੇ ਦਿਨੀਂ ਹੋਈ ਸਰਜਰੀ ਉਪਰੰਤ ਡਾਕਟਰਾਂ ਵਲੋਂ ਦਿੱਤੀ ਸਲਾਹ ‘ਤੇ ਘਰ ਆਰਾਮ ਕਰ ਰਹੇ ਹਨ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸ: ਚੱਢਾ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਿਆ ਕਿਹਾ ਕਿ ਸ: ਚੱਢਾ ਬਹੁਤ ਹੀ ਦੂਰ ਅੰਦੇਸ਼ੀ ਅਤੇ ਅਗਾਂਹ ਵਧੂ ਸੋਚ ਦੇ ਮਾਲਕ ਹਨ, ਜਿਹਨਾਂ ਦੀ ਯੋਗ ਅਗੁਵਾਈ ਹੇਠ ਚੀਫ ਖਾਲਸਾ ਦੀਵਾਨ ਦਿਨ ਦੂਣੀ ਤੇ ਰਾਤ ਚੌਗੂਣੀ ਤਰੱਕੀ ਕਰ ਰਿਹਾ ਹੈ।ਉਹਨਾਂ ਸ: ਚੱਢਾ ਵਲੋਂ ਖਰਾਬ ਸਿਹਤ ਦੇ ਚੱਲਦਿਆਂ ਵੀ ਚੀਫ ਖਾਲਸਾ ਦੀਵਾਨ ਲਈ ਕੀਤੇ ਵਿਕਾਸ ਕਾਰਜਾਂ ਅਤੇ ਅੰਮ੍ਰਿਤਸਰ ਵਿਖੇ ਨਵੇਂ ਖੁੱਲਣ ਜਾ ਰਹੇ ਆਈ. ਆਈ. ਐਮ ਮੈਨੇਜਮੈਂਟ ਅਤੇ ਜਿਲਾ ਪ੍ਰਸ਼ਾਸਨ ਨੂੰ ਦਿੱਤੇ ਸਹਿਯੋਗ ਲਈ ਉਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪ੍ਰਧਾਨ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ, ਜਨਰਲ ਸੱਕਤਰ ਸ: ਮਨਜਿੰਦਰ ਸਿੰਘ ਸਿਰਸਾ, ਅਕਾਲੀ ਆਗੂ ਸ: ਵੀਰ ਸਿੰਘ ਲੋਪੋਕੇ, ਕਾਰਜਕਾਰੀ ਡੀ. ਸੀ ਪ੍ਰਦੀਪ ਸੱਭਰਵਾਲ, ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਸ: ਨਰਿੰਦਰ ਸਿੰਘ ਖੁਰਾਣਾ, ਸ: ਇੰਦਰ ਪ੍ਰੀਤ ਸਿੰਘ ਚੱਢਾ, ਡਾ: ਧਰਮਵੀਰ ਸਿੰਘ ਅਤੇ ਹੋਰ ਸਿਆਸੀ ਤੇ ਜਿਲਾ ਪ੍ਰਸ਼ਾਸਨ ਦੀਆਂ ਸ਼ਖਸੀਅਤਾਂ ਮੌਜੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media