Monday, April 13, 2026

ਏੇ.ਡੀ.ਸੀ ਵੱਲੋਂ ਨੈਸ਼ਨਲ ਵੋਟਰ ਸੂਚੀ ਸ਼ੁੱਧਤਾ ਅਤੇ ਪ੍ਰਮਾਣਕਿਤਾ ਪ੍ਰੋਗਰਾਮ ਦੀ ਸਮੀਖਿਆ

ਦੋਹਰੀ ਵੋਟ ਰੱਖਣ ਵਾਲਿਆਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ

election-commission-of-india-logo

ਫਾਜ਼ਿਲਕਾ, 8 ਜੁਲਾਈ (ਵਿਨੀਤ ਅਰੋੜਾ) – ਭਾਰਤ ਚੋਣ ਕਮਿਸ਼ਨ ਦੇ ਪ੍ਰੋਗਰਾਮ ਬਾਰੇ ਜ਼ਿਲ੍ਹੇ ਦੇ ਸਮੂਹ ਉੱਪਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨਾਲ ਇੱਕ ਰਿਵੀਊ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਮਿਤ ਕੁਮਾਰ ਜਾਰੰਗਲ ਦੀ ਪ੍ਰਧਾਨਗੀ ਵਿਚ ਹੋਈ
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨੈਸ਼ਨਲ ਵੋਟਰ ਸੂਚੀ ਸ਼ੁੱਧਤਾ ਅਤੇ ਪ੍ਰਮਾਣਕਿਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਭਾਰਤ ਚੋਣ ਕਮਿਸ਼ਨ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੀ ਆਖਰੀ ਤਾਰੀਖ 31 ਅਗਸਤ, 2015 ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਇੱਕ ਤੋਂ ਵੱਧ ਜਗ੍ਹਾ ਤੇ ਗਲਤ ਡੈਕਲਾਰੇਸ਼ਨ ਦੇ ਕੇ ਵੋਟ ਬਣਾਉਣਾਂ ਆਰਪੀ ਐਕਟ 1950 ਦੇ ਸੈਕਸ਼ਨ 31 ਅਧੀਨ ਜੁਰਮ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੋਟਰਾਂ ਦੀ ਵੋਟ ਇਕ ਤੋਂ ਵੱਧ ਜਗ੍ਹਾ ਤੇ ਹੈ ਉਹ ਅੱਗੇ ਆਉਣ ਅਤੇ ਇਸ ਪ੍ਰੋਗਰਾਮ ਦੇ ਦੋਰਾਨ ਆਪਣੇ ਰਹਿਣ ਵਾਲੀ ਜਗ੍ਹਾ ਤੇ ਵੋਟ ਰੱਖਣ ਅਤੇ ਜੇਕਰ ਕਿਸੇ ਦੂਜੀ ਜਗ੍ਹਾ ਤੇ ਵੋਟ ਬਣੀ ਹੈ ਤਾਂ ਫਾਰਮ ਨੰ. 7 ਭਰ ਕੇ ਉਸ ਦੂਜੀ ਵੋਟ ਨੂੰ ਕਟਵਾ ਦੇਣ। ਫਾਰਮ ਨੰ. 7 ਨੂੰ ਐਨਡੀਐਸਪੀ ਦੇ ਵੈੱਬ ਪੋਰਟਲ, ਬੂਥ ਲੈਵਲ ਅਫਸਰਾਂ ਕੋਲ ਅਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਮਿਤੀ ਤੋਂ ਬਾਅਦ ਜੇਕਰ ਕਿਸੇ ਵਿਅਕਤੀ ਦੀ ਇੱਕ ਤੋਂ ਵੱਧ ਥਾਂ ਤੇ ਵੋਟ ਪਾਈ ਗਈ ਤਾਂ ਉਸ ਦੇ ਖਿਲਾਫ ਆਰ ਪੀ ਐਕਟ 1950 ਦੇ ਸੈਕਸ਼ਨ-31 ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਸੈਕਸ਼ਨ ਅਧੀਨ 1 ਸਾਲ ਦੀ ਸਜਾ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਕਮ ਚੋਣਕਾਰ ਰਜ਼ਿਸਟ੍ਰੇਸ਼ਨ ਅਫ਼ਸਰ ਹਾਜਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply