ਅੰਮ੍ਰਿਤਸਰ, 4 ਜੁਲਾਈ (ਗੁਰਚਰਨ ਸਿੰਘ) – ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ 8 ਜੁਲਾਈ ਨੂੰ ਹਲਕਾ ਅਟਾਰੀ ਬਾਈਪਾਸ ਵਿਖੇ ਲੋਕ ਸਪੰਰਕ ਰੈਲੀ ਨੂੰ ਸਬੋਧਨ ਕਰਨਗੇ। ਰੈਲੀ ਦੀਆ ਤਿਆਰੀਆ ਨੂੰ ਮੁਕਮਲ ਕਰਨ ਲਈ ਕਾਂਗਰਸ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਚ ਕਾਂਗਰਸੀ ਆਗੂ ਅਤੇ ਵਰਕਰਾ ਦੀਆ ਡਿਊਟੀਆਂ ਲਗਾਇਆ ਗਈਆ। ਮੀਟਿੰਗ ਵਿੱਚ ਹਾਜ਼ਰ ਕਾਂਗਰਸੀਆ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦੀ ਮਾਤਾ ਗੁਰਬਚਨ ਕੌਰ ਬਿੱਤੇ ਦਿਨੀ ਸੰਸਾਰ ਨੂੰ ਵਿਛੋੜਾ ਦੇ ਗਏ ਹਨ ਉਨਾਂ ਦੀ ਆਤਮਕ ਸ਼ਾਂਤੀ ਲਈ ਕੁਝ ਸਮੇਂ ਦਾ ਮੌਨ ਰੱਖਦੀਆ ਅਰਦਾਸ ਕੀਤੀ ਗਈ। ਪੱਤਕਾਰਾ ਨਾਲ ਗੱਲਬਾਤ ਕਰਦੀਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਜਨ ਸੰਪਕਰ ਮੁਹੀਮ ਨੂੰ ਸੁਭੇ ਦੇ ਵੱਖ-ਵੱਖ ਸ਼ਹਿਰਾ ਚ ਮਿਲ ਰਿਹਾ ਅਥਾਹ ਪਿਆਰ ਸਕੇਂਤ ਦੇ ਰਿਹਾ ਹੈ ਕਿ ਲੋਕ ਅਕਾਲੀ ਬਾਜਪਾ ਦੇ ਔਰਗੰਜ਼ੇਬੀ ਰਾਜ ਦਾ ਖਾਤਮਾ ਕਰਨ ਲਈ ਕੈਪਟਨ ਅਮਿੰਦਰ ਸਿੰਘ ਦੀ ਅਗਵਾਈ ਚ ਅਕਾਲੀ ਭਾਜਪਾ ਨੂੰ ਮੁਹ ਤੋੜਵਾ ਜਬਾਵ ਦੇਣ ਲਈ ਤਿਆਰ ਬੈਠੇ ਹਨ ਅਤੇ 2017 ਦਿਆ ਵਿਧਾਨ ਸਭਾ ਚੌਣਾਂ ਚ ਕਾਂਗਰਸ ਦੀ ਜਿੱਤ ਦਾ ਬੀਗਲ ਜ਼ਰੂਰ ਵਜੇਗਾ। ਜਨਰਲ ਸੱਕਤਰ ਅਮਦੀਪ ਸਿੰਘ ਕੱਕੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਤੀ ਸਰਗਰਮੀਆ ਨਾਲ ਅਕਾਲੀ ਭਾਜਪਾ ਦੇ ਮੰਤਰੀਆ ਨੂੰ ਹੱਥਾ ਪੈਰਾ ਦੀ ਪੈ ਗਈ ਹੈ। ਜਿਸ ਕਾਰਨ ਕੁਝ ਅਕਾਲੀ ਮੰਤਰੀ ਕੋਝੀਆ ਹਰਕੱਤਾ ਤੇ ਉਤਰ ਆਏ ਹਨ ਮਿਸਾਲ ਵਜੋ ਉਨ੍ਹਾਂ ਕਿਹਾ ਕਿ ਰੈਲੀ ਨੂੰ ਸੰਪਬੋਧਨ ਕਰਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਮਜੀਠਾ ਦਾ ਦੌਰਾ ਕਰਨਾ ਹੈ ਪਰ ਅਕਾਲੀ ਮੰਤਰੀ ਵਲੋ ਹਲਕਾ ਮਜੀਠਾ ਦੇ ਸਾਰੇ ਪੈਲਸ ਮਾਲਕਾ ਨੂੰ ਅੰਦਰ ਖਾਤੇ ਹਦਾਈਤ ਕਰ ਦਿੱਤੀ ਗਈ ਹੈ ਕਿ ਸੀਨੀਅਰ ਕਾਂਗਰਸੀ ਆਗੂ ਲਾਲੀ ਮਜੀਠੀਆ ਦੀ ਅਗਵਾਈ ਚ ਕਿਸੇ ਵੀ ਪੈਲਸ ਚ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਨਾ ਹੋਵੇ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media