ਹੁਸ਼ਿਆਰਪੁਰ, 4 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਕੰਮਾਂ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਵਿਧਾਨ ਹਲਕਾ ਚੱਬੇਵਾਲ ਦੇ 22 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 48.50 ਲੱਖ ਰੁਪਏ ਚੈਕ ਪੰਚਾਇਤਾਂ ਨੂੰ ਵੰਡਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਪੱਟੀ ਵਿਖੇ 11 ਪਿੰਡਾਂ ਦੇ ਵਿਕਾਸ ਕੰਮਾਂ ਲਈ 27.50 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਿੰਡ ਪੱਟੀ, ਲਹਿਲੀਕਲਾਂ, ਬਿਹਾਲਾ ਦੇ ਵਿਕਾਸ ਕੰਮਾਂ ਲਈ ਢਾਈ-ਢਾਈ ਲੱਖ, ਚੱਬੇਵਾਲ, ਜੱਟਪੁਰ, ਸਸੋਲੀ, ਬਜਰਾਵਰ ਲਈ 3-3 ਲੱਖ ਅਤੇ ਪਿੰਡ ਹਰੀਪੁਰ, ਚਗਰਾਂ, ਕਾਲੀਆਂ ਅਤੇ ਸੱਕੋ ਪੱਟੀ ਲਈ 2-2 ਲੱਖ ਰੁਪਏ ਦੇ ਚੈਕ ਸ਼ਾਮਲ ਹਨ। ਇਸ ਉਪਰੰਤ ਸ: ਠੰਡਲ ਨੇ ਪਿੰਡ ਭਾਮ ਵਿਖੇ 11 ਪਿੰਡਾਂ ਦੇ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਦੇ ਚੈਕ ਸਬੰਧਤ ਪੰਚਾਇਤਾਂ ਨੂੰ ਤਕਸੀਮ ਕੀਤੇ ਜਿਨ੍ਹਾਂ ਵਿੱਚ ਪਿੰਡ ਭਾਮ ਦੇ ਵਿਕਾਸ ਕਾਰਜਾਂ ਲਈ 5 ਲੱਖ, ਮੱਖਣਗੜ੍ਹ ਅਤੇ ਟੋਰਲੀਆਂ ਲਈ 1-1 ਲੱਖ, ਰਸੂਲਪੁਰ, ਨੋਨੀਤਪੁਰ, ਸੁਭਾਨਪੁਰ, ਮੁੱਗੋ ਪੱਟੀ ਲਈ ਡੇਢ-ਡੇਢ ਲੱਖ, ਰੁਪੋਵਾਲ, ਭਾਣਾ, ਲਕਸੀਹਾਂ ਅਤੇ ਮਾਹਲਾ ਲਈ 2-2 ਲੱਖ ਦੇ ਚੈਕ ਸ਼ਾਮਲ ਹਨ। ਇਸ ਮੌਕੇ ਪਿੰਡ ਭਾਮ ਦੇ ਸਰਪੰਚ ਜਸਵਿੰਦਰ ਸਿੰਘ, ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪ੍ਰਧਾਨ ਐਸ ਸੀ ਵਿੰਗ ਐਸ ਏ ਡੀ, ਬਲਰਾਜ ਸਿੰਘ ਚੋਹਾਨ, ਸਤਨਾਮ ਸਿੰਘ ਬੰਟੀ, ਮਾਸਟਰ ਰਛਪਾਲ ਸਿੰਘ, ਪਵਿੱਤਰ ਸਿੰਘ, ਅਵਤਾਰ ਸਿੰਘ ਸਸੋਲੀ, ਮਲਕੀਤ ਸਿੰਘ ਠੰਡਲ, ਰਵਿੰਦਰ ਸਿੰਘ ਠੰਡਲ, ਸੰਸਾਰ ਸਿੰਘ ਬੱਡੋਂ, ਨਿਰਮਲ ਸਿੰਘ ਭੀਲੋਵਾਲ, ਸੁਰਿੰਦਰ ਪਾਲ ਸੰਧੂ, ਸਰਪੰਚ ਲਖਵਿੰਦਰ ਸਿੰਘ ਪੱਟੀ, ਪ੍ਰਗਟ ਸਿੰਘ, ਤਰਵਿੰਦਰ ਕੌਰ, ਬੀਬੀ ਬਲਬੀਰ ਕੌਰ ਠੰਡਲ, ਜਸਵੀਰ ਕੌਰ, ਐਸ ਐਚ ਓ ਸੁਖਚੈਨ ਸਿੰਘ, ਜਸਵੀਰ ਪਰਮਾਰ ਅਤੇ ਪਿੰਡ ਚੱਬੇਵਾਲ ਦੇ ਪੰਚ ਸਰਪੰਚ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media