Monday, October 5, 2026

ਐਂਟੀ ਡਰੱਗਜ਼ ਸੁਸਾਇਟੀ ਪੰਜਾਬ ਦੀ ਮੀਟਿੰਗ ਆਯੋਜਿਤ

ਸੰਦੌੜ, 9 ਜੁਲਾਈ, (ਹਰਮਿੰਦਰ ਸਿੰਘ ਭੱਟ) – ਐਂਟੀ ਡਰੱਗਜ਼ ਸੁਸਾਇਟੀ ਪੰਜਾਬ ਦੀ ਇੱਕ ਜਰੂਰੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ ਸ:ਚਰਨਪਾਲ ਸਿੰਘ ਦੀ ਪ੍ਰਧਾਨਗੀ ਹੇਠ ਕਸਬਾ ਸੰਦੌੜ ਵਿੱਖੇ ਹੋਈ।ਮੀਟਿੰਗ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਡਾਕਟਰ ਭੁਪਿੰਦਰ ਸਿੰਘ ਗਿੱਲ, ਜਗਪਾਲ ਸਿੰਘ ਸੰਧੂ, ਜਸਵੀਰ ਸਿੰਘ, ਡਾ: ਕੇਵਲ ਸਿੰਘ ਸਹੋਤਾ, ਜਸਵੀਰ ਸਿੰਘ ਫਰਵਾਲੀ, ਹਰਮਿੰਦਰ ਸਿੰਘ ਭੱਟ ਆਦਿ ਤੋ ਬਿਨਾ, ਏਕਮ ਸਿੰਘ ਕਹਿਲ, ਹਰਦੀਪ ਸਿੰਘ ਬਧਰਾਵਾ, ਗੁਰਜੰਟ ਸਿੰਘ ਕਹਿਲ ਨੇ ਹਿੱਸਾ ਲਿਆ।ਮੀਟਿੰਗ ਨੂੰ ਸਬੋਧਨ ਕਰਦਿਆ ਚੇਅਰਮੈਨ ਚਰਨਪਾਲ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਜਿਲਾ ਸੰਗਰੂਰ ਵੱਲੋ ਜਿਲਾ ਪੁਲਿਸ ਮੁੱਖੀ ਸਰਦਾਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਨਸਿਆ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸੰਦੌੜ ਦੇ ਮੁੱਖੀ ਇੰਸ: ਰਜੇਸ ਸਨੇਹੀ ਵੱਲੋ ਇਲਾਕੇ ਅੰਦਰ ਨਸ਼ਾ ਤਸਕਰਾਂ ਖਿਲਾਫ ਕੀਤੀ ਸਖਤ ਕਾਰਵਾਈ ਕਾਰਨ ਭਾਵੇ ਇਲਾਕੇ ਅੰਦਰ ਨਸ਼ੇ ਦੀ ਵਿਕਰੀ ਅਤੇ ਵਰਤੋ ਘੱਟ ਗਈ ਹੈ ਤੇ ਨਸਾ ਮਿਲਣਾ ਲੱਗਭਗ ਬੰਦ ਹੋ ਗਿਆ ਹੈ।ਪਰ ਸਾਡਾ ਇਹ ਫਰਜ ਬਣਦਾ ਹੈ ਕਿ ਪਿੰਡਾ ਅਤੇ ਸਹਿਰਾ ਅੰਦਰ ਨੌਜਵਾਨ ਵਰਗ ਨੂੰ ਨਸਿਆਂ ਦੇ ਦੁਰਪ੍ਰਭਾਵ ਬਾਰੇ ਮੀਟਿੰਗਾਂ ਦੇ ਜਰੀਏ ਜਾਣੂ ਕਰਵਾਇਆ ਜਾਵੇ ਤਾਂ ਕਿ ਨੌਜਵਾਨ ਵਰਗ ਨੂੰ ਨਸਿਆਂ ਦੀ ਦੱਲਦੱਲ ਵਿੱਚੋ ਕੱਢ ਕੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply