Saturday, October 17, 2026

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 354ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 16 ਵਾਂ ਚੇਤਨਾ ਮਾਰਚ 3 ਸਤਬੰਰ ਨੂੰ

ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਵਿਦਿਅਕ ਭਲਾਈ ਟਰੱਸਟ ਜਿਲਾ ਬਠਿੰਡਾ ਵਿਖੇ ਮਾਲਵਾ ਜੋਨ ਦੀ ਮੀਟਿੰਗ ਡਾ. ਅੰਬੇਦਕਰ ਭਵਨ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਵਿੱਚ ਚੇਅਰਮੈਨ ਭਾਈ ਜਸਵੰਤ ਸਿੰਘ ਚੰਡੀਗੜ੍ਹ ਵਿਸ਼ੇਸ ਤੌਰ ਤੇ ਸ਼ਾਮਲ ਹੋਏ।ਇਸ ਮੌਕੇ 16ਵੇਂ ਚੇਤਨਾ ਮਾਰਚ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਾਲਵਾ ਜੋਨ ਦੇ ਜਿਲਾ ਪ੍ਰਧਾਨਾ ਅਤੇ ਵਰਕਰਾਂ ਦੀਆਂ ਸਵਾਗਤ ਲਈ ਡਿਊਟੀਆਂ ਲਗਾਈਆਂ ਗਈਆਂ।ਚੇਤਨਾ ਮਾਰਚ ਮਿਤੀ 3 ਸਤਬੰਰ 2015 ਨੂੰ ਸਵੇਰੇ 9 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ।ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਚੇਤਨਾ ਮਾਰਚ ਵਿੱਚ ਬੱਸਾਂ, ਕਾਰਾਂ ਆਦਿ ਹੋਰ ਸਾਧਨ ਲੈਕੇ ਸ਼ਾਮਲ ਹੋਕੇ ਗੁਰੂ ਦੇ ਰੰਗ ਵਿੱਚ ਰੰਗ ਜਾਉ। 4 ਸਤਬੰਰ 2015 ਨੂੰ ਰਾਤ 8 ਵਜੇ ਤੋਂ ਰਾਤ 11 ਵਜੇ ਤੱਕ ”ਗੁਰੂ ਕੇ ਬੇਟੇ” ਧਾਰਮਿਕ ਨਾਟਕ ਸ਼੍ਰੀ ਆਨੰਦਪੁਰ ਸਾਹਿਬ ਵਿਖਾਏ ਜਾਣਗੇ।
ਇਸ ਮੌਕੇ ਕੈਪਟਨ ਸਵਰਨ ਸਿੰਘ ਵਾਈਸ ਚੇਅਰਮੈਨ, ਰਮੇਸ਼ ਸਿੰਘ ਕੋਟਸ਼ਮੀਰ ਜਿਲਾ ਪ੍ਰਧਾਨ ਬਠਿੰਡਾ, ਸੁਖਮੰਦਰ ਸਿੰਘ ਮੱਟੂ ਜਿਲ੍ਹਾ ਪ੍ਰੈਸ ਸਕੱਤਰ, ਬਿੱਲੂ ਸਿੰਘ ਪ੍ਰਧਾਨ ਫਰੀਦਕੋਟ, ਪੁਸ਼ਪਿੰਦਰ ਸਿੰਘ ਪ੍ਰਧਾਨ ਮੁਕਤਸਰ, ਭੀਮ ਸਿੰਘ ਪ੍ਰਧਾਨ ਸੰਗਰੂਰ, ਮਹਾਂ ਸਿੰਘ ਪ੍ਰਧਾਨ ਮਾਨਸਾ, ਅਵਤਾਰ ਸਿੰਘ ਪ੍ਰਧਾਨ ਬਰਨਾਲਾ, ਮਾਸਟਰ ਜੀਤ ਸਿੰਘ, ਰਣਜੀਤ ਸਿੰਘ ਬੰਗੀ, ਚੰਦ ਸਿੰਘ ਗਹਿਰੀ ਬੁੱਟਰ, ਜਸਕਰਨ ਸਿੰਘ ਮਾਈਸਰ ਖਾਨਾ, ਸੁਖਚੈਨ ਸਿੰਘ ਰਿਟਾ: ਡੀ.ਐਸ.ਪੀ., ਪ੍ਰੀਤਮ ਸਿੰਘ ਕੋਟਗੁਰੂ ਪ੍ਰਧਾਨ ਸੰਗਤ, ਹਰਬੰਸ ਸਿੰਘ ਸੇਖਪੁਰਾ, ਬਲਜਿੰਦਰ ਸਿੰਘ ਬੀੜ ਤਲਾਬ ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ।

Leave a Reply