Wednesday, September 23, 2026

‘ਡਿਜ਼ੀਟਲ ਇੰਡੀਆ ਵੀਕ’ ਦੌਰਾਨ ਕਿਲ੍ਹਾ ਟੇਕ ਸਿੰਘ ਸਕੂਲ ‘ਚ ਆਨਲਾਈਨ ਮੁਕਾਬਲੇ

PPN0707201504
ਬਟਾਲਾ, 7 ਜੁਲਾਈ (ਨਰਿੰਦਰ ਬਰਨਾਲ) – ਦੇਸ਼ ਭਰ ਵਿੱਚ ਪਹਿਲੀ ਜੁਲਾਈ ਤੋਂ ੭ ਜੁਲਾਈ ਤੱਕ ਮਨਾਏ ਜਾ ਰਹੇ ‘ਡਿਜ਼ੀਟਲ ਇੰਡੀਆ ਵੀਕ’ ਤਹਿਤ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਵਿਦਿਆਰਥੀਆਂ ਦੇ ਲੇਖ, ਭਾਸ਼ਣ ਤੇ ਚਿਤਰਕਾਰੀ ਮੁਕਾਬਲੇ ਕਰਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਵਿਸ਼ਾ ਸਾਈਬਰ ਸੁਰੱਖਿਆ ਤੇ ਸਾਈਬਰ ਵੈਲਨੈਸ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ ਦੇ ਕਾਰਜਕਾਰੀ ਪ੍ਰਿਸੀਪਲ ਸ੍ਰੀ ਜਤਿੰਦਰ ਕੁਮਾਰ ਮਹਾਜਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਤੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਸਕੂਲ ਵਿੱਚ ਸਾਈਬਰ ਸੁਰੱਖਿਆ ਤੇ ਵੈਲਨੈਸ ਬਾਰੇ ਵਿਦਿਆਰਥੀਆਂ ਦੇ ਆਨਲਾਈਨ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਕਲਾਸ ਅਤੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਵਿਦਿਆਰਥੀਆਂ ਦੇ ਦੋ ਗਰੁੱਪ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ ਹਨ।ਇਸ ਮੌਕੇ ਲੈਕਚਰਾਰ ਅਸ਼ੋਕ ਕੁਮਾਰ, ਅਜੇ ਅਰੋੜਾ, ਸਰਬਜੀਤ ਕੌਰ ਅੱਚਲੀ ਗੇਟ, ਰਮਿੰਦਰ ਕੌਰ, ਪਿਆਰ ਕੌਰ, ਸੁਖਵਿੰਦਰ ਕੌਰ ਬਾਜਵਾ, ਅੰਸ਼ੂ ਨੰਦਾ, ਵੀਨਾ ਕੁਮਾਰੀ, ਵਿਸ਼ਵ ਜੋਤੀ, ਆਰਤੀ ਵਰਮਾ, ਅਮਨਦੀਪ ਕੌਰ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply