Saturday, March 21, 2026

ਆਮ ਆਦਮੀ ਪਾਰਟੀ ਦਾ ਪੱਟੀ ਦਾ ਢਾਚਾ ਤਿਆਰ- ਸਾਰੇ ਆਗੂ ਇੱਕ ਮੰਚ ‘ਤੇ

PPN0607201522
ਪੱਟੀ, 6 ਜੁਲਾਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਆਮ ਆਦਮੀ ਪਾਰਟੀ ਦੀ ਮੀਟਿੰਗ ਪੱਟੀ ਆਫਿਸ ਵਿਖੇ ਹੋਈ, ਜਿਸ ਵਿੱਚ ਸਾਰੇ ਹਲਕੇ ਦੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ। ਜਿਸ ਵਿੱਚ ਦਿੱਲੀ ਤੋ ਆਏ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਬਜ਼ਰਵਰ ਪ੍ਰਦੀਪ ਪ੍ਰਭਾਕਰ ਗੌੜ ਨੇ ‘ਆਪ’ ਦੇ ਨਵੇਂ ਢਾਂਚੇ ਬਾਰੇ ਸਭ ਨੂੰ ਜਾਣੂ ਕਰਵਾਇਆ।ਉਹਨਾ ਦੱਸਿਆ ਕਿ ਹਰ ਲੋਕ ਸਭਾ ਹਲਕੇ ਨੂੰ ਤਿੰਨ ਅਬਜਰਵਰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਦਿੱਲੀ ਇੱਕ ਤੋਂ ਇੱਕ ਤੇ ਪੰਜਾਬ ਤੋ ਇੱਕ ਅਬਜਰਵਰ ਲਾਇਆ ਗਿਆ ਹੈ।ਉਹਨਾ ਦੱਸਿਆ ਕਿ ਪੱਟੀ, ਖੇਮਕਰਨ, ਜੀਰਾ ਦਾ ਅਬਜਰਵਰ ਹਰੀਸ਼ ਚੌਧਰੀ ਨੂੰ ਦਿੱਲੀ ਤੋ ਲਾਇਆ ਗਿਆ ਹੈ ਤੇ ਪੱਟੀ ਹਲਕੇ ਨੂੰ 10 ਸਰਕਲਾਂ ਵਿੱਚ ਵੰਡਿਆ ਗਿਆ ਹੈ।ਹਰ ਸਰਕਲ ਵਿੱਚ ਬੂਥ ਪੱਧਰ ਤੇ ਕਮੇਟੀਆਂ ਬਣਾਈਆਂ ਜਾਣਗੀਆ। ਇਸ ਮੋਕੇ ਮਾਝਾ ਜੋਨ ਦੇ ਯੂਥ ਇੰਚਾਰਜ ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਾਰਟੀ ਨੇ ਹਰ ਸਰਕਲ ਨੂੰ ਸੀਨੀਅਰ ਵਿੰਗ, ਯੂਥ ਵਿੰਗ, ਮਹਿਲਾ ਵਿੰਗ, ਵਿਦਿਆਰਥੀ ਵਿੰਗ ਤੇ ਕਿਸਾਨ ਵਿੰਗ ਵਿੱਚ ਵੰਡਿਆ ਹੈ। ਉਹਨਾ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਮਾਝੇ ਦੇ ਲੋਕ ਬਹੁਤ ਪਿਆਰ ਕਰਦੇ ਹਨ ਤੇ ਪਾਰਟੀ ਦੇ ਮਹਿਨਤੀ ਵਰਕਰਾਂ ਦੀ ਮਿਹਨਤ ਤੇ ਲੋਕਾਂ ਦੇ ਪਿਆਰ ਸਦਕਾ ਮਾਝੇ ਦੀਆਂ ਸਾਰੀਆਂ ਸ਼ੀਟਾਂ ਜਿੱਤ ਕੇ ਨਸ਼ੇ ਦੇ ਵਪਾਰੀਆਂ ਅਤੇ ਧੱਕੇ ਨਾਲ ਲੋਕਾਂ ਦੀ ਜਮੀਨਾਂ ਤੇ ਕਬਜਾ ਕਰਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਮੋਕੇ ਤੇ ਸਤੀਸ਼ ਚੌਧਰੀ ਦਿੱਲੀ, ਇਕਬਾਲ ਸਿੰਘ ਭਾਗੋਵਾਲੀਆ ਅਬਜਰਵਰ ਲੋਕ ਸਭਾ ਹਲਕਾ ਖਡੂਰ ਸਹਿਬ, ਸੁਖਰਾਜ ਸਿੰਘ ਬਾਜਵਾ ਹਲਕਾ ਇੰਚਾਰਜ ਖਡੂਰ ਸਹਿਬ, ਹਰਜੀਤ ਸਿੰਘ ਹਲਕਾ ਇੰਚਾਰਜ ਤਰਨ ਤਾਰਨ, ਰਣਜੀਤ ਸਿੰਘ ਚੀਮਾ ਹਲਕਾ ਇੰਚਾਰਜ ਪੱਟੀ, ਮਹਾਵੀਰ ਸਿੰਘ ਗਿੱਲ, ਦਵਿੰਦਰਜੀਤ ਸਿੰਘ ਢਿੱਲੋਂ, ਵੱਸਣ ਸਿੰਘ, ਹਰਭਜਨ ਸਿੰਘ, ਬਲਜੀਤ ਸਿੰਘ ਅਜ਼ਾਦ, ਬਲਜਿੰਦਰ ਸਿੰਘ ਕੈਰੋ, ਸਵਰਣ ਸਿੰਘ ਭੁੱਲਰ ਆਦਿ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply