Friday, October 16, 2026

ਪਿੰਡਾਂ ਵਿਚ ਯੂਥ ਵਿੰਗ ਦੀਆਂ ਕਮੇਟੀਆਂ ਬਣਾਉਣ ਦੇ ਨਿਰਦੇਸ਼

ਅਹਿਮਦਗੜ੍ਹਫ਼ਸੰਦੌੜ, 4 ਜੁਲਾਈ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਨੌਜਵਾਨਾਂ ਨੂੰ ਅੱਗੇ ਲਿਆਉਣ ਦੇ ਲਈ ਯਤਨ ਕੀਤੇ ਹਨ ਇਸੇ ਤਹਿਤ ਪਾਰਟੀ ਵੱਲੋਂ ਸਮੇਂ ਸਮੇਂ ਤੇ ਯੂਥ ਵਿੰਗ ਨੂੰ ਪਾਰਟੀ ਵਿਚ ਵੱਡੇ ਰੁਤਬਿਆਂ ਨਾਲ ਨਿਵਾਜਿਆ ਹੈ ਇਨ੍ਹਾਂ ਵਿਚਾਰਾਂ ਦੀ ਸਾਂਝ ਅਕਾਲੀ ਦਲ ਦੇ ਆਗੂ ਲੀਡਰਾਂ ਨੇ ਮਾਰਕੀਟ ਕਮੇਟੀ ਸੰਦੌੜ ਦੇ ਦਫਤਰ ਵਿਖੇ ਸਾਂਝੇ ਕੀਤੇ। ਇਸ ਮੀਟਿੰਗ ਵਿਚ ਅਕਾਲੀ ਦਲ ਦੇ ਮੀਤ ਪ੍ਰਧਾਨ ਇਜਹਾਰ ਆਲਮ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਕਿਹਾ ਕਿ ਪਿੰਡ ਫੌਜੇਵਾਲ, ਕਲਿਆਣ, ਮਹੋਲੀ ਕਲਾਂ, ਜਲਵਾਣਾ ਪਿੰਡਾਂ ਦੇ ਅਕਾਲੀ ਆਗੂਆਂ ਨੂੰ ਪਿੰਡਾਂ ਵਿਚ ਯੂਥ ਦੀਆਂ ਕਮੇਟੀਆਂ ਬਣਾਉਣ ਦੇ ਆਦੇਸ਼ ਦਿਤੇ ਉਪਰੰਤ ਬੀਬੀ ਫਰਜਾਨਾ ਆਲਮ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨੌਜਵਾਨਾਂ ਨੂੰ ਅਕਾਲੀ ਦਲ ਦੇ ਨਾਲ ਜੋੜਨ ਲਈ ਸੁਰੂ ਕੀਤੇ ਪ੍ਰੋਗਰਾਮ ਤਹਿਤ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਜਾਵੇਗਾ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਮੇਜਰ ਸਿੰਘ ਧਾਲੀਵਾਲ ਜਲਵਾਣਾ, ਅਮਰਜੀਤ ਸਿੰਘ ਫੌਜੇਵਾਲ, ਸਾਬਕਾ ਸਰਪੰਚ ਰਘਵੀਰ ਸਿੰਘ ਮਹੋਲੀ ਕਲਾਂ, ਸਿੰਗਾਰਾ ਸਿੰਘ ਅਲੀਪੁਰ, ਸਰਪੰਚ ਹਰੀਪਾਲ ਸਿੰਘ ਜਲਵਾਣਾ, ਕਰਨੈਲ ਸਿੰਘ ਫੌਜੇਵਾਲ, ਸਾਬਕਾ ਸਰਪੰਚ ਜਗਤ ਸਿੰਘ ਮਹੋਲੀ ਖੁਰਦ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਸਬਾ ਭੁਰਾਲ ਆਦਿ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply