Thursday, March 19, 2026

ਨਸ਼ਿਆਂ ਵਿਰੁੱਧ ਲਾਮਬੰਦ ਹੋਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ – ਸ਼ੇਰਜੰਗ ਸਿੰਘ ਹੁੰਦਲ

PPN0707201509

ਅੰਮ੍ਰਿਤਸਰ, 7 ਜੂਨ (ਗੁਰਚਰਨ ਸਿੰਘ) – ਨਹਿਰੂ ਯੁਵਾ ਕਂੇਦਰ ਅੰਮ੍ਰਿਤਸਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜ਼ਿਲੇ ਵਿੱਚ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਟਾਹਲੀ ਸਾਹਿਬ ਬਲਾਕ ਤਰਸਿੱਕਾ ਵਿਖੇ ਵਿਲਿਜ ਕੌਆਰਡੀਨੇਟਰਾਂ ਦੀ 2 ਰੋਜ਼ਾ ਟ੍ਰੇਨਿੰਗ ਆਯੋਜਿਤ ਕੀਤੀ ਗਈ।ਇਸ ਮੌਕੇ ਤੇ ਨੌਜਵਾਨਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ੇਰਜੰਗ ਸਿੰਘ ਹੁੰਦਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਵੱਲੋਂ ਪੂਰੇ ਪੰਜਾਬ ਦੇ 6000 ਪਿੰਡਾਂ ਵਿੱਚ ਨਹਿਰੂ ਯੁਵਾ ਕਂੇਦਰ ਪੰਜਾਬ ਅਤੇ ਚੰਡੀਗ੍ਹੜ ਦੀਆਂ ਵੱਖ-ਵੱਖ ਪੇਂਡੂ ਯੂਥ ਕਲੱਬਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਸਿੱਖਿਆ ਪ੍ਰਾਜੈਕਟ ਮੁਹਿੰਮ ਚਲਾਏਗਾ ਅਤੇ ਜ਼ਿਲਾ ਅੰਮ੍ਰਿਤਸਰ ਦੇ 300 ਪਿੰਡਾਂ ਵਿੱਚ ਇਹ ਮੁਹਿੰਮ ਸ੍ਰੀ ਸੈਮਸਨ ਮਸੀਹ ਜ਼ਿਲਾ ਯੂਥ ਕੋਆਰਡੀਨੇਟਰ ਦੀ ਅਗਵਾਨੀ ਹੇਠ ਚਲਾਈ ਜਾਵੇਗੀ ਤੇੇ ਇਸ ਦੇ ਨਾਲ ਹੀ ਸ੍ਰੀ ਸ਼ੇਰਜੰਗ ਸਿੰਘ ਹੁੰਦਲ ਨੇ ਕਿਹਾ ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਿਆਂ ਦਾ ਵੱਧਦਾ ਪ੍ਰਚਲਣ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਦੀ ਚਪੇਟ ਵਿੱਚ ਫਸੇ ਹਨ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਅੱਜ ਹਰੇਕ ਪੰਜਾਬੀ ਦੀ ਇਹ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਨਸ਼ਿਆਂ ਵਿਰੁੱਧ ਲਾਮਬੰਦ ਹੋਵੇ ਤਾਂ ਕਿ ਇਸ ਸਮਾਜਿਕ ਬੁਰਾਈ ਨੂੰ ਜੜੋਂ ਖਤਮ ਕਰਕੇ ਇਕ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ ।
