ਸੰਦੌੜ/ਅਹਿਮਦਗੜ੍ਹ, 4 ਜੁਲਾਈ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥਾ ਠੀਕਰੀਵਾਲ ਵੱਲੋਂ ਸਮੇਂ ਸਮੇਂ ਸਿਰ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਧਾਰਮਿਕ ਸਮਾਗਮ ਅਤੇ ਸਿੱਖੀ ਪਹਿਰਾਵੇ ਨੂੰ ਚੜ੍ਹਦੀ ਕਲਾ ਵਿਚ ਬਰਕਰਾਰ ਰੱਖਣ ਲਈ ਸਿਖਲਾਈ ਕੈਂਪ ਅਤੇ ਵਿਸ਼ੇਸ਼ ਕਰ ਕੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਪਿਛਲੇ ਲੰਬੇ ਸਮੇਂ ਤੋ ਨਿਰੰਤਰ ਜਾਰੀ ਹੈ ਇਸੇ ਸੇਵਾ ਦੀ ਭਾਵਨਾ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਜਥੇ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦੇ ਅਗਵਾਈ ਹੇਠ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਸੰਗਤਾਂ ਦੇ ਸਹਿਯੋਗ ਨਾਲ ਗ਼ਰੀਬੀ ਨਾਲ ਜੂਝ ਰਹੇ ਸ਼ਹੀਦ ਭਾਈ ਬਲਕਾਰ ਸਿੰਘ ਅਤੇ ਪਿੰਡ ਘੁੰਮਡਵਾਲ ਦੇ ਸ਼ਹੀਦ ਬਾਬਾ ਕੌਰ ਸਿੰਘ, ਸ਼ਹੀਦ ਭਾਈ ਭਾਣ ਸਿੰਘ, ਸ਼ਹੀਦ ਭਾਈ ਜੱਗਾ ਸਿੰਘ ਦੇ ਪਰਿਵਾਰਾਂ ਦੀ ਨਕਦੀ ਸਹਾਇਤਾ ਕੀਤੀ ਗਈ ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਦੱਸਿਆ ਕਿ ਉਨਾਂ ਦੇ ਜਥੇ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਧਾਰਮਿਕ ਸਮਾਗਮ, ਸਿੱਖੀ ਪਹਿਰਾਵਿਆਂ ਨੂੰ ਸਮਰਪਿਤ ਸਿਖਲਾਈ ਕੈਂਪ, ਅਤੇ ਸ਼ਹੀਦ ਸਿੰਘਾਂ ਦੀ ਬਰਸੀਆਂ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਹਾਇਤਾ ਰਹਿੰਦੇ ਸਾਹਾਂ ਤੱਕ ਮਨ ਤੇ ਧਨ ਨਾਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਿਭਾਈ ਜਾਂਦੀ ਰਹੇਗੀ।
ਇਸ ਮੌਕੇ ਉਨ੍ਹਾਂ ਨਾਲ ਸਰਪੰਚ ਨਾਥ ਸਿੰਘ ਹਮੀਦੀ, ਕੁਲਵੰਤ ਸਿੰਘ ਕਾਂਝਲਾ, ਲਖਵੀਰ ਸਿੰਘ ਮੰਡੀ ਕਲਾਂ, ਜਸਵੀਰ ਸਿੰਘ ਸੰਘੇੜਾ, ਜਸਵਿੰਦਰ ਸਿੰਘ ਸੰਘੇੜਾ, ਸੁਖਵਿੰਦਰ ਸਿੰਘ ਮਾਂਗੇਵਾਲ, ਭੀਮ ਸਿੰਘ ਸਦੋਵਾਲ, ਗੁਰਪ੍ਰੀਤ ਸਿੰਘ ਜਾਗੋਵਾਲ, ਅੰਮ੍ਰਿਤਪਾਲ ਸਿੰਘ ਜੋਧਪੁਰ, ਆਕਾਸ਼ਦੀਪ ਸਿੰਘ ਮਹਿਲ ਖ਼ੁਰਦ ਤੋ ਇਲਾਵਾ ਜਥੇ ਦੇ ਹੋਰ ਸੇਵਾਦਾਰ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media