ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਕਸ ਸੂਪਰ ਸਪੈਸ਼ਇਏਲਿਟੀ ਹਾਸਪਿਟਲ, ਬਠਿੰਡਾ ਵਿੱਚ ਮੈਕਸ ਐਂਡੋਕ੍ਰਾਈਨ, ਸ਼ੂਗਰ ਅਤੇ ਓਬੇਸਿਟੀ ਸੈਂਟਰ (ਐਮਈਡੀਓਸੀ) ਦਾ ਉਦਘਾਟਨ ਡਾ. ਪ੍ਰਦੀਪ ਚੌਬੇ, ਚੇਅਰਮੈਨ, ਮਿਨੀਮਲ ਅਕਸੈਸ ਮੈਟਾਬੋਲਿਕ ਐਂਡ ਬੈਰਿਆਟ੍ਰਿਕ ਸਰਜਰੀ, ਮੈਕਸ ਹੈਲਥਕੇਅਰ ਨੇ ਕੀਤਾ।ਜੋ ਕਿ ਪਦਮਸ਼੍ਰੀ ਡਾ. ਪ੍ਰਦੀਪ ਚੌਬੇ, ਭਾਰਤ ਵਿੱਚ ਇੱਕ ਸਭ ਤੋਂ ਪਹਿਲੇ ਲੈਪ੍ਰੋਸਕੋਪਿਕ ਸਰਜਰੀ ਕਰਨ ਵਾਲੇ ਸਰਜਨਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨੂੰ ਬੌਧ ਧਰਮਗੁਰੂ ਦਲਾਈ ਲਾਮਾ, ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਕੇ ਆਰ ਨਾਰਾਇਣ, ਸ਼੍ਰੀ ਅਰੁਣ ਜੇਟਲੀ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਦੀ ਸਰਜਰੀ ਦਾ ਮਾਣ ਪ੍ਰਾਪਤ ਹੈ। ਡਾ. ਚੌਬੇ ਨੇ ਆਪਣੀ ਟੀਮ ਦੇ ਨਾਲ 1992 ਤੋਂ 2014 ਤੱਕ 70 ਹਜ਼ਾਰ ਤੋਂ ਜ਼ਿਆਦਾ ਲੈਪ੍ਰੋਸਕੋਪਿਕ ਪ੍ਰਕ੍ਰਿਆਵਾਂ ਨੂੰ ਸਫਲਤਾ ਨਾਲ ਪੂਰਾ ਕੀਤਾ ਹੈ ਅਤੇ 2000 ਤੋਂ ਲੈ ਕੇ 2014 ਤੱਕ ਉਨ੍ਹਾਂ ਦਾ ਨਾਂਅ ਵਿਭਿੰਨ ਰਿਕਾਰਡਸ ਦੇ ਚਲਦੇ ਲਿਮਾ ਵਰਲਡ ਰਿਕਾਰਡ ਵਿੱਚ ਲਗਾਤਾਰ ਸ਼ਾਮਿਲ ਕੀਤਾ ਜਾ ਰਿਹਾ ਹੈ।
ਐਮਈਡੀਓਸੀ, ਆਪਣੀ ਤਰ੍ਹਾਂ ਦਾ ਪਹਿਲਾ ਸੰਪੂਰਣ ਸੇਵਾਵਾਂ ਪ੍ਰਦਾਨ ਕਰਨ ਵਾਲਾ ਕੇਅਰ ਸੈਂਟਰ ਹੈ ਜਿਹੜਾ ਕਿ ਸ਼ੂਗਰ ਦੀ ਸਕ੍ਰੀਨਿੰਗ ਪ੍ਰਦਾਨ ਕਰਦਾ ਹੈ, ਮੋਟਾਪੇ ਦਾ ਸ਼ਿਕਾਰ ਬਹੁਤ ਸਾਰੇ ਮਰੀਜ ਪਹਿਲਾਂ ਹੀ ਮੈਕਸ ਹਾਸਪਿਟਲ, ਬਠਿੰਡਾ ਵਿੱਚ ਬੈਰਿਆਟ੍ਰਿਕ ਸਰਜਰੀ ਦਾ ਲਾਭ ਲੈ ਚੁੱਕੇ ਹਨ। ਡਾ. ਚੌਬੇ ਨੇ ਇਸ ਮੌਕੇ ‘ਤੇ ਦੱਸਿਆ ਕਿ, ‘ਭਾਰਤ ਹੁਣ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਮੋਟਾਪੇ ਦੇ ਸ਼ਿਕਾਰ ਲੋਕਾਂ ਦਾ ਦੇਸ਼ ਬਣ ਗਿਆ ਹੈ। ਪਾਰੰਪਰਿਕ ਤੌਰ ‘ਤੇ ਕੁਪੋਸ਼ਣ ਦੇ ਲਈ ਜਾਣੇ ਜਾਂਦੇ ਭਾਰਤੀ ਹੁਣ ਮੋਟਾਪੇ ਦੀ ਜਕੜਨ ਵਿੱਚ ਆਉਂਦੇ ਜਾ ਰਹੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿੱਚ ਜ਼ਿਆਦਾ ਭਾਰ, ਮੋਟਾਪਾ ਅਤੇ ਸੰਬੰਧਿਤ ਰੋਗਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰਾਲ, ਇਨਫਰਟੀਲਿਟੀ ਸੰਬੰਧਿਤ ਮੁੱਦੇ, ਨਿੰਦਰਾ ਵਿਕਾਰ, ਜੋੜਾਂ ਦਾ ਦਰਦ ਆਦਿ। ਭਾਰਤੀਆਂ ਵਿੱਚ ਮੋਟਾਪੇ ਨੂੰ ਲੈ ਕੇ ਕਈ ਫੀਚਰਸ ਹਨ ਜਿਵੇਂ ਕਿ ਸ਼ਰੀਰ ਵਿੱਚ ਜ਼ਿਆਦਾ ਫੈਟ, ਪੇਟ ਦੇ ਨਜ਼ਦੀਕ ਚਰਬੀ ਜੰਮਣਾ, ਕਮਰ ਅਤੇ ਪੇਟ ਦਾ ਦਾਇਰਾ ਵਧਣਾ ਅਤੇ ਇੰਟਰਾ-ਐਬੋਡੋਮਿਨਲ ਫੈਟ ਅਤੇ ਕਈ ਅੰਦਰੂਨੀ ਅੰਗਾਂ ‘ਤੇ ਫੈਟ ਦਾ ਜਮ੍ਹਾ ਹੋਣਾ (ਲੀਵਰ, ਮਸਲਸ ਅਤੇ ਹੋਰ ਆਦਿ)। ਮੋਟਾਪਾ, ਅੱਜ ਮੈਟਾਬੋਲਿਕ ਸਿੰਡ੍ਰੋਮ ਅਤੇ ਟਾਈਪ – 2 ਸ਼ੂਗਰ ਨੂੰ ਵਧਾਉਣ ਵਿੱਚ ਕਾਫੀ ਵਿਸਤਰਿਤ ਅਤੇ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਮੋਟਾਪੇ ਦਾ ਇਹ ਟਾਈਮ ਬੰਮ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹ ਦੇਖ ਕੇ ਕਾਫੀ ਦੁਖ ਹੁੰਦਾ ਹੈ ਕਿ ਬੱਚਿਆਂ ਤੋਂ ਲੈ ਕੇ ਬਾਲਗਾਂ ਵਿੱਚ ਵੀ ਜ਼ਿਆਦਾ ਭਾਰ ਅਤੇ ਮੋਟਾਪੇ ਨਾਲ ਸੰਬੰਧਿਤ ਰੋਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਕਈ ਕਾਰਨ ਹਨ ਜਿਹੜੇ ਕਿ ਮੋਟਾਪੇ ਨੂੰ ਵਧਾਉਂਦੇ ਹਨ। ਜੇਕਰ ਡਾਈਟ ਕੰਟਰੋਲ ਅਤੇ ਨਿਯਮਿਤ ਕਸਰਤ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਭਾਰ ਘੱਟ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਭਾਰ ਘੱਟ ਕਰਾਉਣ ਦੀ ਸਰਜਰੀ ਅਤੇ ਬੈਰਿਆਟ੍ਰਿਕ ਸਰਜਰੀ ਦਾ ਵਿਕਲਪ ਵੀ ਅਪਣਾ ਸਕਦੇ ਹੋ। ਬੈਰਿਆਟ੍ਰਿਕ ਸਰਜਰੀ, ਨਾਲ ਨਾ ਸਿਰਫ ਚੰਗਾ ਖਾਸ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਸਗੋਂ ਇਸ ਨਾਲ ਕਈ ਹੋਰ ਸੰਬੰਧਿਤ ਰੋਗਾਂ ਜਿਵੇਂ ਟਾਈਪ 2 ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲਦੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ, ਅਨਿੰਦਰਾ ਅਤੇ ਗਠੀਆ ਤੋਂ ਵੀ ਰਾਹਤ ਮਿਲਦੀ ਹੈ। ਅਨਕੰਟਰੋਲਡ ਸ਼ੂਗਰ ਵਾਲੇ ਮਰੀਜ ਵੀ ਇਸ ਸਰਜਰੀ (ਮੈਟਾਬੋਲਿਕ ਸਰਜਰੀ) ਦਾ ਵਿਕਲਪ ਚੁਣ ਸਕਦੇ ਹਨ ਜਿਹੜੇ ਕਿ ਸ਼ੂਗਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਨੂੰ ਕਾਫੀ ਮਦਦ ਕਰਦੀ ਹੈ ਅਤੇ ਉਨ੍ਹਾਂ ਨੂੰ ਸ਼ੂਗਰ ਫ੍ਰੀ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਜਿਊਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਇਸ ਮੌਕੇ ‘ਤੇ ਹਾਸਪਿਟਲ ਪਰਿਸਰ ਵਿੱਚ ਮੁਫਤ ਮੋਟਾਪਾ ਅਤੇ ਸ਼ੂਗਰ ਸਕ੍ਰੀਨਿੰਗ ਕੈਂਪ ਆਯੋਜਿਤ ਕੀਤਾ। ਇਸ ਕੈਂਪ ਦੇ ਦੌਰਾਨ ਡਾ. ਸੁਸ਼ੀਲ ਕੋਟਰੂ, ਐਚਓਡੀ, ਐਮਈਡੀਓਸੀ, ਡਾ. ਮਨੀਸ਼ ਬੈਜਾਲ, ਸੀਨੀਅਰ ਕੰਸਲਟੈਂਟ, ਐਮਏਐਮਬੀਐਸ, ਮੈਕਸ ਹਾਸਪਿਟਲ, ਨੇ ਮੋਟਾਪੇ ਨਾਲ ਸੰਬੰਧਿਤ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਲੋਕਾਂ ਨੂੰ ਮੁਫਤ ਕੰਸਲਟੇਸ਼ਨ ਪ੍ਰਦਾਨ ਕੀਤੀ।ਕੈਂਪ ਵਿੱਚ ਮਰੀਜਾਂ ਦੇ ਬੀਪੀ, ਆਰਬੀਐਸ ਅਤੇ ਬੀਐਮਆਈ ਸੰਬੰਧਿਤ ਮੁਫਤ ਮੈਡੀਕਲ ਟੈਸਟ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media