Wednesday, September 23, 2026

ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਡਿਜੀਟਲ ਇੰਡੀਆ ‘ਤੇੇ ਚਾਰਟ ਮੇਕਿੰਗ ਕੰਪੀਟੀਸ਼ਨ

PPN0707201503

ਬਟਾਲਾ, 7 ਜੁਲਾਈ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਡਿਜ਼ੀਟਲ ਹਫਤੇ ਦੀ ਸੁਰੂਆਤ ਤਹਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਸੂਚਨਾ ਤੇ ਤਕਨਾਲੌਜੀ ਤੋ ਵਿਦਿਆਰਥੀਆਂ ਨੂੰ ਜਾਣੂ ਕਰਵਾਉਦਿਆਂ ਕੰਪਿਊਟਰ ਤੇ ਇੰਟਰਨੈਟ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਜਾਣਕਾਰੀ ਦਿਤੀ ਗਈ।ਇਸ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।ਪ੍ਰਿੰਸੀਪਲ ਜਸਬੀਰ ਕੌਰ ਦੀ ਦੇਖ ਰੇਖ ਅਧੀਨ ਇਸ ਮੌਕੇ ਇੱਕ ਚਾਰਟਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਡਿਜੀਟਲ ਹਫਤੇ ਨਾਲ ਸਬੰਧਿਤ ਚਾਰਟ ਤਿਆਰ ਕੀਤੇ। ਇਸ ਮੌਕੇ ਨਰਿੰਦਰ ਬਿਸ਼ਟ, ਗੁਰਭੇਜ ਸਿੰਘ, ਸੰਪੂਰਨ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਕੌਰ, ਸਤਵਿੰਦਰ ਬਾਲਾ, ਮਨਪ੍ਰੀਤ ਕੌਰ, ਰਜਵੰਤ ਕੌਰ, ਗੁਰਦੀਸ਼ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ ਆਦਿ ਅਧਿਆਪਕ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply