
ਪੱਟੀ, 8 ਜੁਲਾਈ (ਅਵਤਾਰ ਸਿੰਘ ਢਿੱਲੋ,ਰਣਜੀਤ ਸਿੰਘ ਮਾਹਲਾ) – ਜਮਹੂਰੀ ਕਿਸਾਨ ਸਭਾ ਵਲੋਂ ਗੁਰਦੇਵ ਸਿੰਘ ਮਨਿਹਾਲਾ ਦੀ ਅਗਵਾਈ ਹੇਠ ਐਕਸੀਅਨ ਪਾਵਰਕਾਮ ਪੱਟੀ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਤੇ ਹਰਭਜਨ ਸਿੰਘ ਚੂਸਲੇਵੜ੍ਹ ਨੇ ਕਿਹਾ ਕਿ ਸਭਾ, ਸਰਕਾਰ ਪਾਸੋਂ 16 ਘੰਟੇ ਦੀ ਬਿਜਲੀ ਸਪਲਾਈ ਕਿਸਾਨਾਂ ਲਈ ਮੰਗ ਰਹੀ ਹੈ ਪਰ ਸਰਕਾਰ ਵਲੋਂ ਵਲੋਂ ਕੀਤੇ ਵਾਅਦੇ ਤੋਂ ਪਾਵਰਕਾਮ ਭੱਜ ਰਹੀ ਹੈ ਤੇ 8 ਘੰਟੇ ਵੀ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ। ਕਿਸਾਨ ਸਰਕਾਰ ਤੋਂ ਆਪਣਾ ਹੱਕ ਮੰਗ ਰਹੇ ਹਨ ਜੋ ਲੈ ਕੇ ਰਹਾਂਗੇ। ਇਸ ਮੌਕੇ ਉਨਾਂ ਦੱਸਿਆ ਕਿ ਪਾਵਰਕਾਮ ਦੀਆਂ ਢਿੱਲੀਆਂ, ਪੁਰਾਣੀਆਂ ਤਾਰਾਂ ਤੇ ਪੁਰਾਣੇ ਖੰਭੇ ਹਨ੍ਹੇਰੀ ਨੂੰ ਵੇਖਦਿਆਂ ਹੀ ਟੁੱਟ ਜਾਂਦੇ ਹਨ।ਜਿਸ ਨਾਲ ਕਈ ਕਈ ਦਿਨ ਬਿਜਲੀ ਗੁੱਲ ਰਹਿੰਦੀ ਹੈ।ਸੜ੍ਹੇ ਅਤੇ ਚੋਰੀ ਹੋਏ ਟ੍ਰਾਂਸਫਾਰਮਰ 24 ਘੰਟੇ ਵਿੱਚ ਨਹੀਂ ਬਦਲੇ ਜਾਂਦੇ।ਅਰਬਨ ਬੌਡੀ ਲਈ ਪੈਸੇ ਜਮਾਂ ਕਰਵਾਕੇ ਨਵੇਂ ਟਰਾਂਸਫਾਰਮਰ ਤੇ ਮੀਟਰ ਨਹੀਂ ਲਾਏ ਜਾ ਰਹੇ ਤੇ ਬਿਜਲੀ ਦੀਆਂ ਸ਼ਿਕਾਇਤਾਂ ਮਹੀਨਿਆਂ ਬਦੀ ਦੂਰ ਨਹੀਂ ਕੀਤੀਆਂ ਜਾਂਦੀਆਂ।
ਇਸ ਮੌਕੇ ਬਾਜ ਸਿੰਘ ਬਾਹਮਣੀ ਵਾਲਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬਿਜਲੀ ਦਾ ਕੰਮ ਚੁਸਤ ਦਰੁਸਤ ਕਰਨ ਲਈ ਕੋਈ ਕਾਰਵਾਈ ਨਾ ਕੀਤੀ ਤਾਂ ਸਭਾ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਬਲਦੇਵ ਸਿੰਘ ਅਹਿਮਦਪੁਰਾ, ਲਾਡੀ ਬੁਰਜ, ਨਿਰੰਜਨ ਸਿੰਘ ਚੂਸਲੇਵੜ੍ਹ, ਮੇਜਰ ਸਿੰਘ ਲੌਹਕਾ, ਜਰਨੈਲ ਸਿੰਘ ਦਿਆਲਪੁਰਾ, ਨਿਰੰਜਣ ਸਿੰਘ ਚੀਮਾਂ, ਜਸਵਿੰਦਰ ਸਿੰਘ ਧਾਰੀਵਾਲ, ਬਲਜਿੰਦਰ ਸਿੰਘ ਤਲਵੰਡੀ, ਸਾਹਿਬ ਸਿੰਘ ਤਲਵੰਡੀ, ਗੁਰਦਾਨ ਸਿੰਘ ਮਾਣਕਪੁਰਾ ਆਦਿ ਨੇ ਵੀ ਇਸ ਧਰਨੇ ਨੂੰ ਸੰਬੋਧਨ ਕੀਤਾ।
Punjab Post Daily Online Newspaper & Print Media