ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਦੁਆਰਾ ਸਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਵਿੱਚ ਪੰਜ ਦਿਨਾ ਯੋਗ ਕੈਪ ਦੀ ਸਮਾਪਤੀ ਮੋਕੇ ਪਹੁੰਚੇ ਮੁੱਖ ਮਹਿਮਾਨ ਮੋਹਨ ਲਾਲ ਗਰਗ ਐਡਵੋਕੇਟ ਸਾਬਕਾ ਇੰਪਰੂਮੇਟ ਟਰੱਸਟ ਦੇ ਚੇਅਰਮੇਨ ਅਤੇ ਉਹਨਾਂ ਦੇ ਨਾਲ ਐਨ ਕੇ ਗੋਸਾਈ ਵਿਸ਼ੇਸ ਤੋਰ ਤੇ ਪਹੁੰਚੇ।ਯੋਗ ਗੁਰੂ ਰਾਧੇ ਸਾਮ ਬਾਂਸਲ ਵੱਲੋ ਪੰਜ ਦਿਨਾਂ ਚੱਲੇ ਯੋਗ ਬਾਰੇ ਲੋਕਾਂ ਨੂੰ ਚਾਨਣਾ ਪਾਇਆ ਗਿਆਂ।ਇਸ ਮੋਕੇ ਹਰ ਸਾਲ ਦੀ ਤਰ੍ਹਾਂ ਸੁਸਾਇਟੀ ਵਲੋਂ ਖੂਨਦਾਨ ਕੈਪ ਦਾ ਅਯੋਜਨ ਕੀਤਾ ਗਿਆ।ਇਸ ਖੂਨਦਾਨ ਕੈਪ ਦੇ ਮੁੱਖ ਮਹਿਮਾਨ ਦੇਸ ਰਾਜ, ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ, ਐਮ.ਸੀ ਪ੍ਰੀਤਮ ਕੋਰ, ਅਪੈਕਸ ਐਮ.ਡੀ ਰਜਿੰਦਰ ਕੁਮਾਰ, ਗਰੀਸ ਅਰੋੜਾ ਵਿਸ਼ੇਸ਼ ਤੌਰ ‘ਤੇ ਪਹੁੰਚੇ।ਉਹਨਾਂ ਨੇ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾਂ ਅਤੇ ਮੈਬਰਾਂ ਵੱਲੋ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਿੱਤਾ ਗਿਆ।ਖੂਨਦਾਨ ਕੈਪ ਵਿੱਚ 38 ਖੂਨਦਾਨੀਆ ਨੇ ਆਪਣਾ ਖੂਨਦਾਨ ਕੀਤਾ।ਖੂਨ ਇੱਕਤਰ ਕਰਨ ਲਈ ਸਰਕਾਰੀ ਬਲੱਡ ਬੈਕ ਦੀ ਟੀਮ ਰੇਸਮ ਸਿੰਘ ਦੀ ਅਗਵਾਈ ਵਿੱਚ ਪਹੁੰਚੀ।
ਇਸ ਮੋਕੇ ਗੁਰਮੀਤ ਸਿੰਘ, ਜਸਵੀਰ ਸਿੰਘ, ਪ੍ਰੈਸੱ ਸਕੱਤਰ ਪ੍ਰੀਤਪਾਲ ਸਿੰਘ, ਵਕੀਲ ਸਿੰਘ, ਰਾਮਜੀ ਲਾਲ, ਸੁਖਵਿੰਦਰ ਸਿੰਘ ਜੱਗੀ ਸਮਾਜ ਸੇਵੀ, ਅਜੈਬ ਸਿੰਘ ਦੁਰਦਰਸਨ, ਰਜਿੰਦਰ ਸਿੰਘ ਰਾਜੂ, ਬੁੱਧ ਰਾਮ ਬਾਰੌਲੀਆਂ, ਬਲਵਿੰਦਰ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ ਪੱਪੀ, ਗੁਰਚਰਨ ਸਿੰਘ ਗੋਬਿੰਦਪੂਰਾਂ,ਸੂਰਜ ਕੁਮਾਰ, ਮਹਿੰਦਰ ਸਿੰਘ,ਨੰਦ ਲਾਲ ਮੰਦਰ ਕਮੇਟੀ ਦੇ ਪ੍ਰਧਾਨ, ਸੁਭਾਸ ਕੁਮਾਰ ਐਡਵੋਕੇਟ, ਅਮਰਦੀਪ ਸਿੰਘ ਜੱਸੀ, ਆਸਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਮੇਸ਼ ਮਹਿਤਾ, ਵਿਨੋਦ ਬਾਂਸਲ, ਗੁਰਬਖਸ ਸਿੰਘ, ਨਰਿੰਦਰ ਕੁਮਾਰ, ਅਵਤਾਰ ੰਿਸੰਘ ਦਾਰਾਂ, ਕੇਵਲ ਸਮੀਰਿਆਂ, ਜਰਨੈਲ ਸਿੰਘ, ਅਜਮੇਰ ਸਿੰਘ, ਬਲਵਿੰਦਰ ਸਿੰਘ, ਸ਼ਹੀਦ ਜਰਨੈਲ ਸਿੰਘ ਦੀ ਮਾਤਾ ਗੁਰਬਚਨ ਕੋਰ, ਸੁਖਪਾਲ ਸਿੰਘ ਦਿਆਲਪੁਰਾਂ, ਸਿੱਧੂ ਟੈਟ ਵਾਲੇ, ਮਾਸਟਰ ਮਾਨ ਸਿੰਘ ਤੇ ਤੇਜਿੰਦਰ ਸਿੰਘ ਵੱਲੋ ਨਿਭਾਈ ਗਈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media