ਇਸ ਜਾਗਰੂਕਤਾ ਅਤੇ ਸਿੱਖਿਆ ਮੁਹਿੰਮ ਦੇ ਇੰਚਾਰਜ ਅਤੇ ਜ਼ਿਲਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਨੇ ਕਿਹਾ ਕਿ ਹਰੇਕ ਪਿੰਡ ਵਿੱਚੋਂ ਦੋ ਪਿੰਡ ਕੋ-ਆਰਡੀਨੇਟਰ ਨਿਯੁਕਤ ਕੀਤੇ ਜਾਣੇ ਹਨ ਜੋ ਕਿ ਨਿਸ਼ਕਾਮ ਸੇਵਾ ਭਾਵ ਨਾਲ ਆਪੋ- ਆਪਣੇ ਪਿੰਡ ਵਿੱਚੋਂ ਨਿਰੰਤਰ ਰੂਪ ਵਿੱਚ ਮੁਹਿੰਮ ਨੂੰ ਪ੍ਰਚੰਡ ਰੱਖਣਗੇ ਅਤੇ ਨਹਿਰੂ ਯੁਵਾ ਕਂੇਦਰ ਵੱਲੋਂ ਇਸ ਮੁਹਿੰਮ ਅਧੀਨ ਹਰੇਕ ਪਿੰਡ ਵਿੱਚ ਨਸ਼ਾ ਵਿਰੋਧੀ ਸਲਾਹਕਾਰ ਕਮੇਟੀ ਦਾ ਗਠਨ ਪਿੰਡ ਦੇ ਸਰਪੰਚ ਦੀ ਸਰਪ੍ਰਸਤੀ ਹੇਠ ਕੀਤਾ ਜਾਣਾ ਹੈ। ਜਿਸ ਵਿੱਚ ਪਿੰਡ ਦਾ ਸਰਪੰਚ, ਯੂਥ ਕਲੱਬ ਦਾ ਪ੍ਰਧਾਨ ਅਤੇ ਮਹਿਲਾ ਮੰਡਲ ਦੇ ਤਿੰਨ ਨੁਮਾਇੰਦੇ, ਐਨ. ਐਸ. ਐਸ/ ਐਨ. ਸੀ.ਸੀ ਅਤੇ ਭਾਰਤ ਸਕਾਟ ਅਤੇ ਗਾਈਡ ਦੇ ਵਲੰਟੀਅਰ, ਗਾ੍ਰਮ ਸੇਵਕ/ ਸੇਵਿਕਾ, ਸਥਾਨਕ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਜੋ ਕਿ ਨਸ਼ਾ ਵਿਰੋਧੀ ਖੇਤਰ ਵਿੱਚ ਕੰਮ ਕਰਦੇ ਹੋਣ, ਸਮਾਜ ਸੇਵਕ, ਮਹਿਲਾ ਕਾਰਜਕਰਤਾ ਅਤੇ ਨੈਸ਼ਨਲ ਯੂਥ ਦੇ ਵਲੰਟੀਅਰ ਬਤੌਰ ਮੈਂਬਰ ਸਕੱਤਰ ਹੋਣਗੇ।
ਇਸ ਮੁਹਿੰਮ ਲਈ ਵਿਲਿਜ ਕੋਆਰਡੀਨੇਟਰਾਂ ਨੂੰ ਵੱਖ-ਵੱਖ ਵਿਭਾਗਾਂ ਅਤੇ ਸਿਹਤ ਵਿਭਾਗ ਦੇ ਮਾਹਿਰਾਂ ਡਾ. ਸਤਨਾਮ ਸਿੰਘ ਸਰਕਾਰੀ ਹਸਪਤਾਲ ਅੱਡਾ ਟਾਹਲੀ ਸਾਹਿਬ, ਡਾ. ਹਰਮੀਤ ਸਿੰਘ, ਸ੍ਰੀ ਸ਼ੇਰਜੰਗ ਸਿੰਘ ਲੋਕ ਸੰਪਰਕ ਅਫਸਰ, ਸ੍ਰੀ ਗੁਰਬਿੰਦਰ ਸਿੰਘ ਕਲੱਬ ਪ੍ਰਧਾਨ, ਲਖਵੀਰ ਸਿੰਘ ਬੱਗਾ, ਸੰਦੀਪ ਕੌਰ ਜ਼ਿਲਾ ਪ੍ਰੋਜੈਕਟ ਅਫਸਰ, ਐਨ. ਵਾਈ. ਸੀ ਵਲੰਟੀਅਰ ਬਲਵਿੰਦਰ ਕੌਰ, ਨਵਜੋਤ ਕੌਰ, ਹਰਵਿੰਦਰ ਕੌਰ ਅਤੇ ਜ਼ਿਲਾ ਯੂਥ ਕੋਆਰਡੀਨੇਟਰ ਸ੍ਰੀ ਸੈਮਸਨ ਮਸੀਹ ਦੀ ਟੀਮ ਵੱਲੋਂ ਟ੍ਰੇਨਿੰਗ ਪ੍ਰਦਾਨ ਕੀਤੀ ਗਈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply