Thursday, March 19, 2026

‘ਗਲੋਬਲ ਇੰਸਟੀਚਿਊਟਸ’ ਉੱਤਰੀ ਐਲਬਾਮਾਅਮਰੀਕਾ ਦੀ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ

PPN0607201509

ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਗਲੋਬਲ ਇੰਸਟੀਚਿਊਟ (ਜੀ.ਆਈ.ਏ) ਅਤੇ ਅਮਰੀਕਾ ਦੀ ਉਤਰੀ ਐਲਬਾਮਾ ਯੂਨੀਵਰਸਿਟੀ, (ਯੂ.ਐਨ.ਏ.) ਦੇ ਵਿਚਕਾਰ ਇਥੇ ਸਿੱਖਿਆ ਸਮਝੌਤਾ ਪੱਤਰ ਤੇ ਦਸਤਖਤ ਹੋਏ। ਇਸ ਸਮਝੌਤੇ ਮੁਤਾਬਿਕ ਦੋਨਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਵੇ ਮੌਕਿਆਂ ਨਾਲ ਵੱਖ ਵੱਖ ਵਿਸੇ ਲਈ ਨਵੇ ਰਾਹ ਵੀ ਖੁਲ ਗਏ।
ਇਸ ਸਮਝੌਤੇ ਨਾਲ ਸਥਾਨਕ ਸੰਸਥਾ ਦੇ ਵਿਦਿਆਰਥੀ ਅੰਤਰਰਾਸ਼ਟਰੀ ਖੇਤਰ ਵਿਚ ਆਪਣੇ ਆਪਣੇ ਪੇਸ਼ੇਵਰ ਵਿਕਾਸ ਨੂੰ ਵਧਾਉਣ ਦੇ ਨਾਲ ਯੋਗ ਸਿੱਖਿਆ ਪ੍ਰੋਗਰਾਮ ਦਾ ਲਾਭ ਲੈ ਸਕਦੇ ਹਨ।ਦੋਨਾਂ ਦੇ ਵਿਚਕਾਰ ਸਮਝੌਤਾ, ਨਾਲ ਸਥਾਨਕ ਇੰਟੀਚਿਊਟ ਦੇ ਵਿਦਿਆਰਥੀ ਅਮੇਰੀਕਾ ਦੀ ਯੂਨੀਵਰਸਿਟੀ ਵਿਖੇ ਦੋ ਪ੍ਰੋਗਰਾਮਾਂ ਵਿਚ ਹਿੱਸਾ ਲੈ ਸਕਦੇ ਹਨ।ਇਨ੍ਹਾਂ ਵਿੱਚ ਇਕ ਗਲੋਬਲ ਸਟੱਡੀ ਸਰਟੀਫਿਕੇਟ ਪ੍ਰੋਗਰਾਮ (ਜੀ.ਐਸ.ਸੀ.) ਅਤੇ ਦੂਸਰਾ ਸਮਰ ਸਟੱਡੀਜ਼ ਅਬਰੋਡ ਪ੍ਰੋਗਰਾਮ ਹੈ ਜਿਸ ਵਿਚ ਵਿਦੇਸ਼ ਵਿਚ ਸਿੱਖਿਆ ਪ੍ਰੋਗਰਾਮਾਂ ਵਿਚ ਹਿੱਸਾ ਲੈ ਸਕਦੇ ਹਨ।
ਸਮਝੌਤਾ ਪੱਤਰ ਤੇ ਦਸਤਖਤ ਕਰਨ ਵਾਲਿਆਂ ਵਿਚ ਡਾ. ਚੁਨਸ਼ਾਂਗ ਜਾਂਗ, ਸੀਨੀਅਰ ਵਾਇਸ ਪ੍ਰੋਵੋਸਟ ਅੰਤਰਰਾਸ਼ਟਰੀ ਅਫੇਯਰ, ਯੂਨੀਵਰਸਿਟੀ, ਉਤੱਰ ਅਲਬਾਮਾ, ਅਮੇਰੀਕਾ ਅਤੇ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਦੇ ਵਾਇਸ ਚੇਅਰਮੈਨ, ਡਾ. ਆਕਾਸ਼ਦੀਪ ਸਿੰਘ ਸਨ।ਅੰਮ੍ਰਿਤਸਰ ਵਿਚ ਇਸ ਸਮਝੌਤੇ ਬਾਰੇ ਗੱਲਬਾਤ ਕਰਦੇ ਹੋਏ ਡਾ. ਆਕਾਸ਼ਦੀਪ ਨੇ ਕਿਹਾ ‘ਇਸ ਸਮਝੌਤੇ ਦੀ ਮਿਆਦ 5-ਸਾਲ ਕੀਤੀ ਗਈ ਹੈ’।ਉਨ੍ਹਾਂ ਅਗੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਪ੍ਰੋਗਰਾਮ ਸਥਾਨਕ ਵਿਦਿਆਰਥੀਆਂ ਨੂੰ ਸੁਨਿਹਰਾ ਮੌਕਾ ਦੇਵੇਗਾ ਜਿਸ ਨਾਲ ਉਹ ਨਾ ਸਿਰਫ ਅਮੇਰੀਕਾ ਦੇ ਸਭ ਤੋ ਪੁਰਾਣੀ ਯੂਨੀਵਰਸਿਟੀ ਵਿਖੇ ਸਿੱਖਿਆ ਪੜ੍ਹਣ ਦਾ ਸਗੋ ਇਸ ਨਾਲ ਵਿਦੇਸ਼ ਦੇ ਕੰਮ ਅਤੇ ਜੀਵਨਸ਼ੈਲੀ ਦੇ ਮਾਹੌਲ ਬਾਰੇ ਵਿਚ ਜਾਣਕਾਰੀ ਹਾਸਲ ਕਰ ਸਕੱਣਗੇ।  ਵਿਦਿਆਰਥੀਆਂ ਨੂੰ ਇਸ ਸਿੱਖਿਆ ਕੋਰਸ ਦੇ ਬਾਅਦ ਅਮੇਰੀਕਨ ਯੂਨੀਵਰਸਿਟੀ ਵੱਲੋ ਇਕ ਖਾਸ ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ। ਇਸ ਤਰ੍ਹਾਂ ਉਹ ਆਪਣੇ ਕੈਰੀਅਰ ਦੇ ਮੌਕਿਆਂ ਵਿਚ ਵਾਧਾ ਕਰ ਸਕਦੇ ਹਨ ਅਤੇ ਨਾਲ ਹੀ ਜੂਨ ਅਤੇ ਜੁਲਾਈ ਦੀਆਂ ਛੁੱਟੀਆਂ ਦੇ ਮੌਸਮ ਦਾ ਵਿਦੇਸ਼ ਵਿਚ ਉਪਯੋਗ ਵੀ ਹੋ ਸਕਦਾ ਹੈ।ਇਸ ਦੇ ਨਾਲ ਉਹ ਵਿਦੇਸ਼ੀ ਜੀਵਨਸ਼ੈਲੀ, ਬਾਜ਼ਾਰ ਅਤੇ ਬੁਨਿਆਦੀ ਢਾਂਚੇ ਦੀ ਵੀ ਇਕ ਝੱਲਕ ਪਾ ਸਕਦੇ ਹਨ।’ਹੱਥ ਦੀ ਕਲਾ ਦੇ ਅਨੁਭਵ ਸਿੱਖਣ ਦੇ ਬਹੁਤ ਸਾਰੇ ਚੰਗੇ ਮੌਕੇ ਭਵਿੱਖ ਲਈ ਫਾਇੰਦੇਮੰਦ ਹੋਣਗੇ”, ਇੰਸਟੀਚਿਊਟ ਦੇ ਵਾਇਸ ਚੇਅਰਮੈਨ ਨੇ ਕਿਹਾ।
ਅਮਰੀਕਨ ਯੂਨੀਵਰਸਿਟੀ ਅੰਤਰ ਰਾਸ਼ਟਰੀ ਮਾਮਲੇ ਦੇ ਕੋਡੀਨੈਟਰ ਸ੍ਰੀ ਰਾਜਨ ਨੇ ਕਿਹਾ ਕਿ ‘ਇੰਸਟੀਚਿਊਟ ਦੇ ਉਚ ਸਿੱਖਿਆ ਦੇ ਵਿਦਿਆਰਥੀ ਇਨ੍ਹਾਂ ਕੋਰਸਾਂ ਵਿਚ ਭਾਗ ਲੈ ਸਕਦੇ ਹਨ ਜਿਨ੍ਹਾਂ ਵਿਚ ਕੰਪਿਊਟਰ ਜਾਣਕਾਰੀ, ਮਾਰਕੀਟਿੰਗ, ਪ੍ਰਬੰਧ, ਪੋਸ਼ਣ, ਲੀਡਰਸ਼ਿਪ, ਸਿਹਤ ਪਰਮੋਸ਼ਨ, ਖੇਡ ਪ੍ਰਬੰਧ, ਅੰਤਰਰਾਸ਼ਟਰੀ ਸੰਬੰਧ, ਤਕਨੀਕੀ ਲੇਖ ਅਤੇ ਸੰਚਾਰ ਸਹਿਤ ਹੋਰ ਪੇਸ਼ੇਵਰ ਖੇਤਰ ਵੱਖ ਵੱਖ ਕੈਰੀਅਰ ਦੇ ਮੌਕਿਆਂ ਲਈ ਉਪਲੱਬਧ ਹਨ’।  ਵਿਦੇਸ਼ੀ ਯੂਨੀਵਰਸਿਟੀ ਨੇ ਸਥਾਨਕ ਵਿਦਿਆਰਥੀਆਂ ਲਈ 500 ਡਾਲਰ ਦਾ ਖਾਸ ਸਕਾਰਸ਼ਿਪ ਪ੍ਰਤੀ ਸਮੈਸਟਰ ਦਾ ਵੀ ਵਿਸ਼ਵਾਸ਼ ਦਿੱਤਾ।ਇਸ ਵਿਦੇਸ਼ੀ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਦੇ ਕੈਰੀਅਰ ਦੇ ਮੌਕਿਆਂ ਵਿਚ ਵਾਧਾ ਕਰਣ ਦੇ ਨਾਲ ਵਿਦੇਸੀ ਸਿੱਖਿਆ ਅਤੇ ਸਿੱਖਣ ਦੇ ਅਨੁਭਵ ਪ੍ਰਦਾਨ ਕਰਨ ਵੀ ਹੈ।ਅੰਤਰਰਾਸ਼ਟਰੀ ਸਹਿਯੋਗ ਨਾਲ ਵਿਦਿਆਰਥੀਆਂ ਲਈ ਮੌਕੇ ਵਧਾਉਣ ਲਈ ਦੋਨਾਂ ਸੰਸਥਾਵਾਂ ਵਿਚ ਸਮਝੌਤਾ ਲਾਭਦਾਇਕ ਸਾਬਤ ਹੋਵੇਗੇ, ਗਲੋਬਲ ਇਸਟੀਚਿਊਟ ਦੇ ਵਾਇਸ ਚੇਅਰਮੈਨ ਨੇ ਕਿਹਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply