Sunday, September 20, 2026

ਸ੍ਰੀ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਦੀ ਇਮਾਰਤ ਦੇ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ

PPN0707201512

ਹੁਸ਼ਿਆਰਪੁਰ. 7 ਜੁਲਾਈ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਦੀ ਪ੍ਰਧਾਨਗੀ ਹੇਠ ਪਿੰਡ ਖੜਕਾਂ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਪ੍ਰਬੰਧਕੀ ਬਲਾਕ ਦੀ ਉਸਾਰੀ ਸਬੰਧੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਕੁਲਪਤੀ ਸ੍ਰੀ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਸ੍ਰੀ ਓ.ਪੀ ਉਪਾਧਿਆਏ, ਕਾਰਜਕਾਰੀ ਇੰਜੀ: ਲੋਕ ਨਿਰਮਾਣ ਵਿਭਾਗ ਆਰ.ਐਸ. ਬੈਂਸ, ਕਾਰਜਕਾਰੀ ਇੰਜੀ: ਇਲੈਕ੍ਰੀਸਿਟੀ ਵਿੰਗ ਸ੍ਰੀ ਰੂਪ ਚੰਦ, ਪਬਲਿਕ ਹੈਲਥ ਤੋਂ ਸ੍ਰੀ ਵਿਕਾਸ ਸੈਣੀ, ਜ਼ਿਲ੍ਹਾ ਨਗਰ ਯੋਜਨਾਕਾਰ ਸ੍ਰੀ ਸੁਰਿੰਦਰ ਕੁਮਾਰ, ਐਡੀ: ਆਰਟੀਟੈਕਟ ਸ੍ਰੀ ਸੁਰਿੰਦਰ, ਐਡਵੋਕੇਟ ਵਾਈ ਪੀ ਪਿਪਲਾਨੀ, ਦਰਸ਼ਨ ਸਿੰਘ ਪੂਰੇਵਾਲ ਇਸ ਮੀਟਿੰਗ ਵਿੱਚ ਹਾਜ਼ਰ ਸਨ।ਮੀਟਿੰਗ ਦੌਰਾਨ ਪਬਲਿਕ ਹੈਲਥ ਵਿਭਾਗ ਵੱਲੋਂ ਦੱਸਿਆ ਗਿਆ ਕਿ ਫੰਡ ਰਲੀਜ ਹੋਣ ‘ਤੇ ਉਹ ਆਪਣੇ ਮਹਿਕਮੇ ਦਾ ਕੰਮ 2 ਮਹੀਨੇ ਵਿੱਚ ਮੁਕੰਮਲ ਕਰ ਲੈਣਗੇ।ਇਸੇ ਤਰ੍ਹਾਂ ਬਿਜਲੀ ਵਿਭਾਗ ਅਤੇ ਕਾਰਜਕਾਰੀ ਇੰਜੀ: ਲੋਕ ਨਿਮਰਾਣ ਵਿਭਾਗ ਵੱਲੋਂ ਵੀ ਕੰਮ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਨ ਦਾ ਭਰੋਸਾ ਦੁਆਇਆ ਗਿਆ।ਮੀਟਿੰਗ ਉਪਰੰਤ ਸ੍ਰੀ ਤੀਕਸ਼ਨ ਸੂਦ ਨੇ ਯੂਨੀਵਰਸਿਟੀ ਦੀ ਇਮਾਰਤ ਦੇ ਚਲ ਰਹੇ ਕੰਮ ਦਾ ਨਿਰੀਖਣ ਵੀ ਕੀਤਾ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply