Thursday, March 19, 2026

ਦਿੱਲੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਨਵੀਂਆਂ ਪੌੜ੍ਹੀਆਂ ਅਤੇ ਟਾਈਲੇਟ ਬਲਾਕ ਚਾਲੂ

PPN0607201506

ਨਵੀਂ ਦਿੱਲੀ, 6 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰੰਬੰਧਕ ਕਮੇਟੀ ਵੱਲੋਂ ਅੱਜ ਕਾਰ ਸੇਵਾ ਵਾਲੇ ਬਾਬਾ ਬੱਚਨ ਸਿੰਘ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆ ਵਿੱਚ ਕਰਵਾਈ ਜਾ ਰਹੀ ਕਾਰ ਸੇਵਾਵਾਂ ਦੀ ਕੜੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੇ ਨਾਲ ਲਗਦੀਆਂ ਪੌੜ੍ਹੀਆਂ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਟਾਈਲੇਟ ਬਲਾੱਕ ਦੇ ਨਵੀਂਨਕਰਣ ਉਪਰੰਤ ਸੰਗਤਾ ਚਾਲੂ ਕਰਨ ਦੀ ਰਸ਼ਮ ਨਿਭਾਈ ਗਈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਬਾਬਾ ਬੱਚਨ ਸਿੰਘ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਅਰਦਾਸ ਉਪਰੰਤ ਸਰੋਵਰ ਸਾਹਿਬ ਦੀਆਂ ਦਰਬਾਰ ਹਾਲ ਦੇ ਨਾਲ ਇੱਕਸੁਰਤਾ ਲਿਆਉਣ ਵਾਸਤੇ ਨਵੀਂਆਂ ਉਸਾਰੀਆਂ ਗਈਆਂ ਪੌੜ੍ਹੀਆਂ ਸੰਗਤਾ ਨੂੰ ਸਮਰਪਿਤ ਕੀਤੀਆਂ ਗਈਆਂ। ਇਸ ਦੇ ਨਾਲ ਹੀ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਪੁਰਾਣੇ ਬਣੇ ਬਿਨਾਂ ਛੱਤ ਦੇ ਟਾਈਲਟ ਬਲਾੱਕ ਦੀ ਥਾਂ ਤੇ ਨਵੇਂ ਉਸਾਰੇ ਗਏ ਟਾਈਲੇਟ ਬਲਾੱਕ ਦੀਆਂ ਚਾਬੀਆਂ ਬਾਬਾ ਬੱਚਨ ਸਿੰਘ ਵੱਲੋਂ ਕਮੇਟੀ ਪ੍ਰਬੰਧਕਾਂ ਨੂੰ ਸੌਪੀਆਂ ਗਈਆਂ।
ਨਿਹੰਗ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਦੀ ਮੌਜ਼ੁੂਦਗੀ ਵਿੱਚ ਜੀ. ਕੇ. ਵੱਲੋਂ ਟਾਈਲੇਟ ਬਲਾੱਕ ਦਾ ਰਿੱਬਨ ਕਟਿਆ ਗਿਆ।ਪੱਤਰਕਾਰਾਂ ਨਾਲ ਇਸ ਮੌਕੇ ਤੇ ਗਲਬਾਤ ਕਰਦੇ ਹੋਏ ਜੀ.ਕੇ. ਨੇ ਬਾਬਾ ਬੱਚਨ ਸਿੰਘ ਵੱਲੋਂ ਦਿੱਲੀ ਦੇ ਗੁਰਧਾਮਾਂ ਨੂੰ ਨਵੀਂ ਦਿੱਖ ਦੇਣ ਵਾਸਤੇ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਕੀਤੀ। ਜੀ.ਕੇ. ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਨੂੰ ਦਰਬਾਰ ਹਾਲ ਦੇ ਨਾਲ ਜੋੜਨ ਵਾਸਤੇ ਨਵੀਂਆਂ ਉਸਾਰੀਆਂ ਗਈਆਂ ਪੌੜ੍ਹੀਆਂ ਕਰਕੇ ਸੰਗਤਾਂ ਨੂੰ ਸਰੋਵਰ ਸਾਹਿਬ ਵੱਲ ਜਾਣ ਵਾਸਤੇ ਜਿੱਥੇ ਖੁੱਲ੍ਹਾ ਰਸਤਾ ਉਪਲਬਧ ਹੋਵੇਗਾ ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਦਿੱਖ ਵਿੱਚ ਵੀ ਵੱਡਾ ਸੁਨਹਿਰਾ ਬਦਲਾਵ ਆਇਆ ਹੈ। ਸਿਰਸਾ ਨੇ ਨਵੇਂ ਟਾਈਲੇਟ ਬਲਾੱਕ ਦੀ ਲੋੜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੁਰਾਣੇ ਟਾਈਲੇਟ ਬਲਾੱਕ ਦੇ ਬਿਨਾਂ ਛੱਤ ਹੋਣ ਕਰਕੇ ਸੰਗਤਾ ਨੂੰ ਵੱਡੇ ਸਮਾਗਮਾਂ ਦੇ ਮੌਕੇ ਬਰਸਾਤ ਅਤੇ ਹਨੇਰੇ ਦੌਰਾਨ ਬੜੀ ਦਿੱਕਤ ਹੁੰਦੀ ਸੀ। ਜਿਸ ਕਰਕੇ ਸੰਗਤਾਂ ਦੀ ਪਰੇਸ਼ਾਨੀ ਅਤੇ ਮੰਗ ਨੂੰ ਦੇਖਦੇ ਹੋਏ ਟਾਈਲੇਟ ਬਲਾੱਕ ਵਿੱਚ ਜ਼ਰੂਰੀ ਸੁਵੀਧਾਵਾਂ ਦਾ ਪ੍ਰਬੰਧ ਕਰਕੇ ਇਸਦਾ ਨਵੀਂਨੀਕਰਨ ਕੀਤਾ ਗਿਆ ਹੈ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੁੁੁੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਬਰ ਕੈਪਟਨ ਇੰਦਰਪ੍ਰੀਤ ਸਿੰਘ, ਪਰਮਜੀਤ ਸਿੰਘ ਚੰਢੋਕ, ਦਰਸਨ ਸਿੰਘ, ਹਰਦੇਵ ਸਿੰਘ ਧਨੋਵਾ, ਹਰਵਿੰਦਰ ਸਿੰਘ ਕੇ.ਪੀ, ਚਮਨ ਸਿੰਘ, ਬੀਬੀ ਧੀਰਜ ਕੌਰ, ਗੁਰਦੇਵ ਸਿੰਘ ਭੋਲਾ, ਰਵੇਲ ਸਿੰਘ, ਅਤੇ ਅਕਾਲੀ ਆਗੂੂ ਵਿਕਰਮ ਸਿੰਘ ਤੇ ਮਨਜੀਤ ਸਿੰਘ ਔਲਖ਼ਮੌਜੁੁੁੁੁੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply