Wednesday, July 1, 2026

ਪਿੰਡ ਦਰਾਜਕੇ-ਭਲਵਾਨਕੇ ਵਿਖੇ ਸੂਏ ਦੇ ਪੁੱਲ ਦਾ ਲੈਂਟਰ ਪਾਇਆ ਗਿਆ

PPN0407201501
ਭਿੱਖੀਵਿੰਡ, 4 ਜੁਲਾਈ ( ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਮਾੜੀ ਕੰਬੋਕੇ ਨੂੰ ਜਾਂਦੀ ਸੜਕ ਤੇ ਪੈਂਦੇ ਪਿੰਡ ਦਰਾਜਕੇ -ਭਲਵਾਨਕੇ ਵਿਖੇ ਸੂਏ ਦੇ ਪੁੱਲ ਦਾ ਲੈਂਟਰ ਬਾਬਾ ਜੱਗਾ ਸਿੰਘ ਕਾਰ ਸੇਵਾ ਗੁਰਦੁਆਰਾ ਦਰਾਜਕੇ ਵਾਈਆਂ ਵਲੋਂ ਪਾਇਆ ਗਿਆ।ਇਸ ਟੁੱਟੇ ਹੋਏ ਪੁੱਲ ਕਾਰਣ ਜਿਥੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਮਾੜੀ ਕੰਬੋਕੇ ਤੋਂ ਆਉਂਦੀਆਂ ਬੱਸਾਂ ਵੀ ਤਿੰਨ ਕਿਲੋਮੀਟਰ ਦਾ ਵੱਧ ਸਫਰ ਤੈਅ ਕਰਕੇ ਭਿੱਖੀਵਿੰਡ ਪਹੁੰਚਦੀਆਂ ਸਨ।ਇਲਾਕਾ ਵਾਸੀਆਂ ਨੂੰ ਦਰਪੇਸ਼ ਇਸ ਸਮੱਸਿਆ ਵੱਲ ਸਰਕਾਰੀ ਮਹਿਕਮੇ ਵਲੋਂ ਕੋਈ ਧਿਆਨ ਨਾ ਦਿੱਤੇ ਜਾਣ ਕਰਕੇ ਬਾਬਾ ਜੱਗਾ ਸਿੰਘ ਵਲੋਂ ਪਿੰਡ ਦਰਾਜਕੇ-ਭਲਵਾਨਕੇ, ਉਧੋਕੇ ਅਤੇ ਮਾੜੀ ਕੰਬੋਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਪੁੱਲ ਦਾ ਲੈਂਟਰ ਪਾਇਆ ਗਿਆ ਹੈ।ਜਿਕਰਯੋਗ ਹੈ ਕਿ ਬਾਬਾ ਜੱਗਾ ਸਿੰਘ ਵਲੋਂ ਪੁੱਲ ਦਾ ਲੈਂਟਰ ਪਾ ਦਿਤਾ ਗਿਆ ਹੈ, ਭਾਵੇਂ ਮਹਿਕਮੇ ਵਲੋਂ ਲੈਂਟਰ ਤੇ ਆਏ ਖਰਚ ਦਾ ਬਿੱਲ ਪਾਸ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply