
ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ 07 ਜੁਲਾਈ ਨੂੰ ਡੇਂਗੂ ਦੀ ਰੋਕਥਾਮ ਸੰਬਧੀ ਜਿਲਾ ਪੱਧਰੀ ਕੋਰ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਦੀ ਪ੍ਰਧਾਨਗੀ ਜਿਲਾ ਐਪੀਡਿਮਾਲੋਜਿਸਟ ਡਾ. ਰਾਜਪਾਲ ਸਿੰਘ ਨੇ ਕੀਤੀ।ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫਸਰਜ ਤੋ ਇਲਾਵਾ ਆਈ.ਐਮ.ਏ. ਨਗਰ ਨਿਗਮ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਮਿਲਟਰੀ ਹਸਪਤਾਲ, ਪੀ.ਆਰ.ਟੀ.ਸੀ., ਐਨ.ਐਫ.ਐਲ.,ਮੱਛੀ ਪਾਲਣ ਵਿਭਾਗ ਦੇ ਨੁਮਾਇੰਦੇ ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਜੀ ਨੇ ਕਿਹਾ ਕਿ ਡੇਂਗੂ ਤੋ ਬਚਣ ਲਈ ਜਰੂਰਤ ਹੈ ਜਾਗਰੂਕਤਾ ਦੀ, ਅਪਣੇ ਘਰ-ਦਫਤਰ ਤੋ ਇਲਾਵਾ ਆਸ-ਪਾਸ ਦੇ ਇਲਾਕੇ ਨੂੰ ਸਾਫ-ਸੁਥਰਾ ਰੱਖਣਾ ਵੀ ਸਾਡੀ ਹੀ ਜਿਮੇਵਾਰੀ ਹੈ। ਉਹਨਾ ਕਿਹਾ ਕਿ ਹਰ ਵਿਭਾਗ ਵਿੱਚ ਡੇਂਗੂ ਦੀ ਰੋਕਥਾਮ ਸੰਬਧੀ ਨੋਡਲ ਅਫਸਰ ਨਿਯੁਕਤ ਕੀਤੇ ਜਾਣ, ਜੋ ਅਪਣੇ ਦਫਤਰ ਦੀ ਸੁਪਰਵੀਜਨ ਕਰਨ ਅਤੇ ਯਕੀਨੀ ਬਣਾਉਣ ਕਿ ਡੇਂਗੂ ਦੀ ਰੋਕਥਾਮ ਲਈ ਉਹਨਾ ਵਲੋ ਹਰ ਕਦਮ ਚੁੱਕੇ ਜਾ ਰਹੇ ਹਨ। ਦਫਤਰ ਦੇ ਹਰ ਕੂਲਰ ਦੀ ਸਫਾਈ ਹਰ ਹਫਤੇ ਕੀਤੀ ਜਾਦੀ ਹੈ। ਉਹਨਾ ਕਿਹਾ ਕਿ ਡੇਂਗੂ ਤੋ ਬਚਣ ਦਾ ਸਭ ਤੋ ਵਧੀਆ ਤਰੀਕਾ ਹੈ ਕਿ ਮੱਛਰ ਨੂੰ ਪੈਦਾ ਹੀ ਨਾ ਹੌਣ ਦਿੱਤਾ ਜਾਵੇ।ਉਹਨਾ ਅਪੀਲ ਕੀਤੀ ਕਿ ਡੇਂਗੂ ਕੇਸ ਦੀ ਪੁਸ਼ਟੀ ਮੈਕ-ਅਲੀਜਾ ਟੈਸਟ ਦੇ ਪੋਜੇਟਿਵ ਹੋਣ ਨਾਲ ਹੀ ਹੋ ਸਕਦੀ ਹੈ, ਜੋ ਕਿ ਸਿਵਲ ਹਸਪਤਾਲ ਬਠਿੰਡਾ ਵਿਖੇ ਹੀ ਹੁੰਦਾ ਹੈ, ਸਿਵਲ ਹਸਪਤਾਲ ਵਿਖੇ ਇਹ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ ।ਡੇਂਗੂ ਜਾਗਰੂਕਤਾ ਸੰਬਧੀ ਉਹਨਾ ਕਿਹਾ ਕਿ ਇੱਕ ਮਹੀਨੇ ਤੋ ਸਿਹਤ ਕਰਮਚਾਰੀ ਅਤੇ ਨਗਰ ਨਿਗਮ ਕਰਮਚਾਰੀ ਬਠਿੰਡਾ ‘ਚ ਘਰ-ਘਰ ਜਾ ਕੇ ਡੇਂਗੂ ਸਰਵੇ ਕਰ ਰਹੇ ਹਨ ਅਤੇ ਡੇਂਗੂ ਤੋ ਬਚਣ ਲਈ ਲੋਕਾ ਨੂੰ ਜਾਗਰੂਕ ਕਰ ਰਹੇ ਹਨ।ਡਾ. ਰਾਜਪਾਲ ਸਿੰਘ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਆਮ ਲੋਕਾਂ ਵਿੱਚ ਚੇਤਨਾ ਪੈਦਾ ਕਰਨੀ ਬਹੁਤ ਜਰੂੁਰੀ ਹੈ।ਉਹਨਾਂ ਇਹਨਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵੱਖ ਵੱਖ ਵਿਭਾਗਾਂ ਤੋਂ ਆਏ ਹੋਏ ਨੁਮਾਇੰਦਅਿਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਉਹਨਾਂ ਕਿਹਾ ਕਿ ਬਾਰਿਸ਼ ਦੀ ਰੁੱਤ ਵਿੱਚ ਸਾਨੂੰ ਘਰਾਂ ਅਤੇ ਆਲੇ ਦੁਆਲੇ ਪਾਣੀ ਦੇ ਖੜਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਤੇ ਪੈਦਾ ਹੋਣ ਵਾਲੇ ਮੱਛਰ ਤੋ ਹੇਣ ਵਾਲਿਆ ਬਿਮਾਰੀਆਂ ਤੋਂ ਬਚਿਆ ਜਾ ਸਕੇ ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media