ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟਡੀਜ਼, ਭੋਖੜਾ, ਬਠਿੰਡਾ ਜੋ ਕਿ ਐਸ. ਐਸ. ਡੀ. ਸਭਾ (ਰਜਿ:), ਬਠਿੰਡਾ ਦਾ ਅਦਾਰਾ ਹੈ, ਵੱਲੋਂ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ। ਕਾਲਜ ਦੇ ਪ੍ਰਿੰਸੀਪੱਲ ਡਾ. ਰਾਜੇਸ਼ ਸਿੰਗਲਾ, ਮੈਨੇਜਮੈਂਟ ਕਮੇਟੀ ਅਤੇ ਸੰਸਥਾ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਅਭੈ ਸਿੰਗਲਾ, ਜਨਰਲ ਸਕੱਤਰ ਰਮੇਸ਼ ਗੋਇਲ, ਐਡਮਿਨਿਸ਼ਟ੍ਰੈਸ਼ਨ ਸਕੱਤਰ ਜੇ.ਪੀ.ਗੋਇਲ, ਮੈਂਬਰ ਸੀਨੀਅਰ ਐਡਵੋਕੇਟ ਨੰਦ ਲਾਲ ਗਰਗ ਵੱਲੋਂ ਕਾਲਜ ਸੰਬੰਧੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਗਈ। ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ‘ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ’ ਦੁਆਰਾ ਚਲਾਏ ਜਾ ਰਹੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਭਿਆਨ ਦੇ ਤਹਿਤ ਕਾਲਜ ਵਿੱਚ ਚੱਲ ਰਹੇ ਕੋਰਸਾਂ ਦੀ ਫੀਸ 50% ਮਾਫ ਕੀਤੀ ਗਈ ਹੈ ਤਾਂ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਸਾਖਰ ਕੀਤਾ ਜਾ ਸਕੇ ਅਤੇ ਨਾਲ ਹੀ ਗਰੀਬ, ਕਮਜੋਰ, ਪਿਛੜੇ ਵਰਗਾਂ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਵੀ ਫੀਸ ਵਿੱਚ 50% ਦੀ ਛੋਟ ਦਿੱਤੀ ਜਾ ਰਹੀ ਹੈ। ਬੱਚਿਆਂ ਲਈ ਟਰਾਂਸਪੋਰਟ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਐਸ. ਐਸ. ਡੀ. ਸਭਾ ਬਠਿੰਡਾ ਇੱਕ ਲੋਕ ਭਲਾਈ ਅਤੇ ਦਾਨੀ ਸੰਸਥਾ ਹੈ। ਆਪਣੀ ਇਸੇ ਪਰੰਪਰਾ ਨੂੰ ਕਾਇਮ ਰਖਦਿਆਂ ਸਭਾ ਵੱਲੋਂ ਪਿੰਡ ਭੋਖੜਾ ਸਥਿਤ ਕਾਲਜ ਵਿੱਚ ਸਾਰੇ ਹੀ ਕੋਰਸਾਂ ਦੀ ਫੀਸ ਬਹੁਤ ਹੀ ਘੱਟ ਨਿਰਧਾਰਿਤ ਕੀਤੀ ਗਈ ਹੈ।ਬੇਰੁਜਗਾਰਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ 07 ਜੁਲਾਈ, 2015 ਨੂੰ ਕਾਲਜ ਕੈਪੰਸ ਵਿਖੇ ਇਕ ਰੋਜਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਜਗਾਰ ਮੇਲਾ ਬਠਿੰਡਾ ਇਲਾਕੇ ਦੇ ਪੜ੍ਹੇ ਲਿਖੇ ਬੇਰੁਜਗਾਰ ਅਤੇ ਆਰਥਿਕ ਪੱਖੋਂ ਕਮਜੋਰ ਨੋਜੁਆਨਾਂ ਨੂੰ ਜੋ ਕਿ ਆਰਥਿਕ ਤੰਗੀ ਕਾਰਨ ਮੁਸ਼ਕਿਲ ਜੀਵਨ ਹਾਲਾਤਾਂ ਵਿੱਚ ਘਿਰੇ ਹੋਏ ਹਨ, ਉਹਨਾਂ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।ਇਸ ਮੇਲੇ ਵਿੱਚ ਬਹੁਤ ਸਾਰੀਆ ਮੰਨੀਆਂ ਪ੍ਰਸੰਨੀਆਂ ਕੰਪਨੀਆਂ ਵੱਲੋਂ ਉਮੀਦਵਾਰਾਂ ਨੂੰ ਨੌਕਰੀਆਂ ਮੁਹਈਆ ਕਰਵਾਈਆ ਜਾਣਗੀਆਂ।
ਇਸ ਮੇਲੇ ਵਿੱਚ +2 ਪਾਸ ਵਿਦਿਆਰਤੀ, ਗ੍ਰੈਜੁਏਟ, ਡਿਪਲੋਮਾ ਹੋਲਡਰ ਅਤੇ ਐਮ.ਬੀ.ਏ. ਪਾਸ ਉਮੀਦਵਾਰ ਭਾਗ ਲੈ ਸਕਦੇ ਹਨ ਅਤੇ ਬਾਹਰਵੀਂ (+2) ਪਾਸ ਉਮੀਦਵਾਰਾਂ ਨੂੰ ਵੀ 10,000/- ਤੋਂ 20,000/- ਪ੍ਰਤੀ ਮਹੀਨਾ ਤੱਕ ਦੀ ਨੌਕਰੀ ਕੰਪਨੀਆਂ ਦੁਆਰਾ ਮੁਹੱਈਆ ਕਰਵਾਈ ਜਾਣਗੀਆਂ। ਉਹਨਾਂ ਨੋਜੁਆਨਾਂ ਨੂੰ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਸਲਾਹ ਦਿੱਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਅੱਗੇ ਵੀ ਬੇਰੁਜਗਾਰ ਲੋਕਾਂ ਦੀ ਭਲਾਈ ਲਈ ਕਾਲਜ ਵੱਲੋਂ ਸਮੇਂ-ਸਮੇਂ ਤੇ ਰੋਜਗਾਰ ਮੇਲੇ ਕਰਵਾਏ ਜਾਣਗੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media