
ਸਮਰਾਲਾ, 6 ਜੁਲਾਈ (ਪੱਤਰ ਪ੍ਰੇਰਕ) – ਕਮਾਂਡਿੰਗ ਅਫ਼ਸਰ 19 ਪੰਜਾਬ ਬਟਾਲੀਅਨ ਐਨ. ਸੀ. ਸੀ. ਲੁਧਿਆਣਾ ਦੇ ਕਰਨਲ ਏ. ਐਸ. ਮਹਿਤਾ ਦੀ ਰਹਿਨੁਮਾਈ ਅਤੇ ਸੂਬੇਦਾਰ ਮੇਜਰ ਅਵਤਾਰ ਸਿੰਘ ਦੇ ਕੈਂਪ ਐਡਜੂਟੈਂਟ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਦੇਖਰੇਖ ਹੇਠ 11 ਸਕੂਲਾਂ ਤੇ 8 ਕਾਲਜਾਂ ਦੇ 588 ਕੈਡਿਟਾਂ ਦੇ ਐਨ. ਸੀ. ਸੀ. ਅਕੈਡਮੀ ਮਲੋਟ ਵਿਖੇ 2 ਜੁਲਾਈ ਨੂੰ ਸਮਾਪਤ ਹੋਏ ਕੈਂਪ ਦੌਰਾਨ ਸਰਕਾਰੀ ਸੀਨੀ: ਸੈਕੰ: ਸਕੂਲ (ਲ) ਸਮਰਾਲਾ ਦੇ 28 ਸੀਨੀ: ਡਵੀਜ਼ਨ ਤੇ 29 ਜੂਨੀ: ਡਵੀਜ਼ਨ ਕੈਡਿਟਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਲੈਫ਼ਟੀਨੈਂਟ ਜਤਿੰਦਰ ਕੁਮਾਰ ਨੇ ਪ੍ਰੈਸ ਨੂੰ ਦੱਸਿਆ ਕਿ ਸਮਾਪਤ ਹੋਏ ਇਸ ਦਸ ਰੋਜ਼ਾ ਕੈਂਪ ਦੌਰਾਨ ਕੈਡਿਟਾਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਹਥਿਆਰਾਂ ਦੀ ਸਿਖਲਾਈ, ਹਥਿਆਰਾਂ ਦੇ ਖੋਲਣ ਤੇ ਜੋੜਣ ਮੁਕਾਬਲੇ ਵਿੱਚ 10+2 ਆਰਟਸ ਦੇ ਧਰਮਵੀਰ ਸਿੰਘ ਨੇ ਸੋਨ ਤਗਮਾ, ਦਸਵੀਂ ਜਮਾਤ ਦੇ ਗਗਨਦੀਪ ਗੌਰਵ ਨੇ ਵਧੀਆ ਪਲਾਟੂਨ ਕਮਾਂਡਰ ਵਜੋਂ ਸੋਨ ਤਗਮਾ, ਪ੍ਰਬੰਧਕੀ ਡਿਊਟੀ ਤੇ ਸਮਾਜ ਸੇਵਾ ਲਈ ਲਵਪ੍ਰੀਤ ਸਿੰਘ, ਸ਼ੁਭਮ ਬੈਂਸ, ਰੋਹਿਤ ਕੁਮਾਰ ਤੇ ਲਵਦੀਪ ਸਿੰਘ ਵੱਲੋਂ ਚਾਰ ਸੋਨ ਤਗਮੇ ਅਤੇ ਸੱਭਿਆਚਾਰਕ ਪ੍ਰੋਗਰਾਮ ਮੁਕਾਬਲੇ ਦੌਰਾਨ ਸੋਲੋ ਡਾਂਸ ਵਿੱਚ ਨਵੀਨ ਕੁਮਾਰ, ਲੋਕ ਗੀਤ ਵਿੱਚ ਅਸ਼ਵਨੀ ਸਿੰਘ ਤੇ ਕਰਨ ਕੁਮਾਰ ਅਤੇ ਭੰਗੜਾ ਮੁਕਾਬਲੇ ਦੌਰਾਨ ਬਾਰਵੀਂ ਜਮਾਤ ਦੇ ਯਾਦਵਿੰਦਰ ਸਿੰਘ, ਹਰਸਿਮਰਨ ਸਿੰਘ, ਲਵਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਵੱਲੋਂ ਸੱਤ ਸੋਨ ਤਗਮੇ ਜਿੱਤ ਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੈਂਪ ਦੌਰਾਨ ਕਮਰਿਆਂ ਦੇ ਲੇ ਆਊਟ ਭਾਵ ਰਿਹਾਇਸ਼ੀ ਖੇਤਰ ਦੀ ਵਧੀਆ ਸਾਫ਼-ਸਫਾਈ ਰੱਖਣ ਵਜੋਂ ਸੀਨੀ: ਡਵੀਜ਼ਨ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 28 ਸੋਨ ਤਗਮੇ ਤੇ ਜੂਨੀ: ਡਵੀਜ਼ਨ ਨੇ ਵੀ ਰਿਹਾਇਸ਼ੀ ਖੇਤਰ ਦੀ ਸਫ਼ਾਈ ਵਿੱਚ 29 ਸੋਨ ਤਗਮੇ ਹਾਸਲ ਕਰਕੇ ਸਕੂਲ ਲਈ ਕੁੱਲ 70 ਸੋਨ ਤਗਮੇ ਜਿੱਤਣ ਦੀ ਰਿਕਾਰਡ ਤੋੜ ਜਿੱਤ ਦਰਜ ਕਰਵਾਈ ਹੈ।ਕਰਨਲ ਏ. ਐਸ. ਮਹਿਤਾ ਵੱਲੋਂ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀਆਂ ਐਨ. ਸੀ. ਸੀ. ਪ੍ਰਤੀ ਵਧੀਆ ਸੇਵਾਵਾਂ ਤੇ ਰੁਚੀ ਨੂੰ ਦੇਖਦੇ ਹੋਏ ਇਸ ਸ਼ਾਨਦਾਰ ਜਿੱਤ ਲਈ ਬਟਾਲੀਅਨ ਦੇ ਸਰਵੋਤਮ ਅਫ਼ਸਰ ਵਜੋਂ ਐਲਾਨਦੇ ਹੋਏ ਸੋਨ ਤਗਮਾ, ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਮਲੋਟ ਵਿਖੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਪਹੁੰਚਣ ਉਪਰੰਤ ਪ੍ਰਿੰ: ਪਰਮਿੰਦਰ ਕੌਰ ਚਹਿਲ, ਰਮਸਾ ਚੇਅਰਮੈਨ ਰਵਿੰਦਰ ਕੌਰ ਤੇ ਸਮੂਹ ਸਟਾਫ਼ ਵੱਲੋਂ ਇਲਾਕੇ ਲਈ ਇਸ ਸ਼ਾਨਦਾਰ ਜਿੱਤ ਲਈ ਕੈਡਿਟਾਂ ਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਨੂੰ ਮੁਬਾਰਕਬਾਦ ਵੀ ਦਿੱਤੀ ਗਈ।
ਇਸ ਮੌਕੇ ਇਸ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਕੁਲਵੰਤ ਸਿੰਘ, ਦਲਜੀਤ ਸਿੰਘ ਘੁੰਗਰਾਲੀ ਸਿੱਖਾਂ, ਅਮਰੀਕ ਸਿੰਘ ਘੁਲਾਲ, ਗੁਰਜੰਟ ਸਿੰਘ ਸੰਗਤਪੁਰਾ, ਮਨੋਜ ਕੁਮਾਰ, ਨਰਿੰਦਰ ਵਰਮਾ ਚਹਿਲਾਂ, ਨਵਤੇਜ਼ ਸ਼ਰਮਾ, ਪਵਨ ਕੁਮਾਰ ਤੋਂ ਇਲਾਵਾ ਲੈਫ਼ਟੀਨੈਂਟ ਕ੍ਰਿਸ਼ਨ ਸਿੰਘ, ਵਿਜੈ ਕੁਮਾਰ ਸ਼ਰਮਾ, ਸਵਰਨ ਸਿੰਘ, ਬਲਵੀਰ ਸਿੰਘ, ਸਤਵੀਰ ਸਿੰਘ, ਰਣਜੀਤ ਕੌਰ, ਲੈਕ:ਸਰਬਜੀਤ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਕਮਿੱਕਰ ਸਿੰਘ, ਬਲਜੀਤ ਕੌਰ ਅਤੇ ਗੁਰਪ੍ਰੀਤ ਕੌਰ ਆਦਿ ਵੱਲੋਂ ਵਧਾਈ ਸੰਦੇਸ਼ ਵੀ ਭੇਜੇ ਗਏ।
Punjab Post Daily Online Newspaper & Print Media